Punjab

TMVR ਤਕਨੀਕ ਨਾਲ ਦਿਲ ਦੇ ਵਾਲਵ ਨੂੰ ਬਦਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣਿਆ PGI

PGI becomes the first institute in North India to replace heart valves with TMVR technology

ਪੀਜੀਆਈ ਦੇ ਐਡਵਾਂਸ ਕਾਰਡੀਅਕ ਸੈਂਟਰ ਵਿਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਦੀ ਜਗ੍ਹਾ ਟ੍ਰਾਂਸਫੇਮੋਰਲ ਟ੍ਰਾਂਸਸੈਪਟਲ ਮਾਈਟ੍ਰਲ ਵਾਲਵ ਰਿਪਲੇਸਮੈਂਟ ਪ੍ਰੋਸੀਜਰ ਕੀਤਾ ਗਿਆ ਹੈ। ਅਜਿਹਾ ਕਰਨ ਵਾਲਾ ਪੀਜੀਆਈ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣ ਗਿਆ ਹੈ।

ਇਹ ਸਰਜਰੀ ਇੰਟਰਵੈਂਸ਼ਨਲ ਕਾਰਡੀਓਲਾਜਿਸਟ ਤੇ ਸਟ੍ਰਕਚਰਲ ਹਾਰਟ ਸਪੈਸ਼ਲਿਸਟ ਪ੍ਰੋਫੈਸਰ ਪਰਮਿੰਦਰ ਸਿੰਘ ਓਟਾਲ ਦੀ ਅਗਵਾਈ ਵਿਚ ਕਾਰਡੀਅਕ ਟੀਮ ਨੇ ਕੀਤੀ। ਇਸ ਟ੍ਰਾਂਸਫੇਮੋਰਲ ਟ੍ਰਾਂਸਸੇਪਟਲ ਮਾਈਟ੍ਰਲ ਵਾਲਵ ਰਿਪਲੇਸਮੈਂਟ ਪ੍ਰੋਸੀਜਰ ਨਾਲ ਪੀਜੀਆਈ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ‘ਤੇ ਇਸ ਤਰ੍ਹਾਂ ਦੀ ਸਰਜਰੀ ਕਰਨ ਵਾਲਾ ਇੰਸਟੀਚਿਊਟ ਬਣ ਗਿਆ ਹੈ। ਪ੍ਰੋ. ਓਟਾਲ ਨੇ ਓਪਨ ਹਾਰਟ ਸਰਜਰੀ ਦੀ ਜਗ੍ਹਾ ਮਾਈਟ੍ਰਲ ਵਾਲਵ ਨੂੰ ਬਦਲਣ ਲਈ ਟੀਐੱਮਵੀਆਰ ਤਕਨੀਕ ਨਾਲ ਇਸ ਪ੍ਰੋਸੀਜਰ ਨੰ ਕੀਤਾ।

ਉਨ੍ਹਾਂ ਦੀ ਇਸ ਕੋਸ਼ਿਸ਼ ਸਮੇਂ ਕਾਰਡੀਅਕ ਸਰਜਨ ਪ੍ਰੋ. ਆਨੰਦ ਮਿਸ਼ਰਾ ਤੇ ਹੋਰ ਸਹਿਯੋਗੀ ਵੀ ਮੌਜੂਦ ਸਨ।      ਟੀਐੱਮਵੀਆਰ ਨੂੰ ਟ੍ਰਾਂਸ ਕੈਥੇਟਰ ਮਾਈਟ੍ਰਲ ਵਾਲਵ ਰਿਪਲੇਸਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿਚ ਰਵਾਇਤੀ ਓਪਨ ਹਾਰਟ ਸਰਜਰੀ ਦੀ ਜ਼ਰੂਰਤ ਦੇ ਬਿਨਾਂ ਦਿਲ ਵਿਚ ਮਾਈਟ੍ਰਲ ਵਾਲਵ ਨੂੰ ਬਦਲਣ ਦਾ ਇਕ ਤਰੀਕਾ ਹੈ। ਇਸ ਜ਼ਰੀਏ ਸਰਜਰੀ ਕਰਨ ‘ਤੇ ਵੱਡਾ ਕੱਟ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਡਾ. ਪਰਮਿੰਦਰ ਸਿੰਘ ਓਟਾਲ ਨੇ ਹੁਣ ਜਿਹੇ ਯੂਕੇ ਦੇ ਲਿਵਰਪੂਵ ਹਾਰਟ ਐਂਡ ਚੈਸਟ ਹਸਪਤਾਲ ਤੋਂ ਟ੍ਰਾਂਸ ਕੈਥੇਟਰ ਹਾਰਟ ਵਾਲਵ ਆਪ੍ਰੇਸ਼ਨ ਵਿਚ ਫੈਲੋਸ਼ਿਪ ਕਰਨ ਦੇ ਬਾਅਦ ਇੰਗਲੈਂਡ ਤੋਂ ਪਰਤੇ ਹਨ।

ਇਕ ਮਹੀਨੇ ਤੋਂ ਸਾਹ ਲੈਣ ਵਿਚ ਹੋ ਰਹੀ ਸੀ ਦਿੱਕਤ। ਡਾ. ਪਰਮਿੰਦਰ ਸਿੰਘ ਓਟਾਲ ਨੇ ਦੱਸਿਆ ਕਿ 78 ਸਾਲ ਦੇ ਇਕ ਮਰੀਜ਼ ਦੀ 2005 ਵਿਚ ਮਾਈਟ੍ਰਲ ਵਾਲਵ ਨਾਲ ਬਾਈਪਾਸ ਸਰਜਰੀ ਹੋਈ ਸੀ। ਉੁਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਕਿਡਨੀ ਦੀ ਦਿੱਕਤ ਦੇ ਨਾਲ-ਨਾਲ ਉਸ ਦੇ ਪਲੇਟਲੇਟਸ ਕਾਊਂਟ ਵੀ ਘੱਟ ਸਨ। ਮਰੀਜ਼ ਦਾ ਹਾਰਟ ਫੇਲਰੀਅਮ ਹੋਣ ‘ਤੇ ਉਸ ਨੂੰ ਪੀਜੀਆਈ ਵਿਚ ਐਡਮਿਟ ਕੀਤਾ ਗਿਆ।

ਉਸ ਦੇ ਵਾਲਵ ਵਿਚ ਲੀਕੇਜ ਹੋਣ ਨਾਲ ਖਰਾਬ ਹੋ ਗਿਆ ਸੀ। ਮਰੀਜ਼ ਦੀ ਓਪਨ ਹਾਰਟ ਸਰਜਰੀ ਦੀ ਜਗ੍ਹਾ ਹਾਰਟ ਤੱਕ ਇਕ ਤਾਰ ਪਾਈ ਗਈ। ਤਾਰ ਵਿਚ ਵਾਲਵ ਲੱਗਾ ਹੋਇਆ ਸੀ ਇਸ ਨਾਲ ਉਹ ਰਿਪਲੇਸ ਹੋ ਗਿਆ। ਇਸ ਪ੍ਰੋਸੀਜਰ ਨਾਲ ਮਰੀਜ਼ ਦਾ ਵਾਲਵ ਬਦਲਣ ‘ਚ ਜ਼ਿਆਦਾ ਚੀਰ-ਫਾੜ ਕਰਨ ਦੀ ਲੋੜ ਨਹੀਂ ਪੈਂਦੀ। 30 ਤੋਂ 40 ਮਿੰਟ ਵਿਚ ਪ੍ਰੋਸੀਜਰ ਹੋ ਜਾਂਦਾ ਹੈ। ਮਰੀਜ਼ ਦੀ ਰਿਕਵਰੀ ਵੀ ਜਲਦੀ ਹੁੰਦੀ ਹੈ।