Punjab

39 ਦਿਨਾਂ ਦੀ ‘ਅਬਾਬਤ ਕੌਰ’ ਕਈਆਂ ਦੀ ਜ਼ਿੰਦਗੀ ‘ਅਬਾਦ’ ਕਰ ਗਈ !

ਬਿਊਰੋ ਰਿਪੋਰਟ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਵਿੱਚ ਪੰਜਾਬ ਦੀ 39 ਦਿਨਾਂ ਦੀ ਧੀ ‘ਅਬਾਬਤ ਕੌਰ’ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿਵੇਂ ਉਸ ਨੇ ਦੁਨੀਆ ਨੂੰ ਛੱਡ ਦੇ ਹੋਏ ਕਿਸੇ ਦੀ ਜ਼ਿੰਦਗੀ ਬਚਾਈ । ਅੰਗਦਾਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ ‘ਅਬਾਬਤ ਕੌਰ’ ਦੇ ਮਾਪਿਆਂ ਨਾਲ ਗੱਲ ਕੀਤੀ ਜਿੰਨਾਂ ਨੇ ਇੰਨਾਂ ਵੱਡਾ ਫੈਸਲਾ ਲਿਆ । ‘ਅਬਾਬਤ ਕੌਰ’ ਦੇ ਪਿਤਾ ਸੁਖਬੀਰ ਸਿੰਘ ਅਤੇ ਪਤਨੀ ਨੇ ਦੱਸਿਆ ਕਿ ਫੈਸਲਾ ਲੈਣਾ ਉਨ੍ਹਾਂ ਦੇ ਲਈ ਆਸਾਨ ਨਹੀਂ ਸੀ । ਇੱਕ ਪਾਸੇ ਫੁੱਲਾਂ ਵਰਗੀ ਧੀ ਅਖੀਰਲੇ ਸਾਹ ਲੈ ਰਹੀ ਅਤੇ ਦੂਜੇ ਪਾਸੇ ਅੰਗਦਾਨ ਵਰਗਾ ਫੈਸਲਾ ਲੈਣਾ। ਪਰ ਸ਼੍ਰੀ ਗੁਰੂ ਨਾਨਕ ਦੇਵ ਦੇ ਫਲਸਬੇ ਨੇ ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਮਦਦ ਕੀਤੀ ਅਤੇ ਉਹ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਡੋਨਰ ਬਣ ਗਈ ਹੈ । ਅਸੀਂ ਜਿਹੜਾ ਨਾਂ ਪੂਰੀ ਉਮਰ ਨਹੀਂ ਕਮਾ ਸਕੇ ਉਸ ਨੇ 39 ਦਿਨਾਂ ਵਿੱਚ ਸਾਨੂੰ ਬਹੁਤ ਕੁਝ ਦੇ ਗਈ । ਅੰਮ੍ਰਿਤਸਾਰ ਵਿੱਚ ਰਹਿਣ ਵਾਲੇ ਮਾਪਿਆਂ ਨੇ ਪ੍ਰਧਾਨ ਮੰਤਰੀ ਨੂੰ ‘ਅਬਾਬਤ ਕੌਰ’ ਦੀ ਬਿਮਾਰੀ ਅਤੇ ਪੂਰੇ ਹਾਲਾਤਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ।

‘ਅਬਾਬਤ ਕੌਰ’

ਪ੍ਰਧਾਨ ਮੰਤਰੀ ਨੇ ‘ਅਬਾਬਤ ਕੌਰ’ ਦੇ ਮਾਪਿਆਂ ਨਾਲ ਗੱਲ ਕੀਤੀ

ਪ੍ਰਧਾਨ ਮੰਤਰੀ ਨੇ ਨਰੇਂਦਰ ਮੋਦੀ ਨੇ ਪਿਤਾ ਸੁਖਬੀਰ ਸਿੰਘ ਨੂੰ ਕਿਹਾ ‘ਅਬਾਬਤ ਕੌਰ’ ਦੀ ਗੱਲ ਕਿੰਨੀ ਪੇਰਣਾ ਦੇਣ ਵਾਲੀ ਹੈ, ਜਦੋਂ ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਬਹੁਤ ਸਾਰੇ ਸੁਪਣੇ ਲੈਕੇ ਆਹੁੰਦਾ ਹੈ ,ਪਰ ਬੱਚੀ ਇੰਨੀ ਜਲਦੀ ਚੱਲੀ ਜਾਵੇ ਤਾਂ ਉਸ ਦਾ ਅੰਦਾਜ਼ਾ ਮੈਂ ਲੱਗਾ ਸਕਦਾ ਹਾਂ । ਮੈਂ ਸਾਰੀ ਗੱਲ ਜਾਣਨਾ ਚਾਹੁੰਦਾ ਹਾਂ ? ਫਿਰ ‘ਅਬਾਬਤ ਕੌਰ’ ਦੇ ਪਿਤਾ ਸੁਖਬੀਰ ਸਿੰਘ ਨੇ ਦੱਸਿਆ ‘ਕਿ ਸਾਨੂੰ ਰੱਬ ਨੇ ਬਹੁਤ ਚੰਗਾ ਬੱਚਾ ਦਿੱਤਾ ਸੀ । ਉਸ ਦੇ ਪੈਦਾ ਹੋਣ ਤੋਂ ਬਾਅਦ ਹੀ ਸਾਨੂੰ ਪਤਾ ਚੱਲਿਆ ਕਿ ਉਸ ਦੇ ਦਿਮਾਗ ਦੀਆਂ ਨਾੜੀਆਂ ਵਿੱਚ ਅਜਿਹਾ ਗੁੱਛਾ ਬਣਿਆ ਹੋਇਆ ਹੈ, ਜਿਸ ਦੀ ਵਜ੍ਹਾ ਕਰਕੇ ਉਸ ਦੇ ਦਿਲ ਵੱਡਾ ਹੋ ਰਿਹਾ ਹੈ। ਅਸੀਂ ਹੈਰਾਨ ਸੀ ਬੱਚਾ ਠੀਕ ਲੱਗ ਰਿਹਾ ਹੈ ਪਰ ਇੰਨੀ ਵੱਡੀ ਪਰੇਸ਼ਾਨੀ ਲੈਕੇ ਪੈਦਾ ਹੋਇਆ ਹੈ,24 ਦਿਨ ਤੱਕ ਬੱਚਾ ਠੀਕ ਸੀ ਅਚਾਨਕ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ । ਅਸੀਂ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਰਿਵਾਇਵ ਕਰ ਦਿੱਤਾ, ਪੀਜੀਆਈ ਚੰਡੀਗੜ੍ਹ ਵਿੱਚ ਬੱਚੇ ਨੇ ਸੰਘਰਸ਼ ਕੀਤਾ, ਛੋਟੀ ਹੋਣ ਦੀ ਵਜ੍ਹਾ ਕਰਕੇ ਆਪਰੇਸ਼ਨ ਨਹੀਂ ਹੋ ਸਕਦਾ ਸੀ,ਡਾਕਟਰਾਂ ਦੀ ਕੋਸ਼ਿਸ਼ ਸੀ ਕਿ 6 ਮਹੀਨੇ ਤੱਕ ਬੱਚਾ ਕਿਸੇ ਤਰ੍ਹਾਂ ਬੱਚ ਜਾਵੇ,ਫਿਰ ਆਪਰੇਸ਼ਨ ਕਰ ਦੇਵਾਂਗੇ । ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ,39ਵੇਂ ਦਿਨ ਮੁੜ ਤੋਂ ਦਿਲ ਦਾ ਦੌਰਾ ਪਿਆ ਡਾਕਟਰਾਂ ਨੇ ਕਿਹਾ ਉਮੀਦ ਬਹੁਤ ਘੱਟ ਰਹਿ ਗਈ ਹੈ । ਅਸੀਂ ਵੇਖਿਆ ਬੱਚੀ ਬਹਾਦੁਰੀ ਨਾਲ ਲੜਦੀ ਰਹੀ,ਲੱਗਦਾ ਹੈ ਦੁਨੀਆ ਵਿੱਚ ਆਉਣ ਦਾ ਬੱਚੇ ਦਾ ਕੋਈ ਮਕਸਦ ਹੈ । ਫਿਰ ਮੈਂ ਅਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਕਿਉਂ ਨਾ ਅਸੀਂ ਇਸ ਦੇ ਅੰਗਦਾਨ ਕਰ ਦੇਈਏ । ਸ਼ਾਇਦ ਕਿਸੇ ਹੋਰ ਜ਼ਿੰਦਗੀ ਵਿੱਚ ਉਜਾਲਾ ਆ ਜਾਏ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫੈਸਲਾ ਲੈਣ ਵਿੱਚ ਮਦਦ ਕੀਤੀ

ਡਾਕਟਰਾਂ ਨੇ ਕਿਹਾ ਇੰਨੇ ਛੋਟੇ ਬੱਚੇ ਦੀ ਸਿਰਫ ਕਿਡਨੀ ਹੀ ਡੋਨੇਟ ਕੀਤੀ ਜਾ ਸਕਦੀ ਹੈ । ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜੋ ਸਿਖਿਆ ਦਿੱਤੀ ਹੈ ਉਸ ਮੁਤਾਬਿਕ ਹੀ ਫੈਸਲਾ ਲਿਆ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਗੁਰਬਾਣੀ ਨੇ ਜੋ ਤੁਹਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਤੁਸੀਂ ਜ਼ਿੰਦਗੀ ਦਾ ਹਿੱਸਾ ਬਣਾਇਆ । ਫਿਰ ਪ੍ਰਧਾਨ ਮੰਤਰੀ ਨੇ ‘ਅਬਾਬਤ ਕੌਰ’ ਦੀ ਮਾਂ ਸੁਖਪ੍ਰੀਤ ਕੌਰ ਨਾਲ ਗੱਲ ਕੀਤੀ , ਸੁਖਪ੍ਰੀਤ ਨੇ ਕਿਹਾ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਤੁਸੀਂ ਗੱਲ ਕੀਤੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਤੁਹਾਡੀ ਗੱਲ ਜਦੋਂ ਦੇਸ਼ ਸੁਣੇਗਾ ਤਾਂ ਅੰਗਦਾਨ ਲਈ ਲੋਕ ਹੋਰ ਅੱਗੇ ਆਉਣਗੇ। ਮਾਂ ਸੁਖਪ੍ਰੀਤ ਨੇ ਕਿਹਾ ਇਹ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਮੇਹਰ ਸੀ ਜਿੰਨਾਂ ਨੇ ਅਜਿਹਾ ਫੈਸਲਾ ਲੈਣ ਦੀ ਹਿੰਮਤ ਦਿੱਤੀ । ਫਿਰ ‘ਅਬਾਬਤ ਕੌਰ’ ਦੇ ਪਿਤਾ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਰਿਵਾਰਕ ਮਿੱਤਰ ਪ੍ਰਿਆ ਨੇ ਵੀ ਅੰਗਦਾਨ ਕੀਤੇ ਸਨ,ਉਨ੍ਹਾਂ ਦੀ ਪ੍ਰੇਰਣਾ ਨੇ ਵੀ ਫੈਸਲਾ ਲੈਣ ਵਿੱਚ ਵੱਡਾ ਰੋਲ ਅਦਾ ਕੀਤਾ । ਅਸੀਂ ਸੋਚਿਆ ਕਿ ‘ਅਬਾਬਤ ਕੌਰ’ ਦਾ ਸਸਕਾਰ ਹੋ ਜਾਣਾ ਹੈ ਜੇਕਰ ਉਸ ਦੇ ਅੰਗ ਕਿਸੇ ਕੰਮ ਆ ਜਾਣ, ਪਿਤਾ ਨੇ ਦੱਸਿਆ ਕਿ ਉਸ ਵੇਲੇ ਹੋਰ ਮਾਣ ਹੋਇਆ ਜਦੋਂ ਡਾਕਟਰਾਂ ਨੇ ਕਿਹਾ ਤੁਹਾਡੀ ਧੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਕਾਮਯਾਬ ਡੋਨਰ ਬਣੀ ਹੈ। ਉਸ ਵੇਲੇ ਸਾਨੂੰ ਮਾਣ ਹੋਇਆ ਕਿ ਜੋ ਅਸੀਂ ਇਸ ਉਮਰ ਤੱਕ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਨਹੀਂ ਕਰ ਸਕੇ 39 ਦਿਨਾਂ ਦੀ ਬੱਚੀ ਨੇ ਕਰ ਦਿੱਤਾ । ਪ੍ਰਧਾਨ ਮੰਤਰੀ ਨੇ ਕਿਹਾ ਸੁਖਬੀਰ ਜੀ ਅੱਜ ਤੁਹਾਡੀ ਧੀ ਦਾ ਸਿਰਫ ਕੋਈ ਅੰਗ ਜ਼ਿੰਦਾ ਨਹੀਂ ਹੈ ਬਲਕਿ ਉਸ ਨੇ ਮਨੁੱਖਤਾਂ ਨੂੰ ਜ਼ਿੰਦਾ ਕੀਤਾ। ਉਹ ਆਪਣੇ ਸ਼ਰੀਰ ਦੇ ਜ਼ਰੀਏ ਅੱਜ ਵੀ ਜ਼ਿੰਦਾ ਹੈ । ਜਾਂਦੇ-ਜਾਂਦੇ ਵੀ ਕਿਸੇ ਦਾ ਭੱਲਾ ਹੋ ਜਾਵੇ ਸਾਨੂੰ ਇਹ ਵੇਖਣਾ ਚਾਹੀਦਾ ਹੈ ।