ਦੱਖਣੀ ਅਫਰੀਕਾ ਦੇ ਸਾਲਦਾਨਹਾ ਸ਼ਹਿਰ ਵਿੱਚ ਵੈਸਟ ਕੋਸਟ ਏਅਰ ਸ਼ੋਅ ਦੌਰਾਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਫੁਟੇਜ ਵਿੱਚ ਇੱਕ ਏਅਰ ਸ਼ੋਅ ਦੌਰਾਨ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਅਸਮਾਨ ਵਿੱਚੋਂ ਲੰਘਦੇ ਹੋਏ ਦਿਖਾਇਆ ਗਿਆ ਹੈ। ਸ਼ੋਅ ਦੇ ਪ੍ਰਬੰਧਕਾਂ ਨੇ ਪਾਇਲਟ ਦਾ ਨਾਮ ਜੇਮਜ਼ ਓ’ਕੌਨੇਲ ਦੱਸਿਆ।
ਮੀਡੀਆ ਰਿਪੋਰਟਾਂ ਅਨੁਸਾਰ, ਕੋਨੇਲ ਇੱਕ ਬਹੁਤ ਹੀ ਤਜਰਬੇਕਾਰ ਪਾਇਲਟ ਸੀ। ਉਹ ਏਅਰ ਸ਼ੋਅ ਦੌਰਾਨ ਇੰਪਾਲਾ ਮਾਰਕ 1 ਜਹਾਜ਼ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਦਰਸ਼ਨ ਕਰ ਰਿਹਾ ਸੀ। ਇਸ ਏਅਰ ਸ਼ੋਅ ਨੂੰ ਦੇਖਣ ਲਈ ਹਜ਼ਾਰਾਂ ਦਰਸ਼ਕ ਇਕੱਠੇ ਹੋਏ ਸਨ।
ਚਸ਼ਮਦੀਦਾਂ ਨੇ ਦੱਸਿਆ ਕਿ ਏਅਰ ਸ਼ੋਅ ਦੌਰਾਨ ਜਹਾਜ਼ ਜ਼ਿਆਦਾਤਰ ਸਮਾਂ ਪਾਇਲਟ ਦੇ ਕੰਟਰੋਲ ਵਿੱਚ ਰਹਿੰਦਾ ਸੀ, ਪਰ ਅਚਾਨਕ ਜਹਾਜ਼ ਦੀ ਉਚਾਈ ਘੱਟ ਗਈ ਅਤੇ ਇਹ ਤੇਜ਼ੀ ਨਾਲ ਜ਼ਮੀਨ ਵੱਲ ਝੁਕਣ ਲੱਗ ਪਿਆ।