India International

ਜੰ ਗ ਦੇ ਨਾਂ ‘ਤੇ ਲੋਕਾਂ ਦੀ ਲੁੱ ਟ ਸ਼ੁਰੂ

‘ਦ ਖ਼ਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰ ਗ ਦਾ ਸੇਕ ਪੰਜਾਬ ਤੱਕ ਪੁੱਜਣ ਲੱਗਾ ਹੈ। ਸੂਬੇ ਵਿੱਚ ਰਿਫਾਇੰਡ ਤੇਲ ਦੀਆਂ ਕੀਮਤਾਂ ਵਿੱਚ ਇੱਕਦਮ ਉਛਾਲ ਆ ਗਿਆ ਹੈ। ਰਿਫਾਇੰਡ ਦੇ ਇੱਕ ਟੀਨ ਦਾ ਰੇਟ 150 ਤੋਂ ਵਧ ਕੇ 200 ਰੁਪਏ ਹੋ ਗਿਆ ਹੈ। ਜੋ ਟੀਨ ਪਹਿਲਾਂ 2350 ਵਿੱਚ ਮਿਲਦਾ ਸੀ, ਹੁਣ 2500 ਤੋਂ 2550 ਵਿੱਚ ਮਿਲ ਰਿਹਾ ਹੈ। ਆਮ ਲੋਕਾਂ ਦੀ ਰਸੋਈ ਦਾ ਬਜਟ ਵੱਧਣ ਨਾਲ ਉਹ ਪ੍ਰੇਸ਼ਾਨੀ ਦੇ ਦੌਰ ਵਿੱਚ ਗੁਜ਼ਰਨ ਲੱਗੇ ਹਨ।

ਪਤਾ ਲੱਗਾ ਹੈ ਕਿ ਰਿਫਾਇਨਰੀ ਦਾ ਤੇਲ ਵੱਡੀ ਮਾਤਰਾ ਵਿੱਚ ਬਾਹਰੋਂ ਆਉਂਦਾ ਸੀ। ਹੁਣ ਦੋਵਾਂ ਦੇਸ਼ਾਂ ਵਿਚਾਲੇ ਵਿ ਵਾਦ ਕਾਰਨ ਰਿਫਾਇੰਡ ਤੇਲ ਦੀ ਸਪਲਾਈ ਘੱਟ ਗਈ ਹੈ ਅਤੇ ਰੇਟ ਕਾਫੀ ਵਧ ਗਏ ਹਨ। ਜੰ ਗ ਖਤਮ ਹੋਣ ‘ਤੇ ਦਰਾਂ ਹੇਠਾਂ ਆਉਣ ਦਾ ਸੰਭਾਵਨਾ ਦੱਸੀ ਜਾ ਰਹੀ ਹੈ।

ਵਪਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਇੱਕ ਟੀਨ ਲਈ ਪਹਿਲਾਂ ਨਾਲੋਂ ਵੱਧ ਪੈਸੇ ਦੇਣੇ ਪੈ ਰਹੇ ਹਨ। ਉਨ੍ਹਾਂ ਨੇ ਇਹ ਵੀ  ਕਿਹਾ ਕਿ ਜੰ ਗ ਖਤਮ ਹੋ ਜਾਵੇ ਤਾਂ ਇਸ ਦਾ ਰੇਟ 100-150 ਰੁਪਏ ਤੱਕ ਘੱਟ ਸਕਦਾ ਹੈ ਪਰ ਜੇਕਰ ਜੰਗ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇੱਕ ਟੀਨ ਦੇ ਭਾਵ ਵਿੱਚ 100 ਰੁਪਏ ਦਾ ਹੋਰ ਵਾਧਾ ਹੋ ਸਕਦਾ ਹੈ। ਉਂਝ ਵਪਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਤੌਰ ’ਤੇ ਰੇਟ ਵਧਾਏ ਗਏ ਹਨ। ਲੜਾਈ ਕੁਝ ਦਿਨਾਂ ਬਾਅਦ ਖ਼ਤਮ ਹੋ ਜਾਵੇਗੀ, ਪਰ ਇਹ ਮਹਿੰਗਾਈ ਘਟੇਗੀ ਨਹੀਂ। ਇਸ ਨਾਲ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ। ਵਧਦੀ ਮਹਿੰਗਾਈ ਕਾਰਨ ਗਰੀਬ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣ ਲੱਗਾ  ਹੈ।