ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi) ਦੀ ਮਾਤਾ ਹੀਰਾਬੇਨ ਮੋਦੀ(Heeraben Modi) ਦਾ 100 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੀਐਮ ਮੋਦੀ ਨੇ ਆਪਣੀ ਮਾਤਾ ਦੀ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ। ਹੀਰਾਬੇਨ ਪਿਛਲੇ ਦੋ ਦਿਨਾਂ ਤੋਂ ਅਹਿਮਦਾਬਾਦ ਦੇ ਯੂਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਵਿੱਚ ਦਾਖ਼ਲ ਸਨ, ਜਿਸ ਤੋਂ ਬਾਅਦ ਅੱਜ ਤੜਕੇ ਕਰੀਬ 3.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਹੀਰਾਬੇਨ ਦੀ ਮੌਤ ‘ਤੇ ਦੇਸ਼-ਵਿਦੇਸ਼ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਪੀਐਮ ਮੋਦੀ ਨਾਲ ਹਮਦਰਦੀ ਜਤਾ ਰਹੇ ਹਨ।
ਪੀਐੱਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ‘ਇੱਕ ਸ਼ਾਨਦਾਰ ਸਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਗਈ… ਮਾਂ ਵਿੱਚ ਮੈਂ ਹਮੇਸ਼ਾਂ ਉਸ ਤ੍ਰੀਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਇੱਕ ਨਿਰਸਵਾਰਥ ਕਰਮਯੋਗੀ ਦਾ ਪ੍ਰਤੀਕ ਅਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ।’
शानदार शताब्दी का ईश्वर चरणों में विराम… मां में मैंने हमेशा उस त्रिमूर्ति की अनुभूति की है, जिसमें एक तपस्वी की यात्रा, निष्काम कर्मयोगी का प्रतीक और मूल्यों के प्रति प्रतिबद्ध जीवन समाहित रहा है। pic.twitter.com/yE5xwRogJi
— Narendra Modi (@narendramodi) December 30, 2022
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਸਥਿਤ ਆਪਣੀ ਰਿਹਾਇਸ਼ ‘ਤੇ ਆਪਣੀ ਮਾਂ ਹੀਰਾਬੇਨ ਮੋਦੀ ਨੂੰ ਸ਼ਰਧਾਂਜਲੀ ਦਿੱਤੀ।
Gujarat: Prime Minister Narendra Modi pays respect to his mother Heeraben Modi at Gandhinagar residence.
(Source: DD) pic.twitter.com/VJimh3FXZC
— ANI (@ANI) December 30, 2022
ਗਾਂਧੀਨਗਰ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਵਰਗਵਾਸੀ ਮਾਂ ਹੀਰਾਬੇਨ ਮੋਦੀ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਾਂ ਹੀਰਾਬੇਨ ਦੀ ਮ੍ਰਿਤਕ ਸਰੀਰ ਨੂੰ ਲੈ ਕੇ ਜਾ ਰਹੇ ਹਨ।
#WATCH | Gandhinagar: Prime Minister Narendra Modi carries the mortal remains of his late mother Heeraben Modi who passed away at the age of 100, today. pic.twitter.com/CWcHm2C6xQ
— ANI (@ANI) December 30, 2022
ਹੀਰਾਬੇਨ ਨੂੰ ਹੀਰਾਬਾ ਵੀ ਕਿਹਾ ਜਾਂਦਾ ਸੀ। ਪੀਐਮ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਦੇ ਨਾਲ ਗਾਂਧੀਨਗਰ ਸ਼ਹਿਰ ਦੇ ਨੇੜੇ ਰੇਸਨ ਪਿੰਡ ਵਿੱਚ ਰਹਿੰਦੀ ਸੀ। ਪ੍ਰਧਾਨ ਮੰਤਰੀ ਆਪਣੇ ਜ਼ਿਆਦਾਤਰ ਗੁਜਰਾਤ ਦੌਰਿਆਂ ਦੌਰਾਨ ਰੇਸਨ ਵਿਖੇ ਸਮਾਂ ਬਿਤਾਉਣ ਲਈ ਨਿਯਮਿਤ ਤੌਰ ‘ਤੇ ਜਾਂਦੇ ਸਨ।
ਦੱਸ ਦੇਈਏ ਕਿ ਉਸ ਨੂੰ ਕੁਝ ਸਿਹਤ ਸਮੱਸਿਆਵਾਂ ਕਾਰਨ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਸੁਪਰ-ਸਪੈਸ਼ਲਿਟੀ ਯੂ.ਐਨ. ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਸ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ ਵੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਹੀਰਾਬੇਨ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਗੁਜਰਾਤ ਦੇ ਵਡੋਦਰਾ ‘ਚ ‘ਧਰਮਯਾਤਰਾ ਮਹਾਸੰਘ’ ਦੇ ਲੋਕਾਂ ਨੇ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੀ ‘ਚੰਗੀ ਸਿਹਤ’ ਲਈ ਮੰਤਰ ਦਾ ਜਾਪ ਕੀਤਾ। ਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਵੀ ਹੀਰਾਬੇਨ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਸੀ।
1989 ‘ਚ ਹੋਇਆ ਸੀ ਪਿਤਾ ਦਾ ਦੇਹਾਂਤ
ਇਸ ਤੋਂ ਪਹਿਲਾਂ 1989 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਦਾਮੋਦਰਦਾਸ ਮੂਲਚੰਦ ਮੋਦੀ ਦੇ ਦੇਹਾਂਤ ‘ਤੇ ਉਨ੍ਹਾਂ ਦਾ ਪਰਿਵਾਰ ਬਹੁਤ ਦੁਖੀ ਸੀ। ਬਚਪਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਿਤਾ ਨਾਲ ਗੁਜਰਾਤ ਦੇ ਵਡਨਗਰ ਰੇਲਵੇ ਸਟੇਸ਼ਨ ‘ਤੇ ਚਾਹ ਵੇਚਦੇ ਸਨ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਹੈ। ਉਸ ਨੇ ਕਿਹਾ ਸੀ ਕਿ ਮੈਂ ਰੇਲਵੇ ਸਟੇਸ਼ਨ ‘ਤੇ ਚਾਹ ਵੇਚਣ ਵਿਚ ਆਪਣੇ ਪਿਤਾ ਦੀ ਮਦਦ ਕਰਦਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਦਾਮੋਦਰਦਾਸ ਮੋਦੀ ਦਾ ਗੁਜਰਾਤ ਦੇ ਵਡਨਗਰ ਰੇਲਵੇ ਸਟੇਸ਼ਨ ‘ਤੇ ਚਾਹ ਦੀ ਦੁਕਾਨ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਬਚਪਨ ਵਿੱਚ ਉਹ ਪੜ੍ਹਾਈ ਤੋਂ ਬਾਅਦ ਬਾਕੀ ਬਚੇ ਸਮੇਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਲਈ ਦੁਕਾਨ ’ਤੇ ਜਾਇਆ ਕਰਦਾ ਸੀ। ਮੋਦੀ ਵਡਨਗਰ ਰੇਲਵੇ ਸਟੇਸ਼ਨ ਦੇ ਨਾਲ-ਨਾਲ ਟਰੇਨਾਂ ‘ਚ ਵੀ ਚਾਹ ਵੇਚਦੇ ਸਨ।