International

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦਾ ਕਈ ਥਾਂ ‘ਤੇ ਵਿਰੋ ਧ

‘ਦ ਖ਼ਾਲਸ ਬਿਊਰੋ :ਰੂਸ ਵੱਲੋਂ ਯੂਕਰੇਨ ਤੇ ਹਮਲੇ ਕਾਰਣ ਜਿਥੇ ਖੁੱਦ ਰੂਸੀ ਨਾਗਰਿਕਾਂ ਨੇ ਇਸ ਦਾ ਲਾਮਬੰਦ ਹੋ ਕੇ ਵਿਰੋ ਧ ਕੀਤਾ ਹੈ,ਉਥੇ ਸੰਸਾਰ ਦੇ ਅਲਗ-ਅਲਗ ਦੇਸ਼ਾਂ ਨੇ ਵੀ ਇਸ ਦੇ ਖਿਲਾ ਫ਼ ਬੋਲਣਾ ਸ਼ੁਰੂ ਕਰ ਦਿਤਾ ਹੈ। ਭਾਰਤ ਵਿੱਚ ਯੂਰਪੀ ਸੰਘ ਦੇ ਰਾਜਦੂਤ ਉਗੋ ਅਸਟੂਟੋ ਨੇ ਕਿਹਾ ਹੈ ਕਿ ਅਸੀਂ ਰੂਸੀ ਫੌਜਾਂ ਦੇ ਤੁਰੰਤ ਵਾਪਸੀ ਦੀ ਮੰਗ ਕਰਨ ਲਈ ਸੰਯੁਕਤ ਰਾਸ਼ਟਰ ਮਹਾਸਭਾ ਦਾ ਮਤਾ ਪੇਸ਼ ਕਰਾਂਗੇ।

ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਐਡਮ ਬੁਰਕੋਵਸਕੀ ਨੇ ਵੀ ਦਸਿਆ ਹੈ ਕਿ ਪੋਲੈਂਡ ਅਤੇ ਯੂਰਪੀਅਨ ਯੂਨੀਅਨ ਦੇ ਹੋਰ ਦੇਸ਼ਾਂ ਨੇ ਰੂਸ ਦੁਆਰਾ ਯੂਕਰੇਨ ‘ਤੇ ਹਮ ਲੇ ਦੀ ਨਿੰਦਾ ਕੀਤੀ ਹੈ।

ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਮੀਟਿੰਗ ਵਿੱਚ ਰੂਸ ਤੇ ਵਰਦਿਆਂ ਰੂਸੀ ਹਮ ਲੇ ਨੂੰ “ਨਾਜ਼ੀ-ਸ਼ੈਲੀ ਦੀ ਕਾਰਵਾਈ” ਦਸਿਆ ਤੇ ਰੂਸੀ ਰਾਜਦੂਤ ਵੈਸੀਲੀ ਨੇਬੇਨਜ਼ਿਆ ‘ਤੇ ਵੀ ਆਪਣੇ ਦੇਸ਼ ਨਾਲ ਸਬੰਧਤ ਵੋਟਾਂ ਅਤੇ ਕਾਰਵਾਈਆਂ ਦੌਰਾਨ ਕੌਂਸਲ ਦੇ ਪ੍ਰਧਾਨ ਵਜੋਂ ਜਾਰੀ ਰਹਿ ਕੇ ਸੁਰੱਖਿਆ ਪ੍ਰੀਸ਼ਦ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।ਆਪਣੇ ਭਾਸ਼ਣ ਦੇ ਵਿਚਾਲੇ ਕਿਸਲਿਜਸ ਨੇ ਕੌਂਸਲ ਨੂੰ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਇੱਕ ਪਲ ਲਈ ਬੈਠ ਕੇ ਪ੍ਰਾਰਥਨਾ ਕਰਨ ਲਈ ਕਿਹਾ,ਜੋ ਹਮਲੇ ਵਿੱਚ ਮਾਰੇ ਗਏ ਸਨ।

ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਰੂਸੀ ਰਾਜਦੂਤ ਨੂੰ ਕਿਹਾ”ਤੁਸੀਂ ਇਸ ਮਤੇ ਨੂੰ ਵੀਟੋ ਕਰ ਸਕਦੇ ਹੋ, ਪਰ ਤੁਸੀਂ ਸਾਡੀ ਆਵਾਜ਼ ਨੂੰ ਵੀਟੋ ਨਹੀਂ ਕਰ ਸਕਦੇ,” । “ਤੁਸੀਂ ਸੱਚ ਨੂੰ ਵੀਟੋ ਨਹੀਂ ਕਰ ਸਕਦੇ। ਤੁਸੀਂ ਸਾਡੇ ਸਿਧਾਂਤਾਂ ਨੂੰ ਵੀਟੋ ਨਹੀਂ ਕਰ ਸਕਦੇ। ਤੁਸੀਂ ਯੂਕਰੇਨ ਦੇ ਲੋਕਾਂ ਨੂੰ ਵੀਟੋ ਨਹੀਂ ਕਰ ਸਕਦੇ।

ਬ੍ਰਾਜ਼ੀਲ ਦੇ ਰਾਜਦੂਤ ਰੋਨਾਲਡੋ ਕੋਸਟਾ ਫਿਲਹੋ, ਜਿਸਦੇ ਦੇਸ਼ ਦੀ ਵੋਟ ਸ਼ੁਰੂ ਵਿੱਚ ਸਵਾਲ ਦੇ ਰੂਪ ਵਿੱਚ ਸੀ ਪਰ ਬਾਦ ਵਿੱਚ ਹਾਂ ਵਿੱਚ ਬਦਲ ਗਈ, ਨੇ ਕਿਹਾ ਕਿ ਉਸਦੀ ਸਰਕਾਰ ਰੂਸ ਦੀ ਫੌ ਜੀ ਕਾਰਵਾਈ ਬਾਰੇ “ਬਹੁਤ ਚਿੰਤਤ” ਹੈ। “ਇੱਕ ਲਾਈਨ ਪਾਰ ਕੀਤੀ ਗਈ ਹੈ, ਅਤੇ ਇਹ ਕੌਂਸਲ ਚੁੱਪ ਨਹੀਂ ਰਹਿ ਸਕਦੀ,” ਉਸਨੇ ਕਿਹਾ।

ਜਵਾਬ ਵਿੱਚ, ਰੂਸੀ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੇ ਆਪਣੇ ਦੇਸ਼ ਦੇ ਦਾਅਵਿਆਂ ਨੂੰ ਦੁਹਰਾਇਆ ਕਿ ਉਹ ਪੂਰਬੀ ਯੂਕਰੇਨ ਵਿੱਚ ਲੋਕਾਂ ਲਈ ਖੜ੍ਹਾ ਹੈ, ਜਿੱਥੇ ਰੂਸੀ ਸਮਰਥਿਤ ਵੱਖਵਾਦੀ ਅੱਠ ਸਾਲਾਂ ਤੋਂ ਸਰਕਾਰ ਨਾਲ ਲ ੜ ਰਹੇ ਹਨ। ਉਸਨੇ ਪੱਛਮੀ ਦੇਸ਼ਾਂ ‘ਤੇ ਯੂਕਰੇਨ ਦੇ ਦੁਰਵਿਵਹਾਰ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ।

ਰੂਸ ਦੇ ਯੂਕਰੇਨ ‘ਤੇ ਹ ਮਲੇ ਦਾ ਏਸਰ ਖੇਡ ਸੰਬੰਧਾਂ ਤੇ ਵੀ ਪਿਆ ਹੈ।ਪੋਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੇਜ਼ਰੀ ਕੁਲੇਜ਼ਾ ਨੇ ਕਿਹਾ ਕਿ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਪੋਲੈਂਡ ਅਗਲੇ ਮਹੀਨੇ ਰੂਸ ਦੇ ਖਿਲਾਫ ਵਿਸ਼ਵ ਕੱਪ ਕੁਆਲੀਫਾਈਂਗ ਫੁਟਬਾਲ ਮੈਚ ਨਹੀਂ ਖੇਡੇਗਾ। ਪੋਲਿਸ਼ ਸਟਾਰ ਫੁੱਟਬਾਲਰ ਰਾਬਰਟ ਲੇਵਾਂਡੋਵਸਕੀ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ।

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਰੂਸੀ ਰਾਜ ਮੀਡੀਆ ਨੂੰ ਆਪਣੇ ਪਲੇਟਫਾਰਮ ‘ਤੇ ਵਿਗਿਆਪਨ ਚਲਾਉਣ ਤੋਂ ਰੋਕ ਦਿੱਤਾ ਹੈ।ਫੇਸਬੁੱਕ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਰੂਸੀ ਹਮ ਲੇ ਦੇ ਕਾਰਣ ਮੀਡੀਆ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੈਸਾ ਕਮਾਉਣ ਦੀ ਯੋਗਤਾ ਨੂੰ ਸੀਮਤ ਕਰ ਦਿੱਤਾ ਹੈ ।ਮੇਟਾ ਦੀ ਸੁਰੱਖਿਆ ਨੀਤੀ ਦੇ ਮੁਖੀ, ਨਥਾਨਿਏਲ ਗਲੇਚਰ ਨੇ ਟਵਿੱਟਰ ‘ਤੇ ਕਿਹਾ “ਅਸੀਂ ਹੁਣ ਰੂਸੀ ਰਾਜ ਮੀਡੀਆ ਨੂੰ ਦੁਨੀਆ ਵਿੱਚ ਕਿਤੇ ਵੀ ਸਾਡੇ ਪਲੇਟਫਾਰਮ ‘ਤੇ ਵਿਗਿਆਪਨ ਚਲਾਉਣ ਜਾਂ ਮੁਦਰੀਕਰਨ ਕਰਨ ਤੋਂ ਮਨ੍ਹਾ ਕਰ ਰਹੇ ਹਾਂ।”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅਲਗ-ਅਲਗ ਕਈ ਟਵੀਟ ਕੀਤੇ ਹਨ,ਜਿਸ ਵਿੱਚੋਂ ਇੱਕ ਵਿੱਚ ਉਹਨਾਂ ਨੇ ਜਰਮਨੀ ਅਤੇ ਹੰਗਰੀ ਨੂੰ ਸਵਿਫਟ ਬੈਂਕਿੰਗ ਪ੍ਰਣਾਲੀ ਤੋਂ ਰੂਸ ਦੇ ਕੱਢਣ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਕਿਉਂਕਿ ਮਾਸਕੋ ਯੂਕਰੇਨ ਵਿੱਚ ਆਪਣੀ ਫੌਜੀ ਕਾਰਵਾਈ ਜਾਰੀ ਰੱਖ ਰਿਹਾ ਹੈ।

ਉਹਨਾਂ ਟਵੀਟ ਕੀਤਾ “ਸਾਨੂੰ  ਸਵਿਫਟ ਬੈਂਕਿੰਗ ਪ੍ਰਣਾਲੀ ਤੋਂ ਰੂਸ ਨੂੰ ਅੱਲਗ ਕਰਨ ਬਾਰੇ ਯੂਰਪੀ ਦੇਸ਼ਾਂ ਦਾ ਲਗਭਗ ਪੂਰਾ ਸਮਰਥਨ ਹੈ। ਮੈਨੂੰ ਉਮੀਦ ਹੈ ਕਿ ਜਰਮਨੀ ਅਤੇ ਹੰਗਰੀ ਇਸ ਫੈਸਲੇ ਦਾ ਸਮਰਥਨ ਕਰਨ ਦੀ ਹਿੰਮਤ ਕਰਨਗੇ।

ਜ਼ੇਲੇਨਸਕੀ ਨੇ ਇਹ ਵੀ ਕਿਹਾ ਕਿ ਯੂਕਰੇਨ ਨੂੰ ਯੂਰੋਪਿਅਨ ਯੂਨੀਅਨ ਦੀ ਮੈਂਬਰਸ਼ਿਪ ਦਾ ਅਧਿਕਾਰ ਹੈ ਅਤੇ ਇਸ ਨੂੰ ਪ੍ਰਾਪਤ ਕਰਨਾ ਦੇਸ਼ ਲਈ ਸਮਰਥਨ ਦਾ ਮੁੱਖ ਸੰਕੇਤ ਹੋਵੇਗਾ।

ਇੱਕ ਹੋਰ ਟਵੀਟ ਵਿੱਚ ਉਹਨਾਂ ਕਿਹਾ ਕਿ ਇਹ ਸਾਡੇ ਰਾਜ ਦੇ ਇਤਿਹਾਸ ਵਿੱਚ ਇੱਕ ਨਵੇਂ ਪੰਨੇ ਦੀ ਸ਼ੁਰੂਆਤ ਹੈ ।ਇੱਟਲੀ ਦੇ ਮੁੱਖ ਮੰਤਰੀ ਮਾਰਿਓ ਦਰਾਗੀ ਨੇ ਇੱਕ ਫੋਨ ਗੱਲਬਾਤ ਵਿੱਚ ਰੂਸ ਦੇ ਸਵਿਫਟ ਬੈਂਕਿੰਗ ਪ੍ਰਣਾਲੀ ਤੋਂ ਅਲਗ ਕਰਨ ਤੇ ਰੱਖਿਆ ਸਹਾਇਤਾ ਦੀ ਵਿਵਸਥਾ ਦਾ ਸਮਰਥਨ ਕੀਤਾ।ਉਹਨਾਂ ਕਿਹਾ ਕਿ ਮੈਨੂੰ ਸਹਾਇਤਾ ਲਈ ਫੋਨ ਆ ਰਹੇ ਹਨ।ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਅਤੇ ਗ੍ਰੀਸ ਦੇ ਪ੍ਰਧਾਨ ਮੰਤਰੀ ਦਾ ਸਾਨੂੰ ਠੋਸ ਸਹਾਇਤਾ ਦੇਣ ਦੇ  ਫੈਸਲਿਆਂ ਲਈ ਧੰਨਵਾਦ ਹੈ।

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਵੰਡਰਲਾਈਨ ਦਾ,ਯੂਕਰੇਨ ਨੂੰ ਮਿਲਣ ਵਾਲੀ ਯੂਰਪੀ ਸਹਾਇਤਾ ਦੀ ਚਰਚਾ ਕਰਨ ਲਈ ਧੰਨਵਾਦ ਕਰਦੇ ਹੋਏ ਯੂਕਰੇਨੀ ਰਾਸ਼ਟਰਪਤੀ ਇੱਕ ਟਵੀਟ ਵਿੱਚ ਲਿਖਦੇ ਹਨ ਕਿ ਯੂਕਰੇਨ ਆਪਣੀ ਆਜ਼ਾਦੀ ਅਤੇ ਯੂਰਪੀ ਭਵਿੱਖ ਦੀ ਰੱਖਿਆ ਕਰਦੇ ਹੋਏ, ਹੱਥਾਂ ਵਿੱਚ ਹਥਿਆਰ ਲੈ ਕੇ ਹਮਲਾਵਰ ਨਾਲ ਲੜ ਰਿਹਾ ਹੈ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਵੰਡਰਲਾਈਨ ਨੇ ਇਸ ਬਹਾਦਰੀ ਭਰੇ ਸੰਘਰਸ਼ ਵਿੱਚ ਸਾਡੇ ਦੇਸ਼ ਨੂੰ ਯੂਰੋਪ ‘ਤੋਂ ਮਿਲਣ ਵਾਲੀ ਪ੍ਰਭਾਵਸ਼ਾਲੀ ਸਹਾਇਤਾ ਬਾਰੇ ਚਰਚਾ ਕੀਤੀ। ਮੇਰਾ ਮੰਨਣਾ ਹੈ ਕਿ ਯੂਰੋਪਿਅਨ ਯੂਨੀਅਨ ਵੀ ਯੂਕਰੇਨ ਨੂੰ ਸ਼ਾਮਲ ਕਰਨ ਲਈ ਰਾਜ਼ੀ ਹੈ।