India

ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਗੰਗਾ ‘ਚ ਵਹਾਉਣਗੇ ਆਪਣੇ ਮੈਡਲ

Performing wrestlers including Bajrang Punia and Sakshi Malik will throw their medals in the Ganges.

ਰਾਜਧਾਨੀ ਦਿੱਲੀ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹੜਤਾਲ ’ਤੇ ਬੈਠੇ ਪਹਿਲਵਾਨਾਂ ਨੇ ਆਪਣੇ ਤਗਮੇ ਗੰਗਾ ਨਦੀ ਵਿੱਚ ਸੁੱਟਣ ਦਾ ਐਲਾਨ ਕੀਤਾ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣੇ ਮੈਡਲ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਹੈ। ਪਹਿਲਵਾਨਾਂ ਨੇ ਕਿਹਾ ਕਿ, ਅਸੀਂ ਇਨ੍ਹਾਂ ਮੈਡਲਾਂ ਨੂੰ ਗੰਗਾ ਵਿੱਚ ਵਹਾਉਣ ਜਾ ਰਹੇ ਹਾਂ ਅਤੇ ਅਸੀਂ ਇੰਡੀਆ ਗੇਟ ‘ਤੇ ਮਰਨ ਵਰਤ ‘ਤੇ ਬੈਠਾਂਗੇ।

ਪਹਿਲਵਾਨਾਂ ਨੇ ਬਿਆਨ ‘ਚ ਕਿਹਾ ਹੈ, “28 ਮਈ ਨੂੰ ਜੋ ਕੁਝ ਹੋਇਆ, ਉਹ ਸਭ ਨੇ ਦੇਖਿਆ। ਪੁਲਿਸ ਨੇ ਸਾਨੂੰ ਬੇਰਹਿਮੀ ਨਾਲ ਗ੍ਰਿਫ਼ਤਾਰ ਕਰ ਲਿਆ। ਅਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ। ਸਾਡੇ ਖ਼ਿਲਾਫ਼ ਗੰਭੀਰ ਮਾਮਲਿਆਂ ‘ਚ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਕੀ ਔਰਤ ਪਹਿਲਵਾਨਾਂ ਨੇ ਇਨਸਾਫ਼ ਦੀ ਮੰਗ ਕਰ ਕੇ ਕੋਈ ਅਪਰਾਧ ਕੀਤਾ ਹੈ? ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ?”

 

ਅੱਗੇ ਕਿਹਾ ਹੈ ਕਿ ” ਮਹਿਲਾ ਪਹਿਲਵਾਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਦੇਸ਼ ਵਿੱਚ ਸਾਡੇ ਲਈ ਕੁਝ ਵੀ ਨਹੀਂ ਬਚਿਆ ਹੈ। ਸਾਨੂੰ ਉਹ ਪਲ ਯਾਦ ਹਨ ਜਦੋਂ ਅਸੀਂ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ ਸਨ। ਆਪਣੇ ਸਵੈਮਾਣ ਨਾਲ ਸਮਝੌਤਾ ਕਰ ਕੇ ਵੀ ਕਿਉਂ ਜਿਉਂਦੇ ਹਾਂ। ਇਹ ਸਵਾਲ ਆਇਆ ਕਿ ਕਿਸ ਨੂੰ ਵਾਪਸ ਕਰਨਾ ਹੈ। ਸਾਡੇ ਰਾਸ਼ਟਰਪਤੀ, ਜੋ ਸਿਰਫ਼ ਦੋ ਕਿਲੋਮੀਟਰ ਦੂਰ ਬੈਠ ਕੇ ਸਭ ਕੁਝ ਦੇਖ ਰਹੇ ਸਨ, ਪਰ ਕੁਝ ਨਹੀਂ ਕਿਹਾ। ਸਾਨੂੰ ਆਪਣੇ ਘਰ ਦੀਆਂ ਧੀਆਂ ਕਹਿਣ ਵਾਲੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਸਾਡੇ ਬਾਰੇ ਕੋਈ ਸ਼ਬਦ ਨਹੀਂ ਕਿਹਾ।”

https://twitter.com/SakshiMalik/status/1663440317696155648?s=20

 

ਪਹਿਲਵਾਨਾਂ ਨੇ ਕਿਹਾ, “ਅਸੀਂ ਇਹ ਤਗਮੇ ਗੰਗਾ ਵਿੱਚ ਸੁੱਟਣ ਜਾ ਰਹੇ ਹਾਂ, ਕਿਉਂਕਿ ਉਹ ਮਾਤਾ ਗੰਗਾ ਹੈ। ਅਸੀਂ ਗੰਗਾ ਨੂੰ ਜਿੰਨਾ ਪਵਿੱਤਰ ਸਮਝ ਦੇ ਹਾਂ, ਊਨਾ ਹੀ ਪਵਿੱਤਰ ਅਸੀਂ ਮਿਹਨਤ ਕਰ ਕੇ ਇਹ ਤਗਮੇ ਹਾਸਲ ਕੀਤੇ ਹਨ।”

ਭਾਰਤ ਦੇ ਚੋਟੀ ਦੇ ਕੁਸ਼ਤੀ ਪਹਿਲਵਾਨ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ। ਪਰ 28 ਮਈ ਨੂੰ ਦਿੱਲੀ ਪੁਲਿਸ ਨੇ ਜੰਤਰ-ਮੰਤਰ ਤੋਂ ਜ਼ਬਰਦਸਤੀ ਉਨ੍ਹਾਂ ਦਾ ਵਰਤ ਹਟਾ ਦਿੱਤਾ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।

ਓਲੰਪਿਕ ਤਮਗ਼ਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਵੀ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਵਿੱਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਵਿਨੇਸ਼ ਫੋਗਾਟ ਵੀ ਪ੍ਰਦਰਸ਼ਨ ਦਾ ਮਸ਼ਹੂਰ ਚਿਹਰਾ ਹੈ।

ਦੇਸ਼ ਦੀ ਨਵੀਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਹੋਇਆ ਸੀ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਇਸ ਦਿਨ ਨਵੀਂ ਸੰਸਦ ਵੱਲ ਮਾਰਚ ਕਰਨਾ ਚਾਹੁੰਦੇ ਸਨ। ਕਿਸਾਨ ਆਗੂ ਵੀ ਉਨ੍ਹਾਂ ਦਾ ਸਾਥ ਦੇ ਰਹੇ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਮਾਰਚ ਕਰਨ ਤੋਂ ਰੋਕ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਜੰਤਰ-ਮੰਤਰ ‘ਤੇ ਲੱਗੇ ਉਨ੍ਹਾਂ ਦੇ ਟੈਂਟ ਵੀ ਜ਼ਬਰਦਸਤੀ ਉਤਾਰ ਦਿੱਤੇ ਗਏ ਸਨ।