Punjab

ਖੰਨਾ ਦੇ ਬਜ਼ੁਰਗ ਦੀ ਦਲੇਰੀ ਦੇ ਚਰਚੇ ਚਾਰੋ ਪਾਸੇ! ਹਿੰਮਤ ਨਾਲ ਮੁਲਜ਼ਮਾਂ ਦਾ ਲੱਕ ਤੋੜ ਦਿੱਤਾ, ਪੁਲਿਸ ਨੇ ਵੀ ਕੀਤਾ ਸਲਾ !

ਬਿਉਰੋ ਰਿਪੋਰਟ – ਖੰਨਾ ਦੇ ਇੱਕ ਬਜ਼ੁਰਗ ਦੇ ਚਰਚੇ ਚਾਰੋ ਪਾਸੇ ਹੋ ਰਹੇ ਹਨ। ਪੁਲਿਸ ਵੀ ਉਸ ਦੀ ਹਿੰਮਤ ਅਤੇ ਜਜ਼ਬੇ ਨੂੰ ਦਾਤ ਦੇ ਰਹੀ ਹੈ। ਦਰਅਸਲ 60 ਸਾਲ ਦੇ ਗੋਬਿੰਦ ਪੰਡਤ ਨੇ ਮੋਬਾਈਲ ਖੋਹ ਕੇ ਭੱਜੇ ਲੁਟੇਰਿਆਂ ਦਾ 3 ਕਿਲੋਮੀਟਰ ਪਿੱਛਾ ਕਰਕੇ ਉਨ੍ਹਾਂ ਨੂੰ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਹ ਹੇਠਾਂ ਵੀ ਡਿੱਗੇ ਸੱਟਾਂ ਵੀ ਲੱਗਿਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ।

ਦਰਅਸਲ ਗੋਬਿੰਦ ਪੰਡਿਤ ਸ਼ਰਮਾ ਆਪਣੀ ਸਕੂਟੀ ‘ਤੇ ਸਤਕਰਤਾਰ ਮਾਰਕੇਟ ਮਲੇਰਕੋਟਲਾ ਰੋਡ ਖੰਨਾ ਤੋਂ ਜਾ ਰਹੇ ਸਨ। ਬਾਈਕ ਤੋਂ ਆਏ 2 ਨੌਜਵਾਨਾਂ ਨੇ ਰਾਹ ਪੁੱਛਿਆ ਦੂਜੇ ਸ਼ਖਸ ਨੇ ਗੋਬਿੰਦ ਪੰਡਿਤ ਦਾ ਫੋਨ ਜੇਬ੍ਹ ਤੋਂ ਕੱਢ ਲਿਆ ਅਤੇ ਬਾਈਕ ਭੱਜਾ ਲਈ। 60 ਦੇ ਬਜ਼ੁਰਗ ਨੇ ਆਪਣੀ ਸਕੂਟੀ ਲੁਟੇਰਿਆਂ ਦੇ ਪਿੱਛੇ ਲਾ ਲਈ। ਥੋੜੀ ਦੂਰ ਜਾਕੇ ਲੁਟੇਰਿਆਂ ਦੀ ਬਾਈਕ ਸਲਿਪ ਕਰ ਗਈ ਅਤੇ ਉਹ ਸਟਾਰਟ ਨਹੀਂ ਹੋ ਰਹੀ ਸੀ ਇੰਨੀ ਦੇਰ ਵਿੱਚ ਬਜ਼ੁਰਗ ਵੀ ਉਸੇ ਥਾਂ ‘ਤੇ ਪਹੁੰਚ ਗਿਆ ਉਸ ਦੀ ਬਾਈਕ ਵੀ ਸਲਿਪ ਕਰ ਗਈ। ਲੁਟੇਰਿਆਂ ਨੇ ਬਾਈਕ ਨੂੰ ਧੱਕਾ ਲੱਗਾ ਕੇ ਭੱਜਣ ਲੱਗੇ ਤਾਂ ਸ਼ੋਰ ਸੁਣ ਕੇ ਆਲੇ ਦੁਆਲੇ ਦੇ ਲੋਕ ਆ ਗਏ ਅਤੇ ਲੁਟੇਰਿਆਂ ਨੂੰ ਫਰੜ ਦੀ ਕੋਸ਼ਿਸ਼ ਕੀਤੀ ।

ਇੱਕ ਲੁਟੇਰਾ ਦਾ ਭੱਜਣ ਵਿੱਚ ਕਾਮਯਾਬ ਹੋ ਗਿਆ ਜਦਕਿ ਦੂਜਾ ਫੜਿਆ ਗਿਆ। SHO ਗੁਰਮੀਤ ਸਿੰਘ ਨੇ ਗੋਬਿੰਦ ਪੰਡਿਤ ਸ਼ਰਮਾ ਦੀ ਸ਼ਿਕਾਇਤ ‘ਤੇ ਲੁਟੇਰੇ ਗੁਰਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਦੂਜੇ ਸਾਥੀ ਸਾਹਿਲ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਚਰਚਾ ਪੂਰੇ ਇਲਾਕੇ ਵਿੱਚ ਹੈ, ਪੁਲਿਸ ਵੀ ਬਜ਼ੁਰਗ ਦੇ ਹੌਸਲੇ ਨੂੰ ਦਾਤ ਦੇ ਰਹੀ ਹੈ ।