India International Punjab

ਪੈਟਰੋਲ ਪੰਪ ‘ਤੇ ਹੁਣ ਹਰ ਰੋਜ਼ ਪੁੱਛਦੇ ਨੇ ਲੋਕ, ਭਾਜੀ! ਅੱਜ ਕਿੰਨੇ ਰੁਪਏ ਹੋ ਗਿਆ…

100 ਰੁਪਏ ਦੇ ਨੇੜੇ ਢੁੱਕੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਭਾਰਤ ਵਿੱਚ ਵਧੀਆਂ ਤੇਲ ਦੀਆਂ ਕੀਮਤਾਂ ‘ਤੇ ਸਾਉਦੀ ਅਰਬ ਹੋ ਰਿਹਾ ਖੁਸ਼

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 11ਵੇਂ ਦਿਨ ਵੀ ਲਗਾਤਾਰ ਵਧ ਰਹੀਆਂ ਹਨ। ਪੈਟਰੋਲ ਦੀ ਕੀਮਤ ਵਿੱਚ 31 ਪੈਸੇ ਅਤੇ ਡੀਜ਼ਲ ਵਿੱਚ 33 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ, ਵੱਖ-ਵੱਖ ਸੂਬਿਆਂ ਵਿੱਚ ਪ੍ਰਚੂਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀ ਨਵੀਂ ਕੀਮਤ 90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਹੋ ਗਈ ਹੈ। ਮੱਧ ਪ੍ਰਦੇਸ਼ ਵਿਚ ਪੈਟਰੋਲ ਦੀ ਨਵੀਂ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ। ਹਾਲਾਤ ਇਹ ਹਨ ਕਿ ਲੋਕ ਰੋਜ਼ ਹੀ ਪੈਟਰੋਲ ਪੰਪ ਤੋਂ ਪੈਟਰੋਲ ਡੀਜ਼ਲ ਪਵਾਉਣ ਤੋਂ ਪਹਿਲਾਂ ਪੰਪ ਕਰਿੰਦਿਆਂ ਨੂੰ ਤੇਲ ਦੀਆਂ ਕੀਮਤਾਂ ਪੁੱਛਦੇ ਹਨ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਪਹਿਲਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਕਰ ਗਈ ਹੈ। ਇਹ ਕੀਮਤਾਂ ਵਧਣ ਦਾ ਪਹਿਲਾ ਕਾਰਣ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਉੱਤੇ ਵੀ ਭਾਰੀ ਟੈਕਸ ਲਗਾਇਆ ਜਾਂਦਾ ਹੈ।

ਉੱਧਰ, ਭਾਰਤ ‘ਚ ਵਧੀਆਂ ਕੀਮਤਾਂ ‘ਤੇ ਸਾਉਦੀ ਅਰਬ ਖੁਸ਼ ਹੋ ਰਿਹਾ ਹੈ। ਸਾਉਦੀ ਅਰਬ ਤੋਂ ਤੇਲ ਦੀ ਮੰਗ ਲਗਾਤਾਰ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਸਾਉਦੀ ਅਰਬ ਸਣੇ ਕੋਵਿਡ ਮਹਾਂਮਾਰੀ ਦੇ ਕਾਰਣ ਕਈ ਦੇਸ਼ ਤੇਲ ਦੀ ਘਟ ਰਹੀ ਮੰਗ ਕਾਰਣ ਆਰਥਿਕ ਪਰੇਸ਼ਾਨੀਆਂ ਝੱਲ ਰਹੇ ਸਨ। ਹੁਣ ਤੇਲ ਦੀ ਮੰਗ ਵਧਣ ਕਾਰਨ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇਕੱਲੇ ਭਾਰਤ ਵਿੱਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਹੋ ਗਈਆਂ ਹਨ। ਸਾਉਦੀ ਅਰਬ ਦੇ ਤੇਲ ਦਾ ਨਿਰਯਾਤ ਲਗਾਤਾਰ ਵਧ ਰਿਹਾ ਹੈ। ਹਰ ਦਿਨ 60.495 ਲੱਖ ਬੈਰਲ ਤੇਲ ਦਾ ਨਿਰਯਾਤ ਵਧਿਆ ਹੈ। ਦੁਨਿਆ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕਰਨ ਵਾਲੇ ਦੇਸ਼ ਸਾਉਦੀ ਅਰਬ ਚ ਕੱਚੇ ਤੇਲ ਅਤੇ ਤੇਲ ਉਤਪਾਦਾਂ ਦਾ ਨਿਰਯਾਤ ਹਰੇਕ ਮਹੀਨੇ 70.71 ਲੱਖ ਬੈਰਲ ਪ੍ਰਤੀਦਿਨ ਵਧਿਆ ਹੈ।

ਭਗਵੰਤ ਮਾਨ ਦਾ ਤੇਲ ਦੀਆਂ ਕੀਮਤਾਂ ‘ਤੇ ਕੱਸਿਆ ਵਿਅੰਗ

ਐੱਮਪੀ ਭਗਵੰਤ ਮਾਨ ਨੇ ਤੇਲ ਦੀਆਂ ਵਧੀਆਂ ਕੀਮਤਾਂ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਵੀ ਆਈਪੀਐੱਲ ਦੀ ਕੋਈ ਟੀਮ ਖਰੀਦ ਸਕਦੀ ਹੈ, ਕਿਉਂਕਿ ਦੋਵੇਂ 90 ਅਤੇ 100 ਦੀ ਐਵਰੇਜ਼ ਦੇ ਰਹੇ ਨੇ…