ਬਿਊਰੋ ਰਿਪੋਰਟ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਮਰਸਡੀਜ਼ ਕਾਰ ਮੰਗਲਵਾਰ ਨੂੰ ਕਰਨਾਟਕਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਪ੍ਰਹਿਲਾਦ ਮੋਦੀ ਦੇ ਪੋਤਰੇ ਦੇ ਪੈਰ ‘ਤੇ ਫਰੈਕਚਰ ਲੱਗਿਆ ਹੈ। ਇਸ ਤੋਂ ਇਲਾਵਾ ਪ੍ਰਹਿਲਾਦ ਮੋਦੀ ਸਮੇਤ ਪਰਿਵਾਰ ਦੇ ਚਾਰ ਮੈਂਬਰ ਵੀ ਜ਼ਖਮੀ ਹੋਏ ਹਨ। ਸਾਰਿਆਂ ਨੂੰ ਇਲਾਜ ਦੇ ਲਈ ਮੈਸੂਰ ਦੇ ਕੇ.ਜੇ.ਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਹਾਦਸਾ ਮੰਗਲਵਾਰ ਦੁਪਹਿਰ 2 ਵਜੇ ਹੋਇਆ,ਪ੍ਰਹਿਲਾਦ ਆਪਣੀ ਪਤਨੀ,ਨੂੰਹ,ਪੁੱਤਰ ਅਤੇ ਪੋਤਰੇ ਦੇ ਨਾਲ ਬਾਂਦੀਪੁਰਾ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਮਰਸਡੀਜ਼ ਇੱਕ ਰੋਡ ਡਿਵਾਇਡਰ ਨਾਲ ਟਕਰਾਈ। ਹਾਦਸੇ ਵਿੱਚ ਮਰਸਡੀਜ਼ ਕਾਰ ਬੁਰੀ ਤਰ੍ਹਾਂ ਡੈਮੇਜ ਹੋ ਗਈ। ਕਾਰ ਦਾ ਅਗਲਾ ਟਾਇਰ ਨਿਕਲ ਕੇ ਵੱਖ ਹੋ ਗਿਆ। ਕਾਰ ਦੁਰਘਟਨਾ ਦੀ ਖਬਰ ਮਿਲ ਦੇ ਹੀ ਮੈਸੂਲ ਦੇ ਐੱਸਪੀ ਸੀਮਾ ਲਟਕਰ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਜਾਂਚ ਕੀਤੀ ਅਤੇ ਇਸ ਦੇ ਬਾਅਦ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਵੀ ਪਹੁੰਚੀ ।
ਸਾਇਰਸ ਮਿਸਤਰੀ ਦੀ ਵੀ ਹੋਈ ਸੀ ਮੌਤ
4 ਸਤੰਬਰ 2022 ਨੂੰ ਟਾਟਾ ਗਰੁੱਪ ਦੇ ਚੇਅਰਮੈਨ ਸਾਇਰਸ ਮਿਸਤਰੀ ਦੀ ਵੀ ਇਸੇ ਤਰ੍ਹਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਉਹ ਆਪਣੇ ਦੋਸਤਾਂ ਦੇ ਨਾਲ ਮਰਸਡੀਜ਼ GLC 220 ਕਾਰ ‘ਤੇ ਗੁਜਰਾਤ ਦੇ ਉਦਵਾੜਾ ਵਿੱਚ ਬਣੇ ਪਾਰਸੀ ਮੰਦਰ ਤੋਂ ਪਰਤ ਰਹੇ ਸਨ । ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ ਪਾਲਘਰ ਦੇ ਕੋਲ ਉਨ੍ਹਾਂ ਦੀ ਕਾਰ ਰੋਡ ਡਿਵਾਇਡਰ ਨਾਲ ਟਕਰਾਈ ਸੀ । ਇਸ ਹਾਦਸੇ ਵਿੱਚ ਮਿਸਤਰੀ ਅਤੇ ਉਨ੍ਹਾਂ ਦੇ ਦੋਸਤ ਜਹਾਗੀਰ ਪੰਡੋਲੇ ਦੀ ਮੌਤ ਹੋ ਗਈ ਸੀ । ਜਦਕਿ ਕਾਰ ਡਰਾਇਵਿੰਗ ਕਰ ਮਹਿਲਾ ਡਾਕਟਰ ਅਨਾਇਤਾ ਪੰਡੋਲੇ ਅਤੇ ਪਤੀ ਦਰੀਅਸ ਪੰਡੋਲੇ ਜ਼ਖ਼ਮੀ ਹੋਏ ਸਨ ।