International

ਆਪਣੀ ਜਾਨ ਦੇ ਕੇ ਯੂਕਰੇਨੀ ਸਿਪਾਹੀ ਬਣਿਆ ਨਾਇਕ

‘ਦ ਖ਼ਾਲਸ ਬਿਊਰੋ : ਰੂਸੀ ਟੈਂਕਾਂ ਨੂੰ ਆਪਣੇ ਦੇਸ਼ ਵਿੱਚ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਇੱਕ ਪੁਲ ਨੂੰ ਤਬਾ ਹ ਕਰਨ ਲਈ ਇੱਕ ਯੂਕਰੇਨੀ ਸਿਪਾਹੀ ਦੇ ਖੁੱਦ ਨੂੰ ਬੰ ਬ ਨਾਲ ਉਡਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਯੂਕਰੇਨੀ ਸਿਪਾਹੀ ਨੂੰ ਇੱਕ ਨਾਇਕ ਵਜੋਂ ਸਲਾਹਿਆ ਜਾ ਰਿਹਾ ਹੈ।

ਯੂਕਰੇਨ ਦੀ ਫੌਜ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਸਮੁੰਦਰੀ ਬਟਾਲੀਅਨ ਇੰਜੀਨੀਅਰ ਵਿਟਾਲੀ ਸਕਾਕੁਨ ਵੋਲੋਡੀਮਾਈਰੋਵਿਚ ਨੂੰ ਦੱਖਣੀ ਸੂਬੇ ਖੇਰਸਨ ਦੇ ਹੇਨੀਚੇਸਕ ਪੁਲ ‘ਤੇ ਤਾਇਨਾਤ ਕੀਤਾ ਗਿਆ ਸੀ।ਜਦੋਂ ਰੂਸੀ ਟੈਂਕ ਅੱਗੇ ਵਧੇ ਤਾਂ ਉਹਨਾਂ ਨੂੰ ਅਗੇ ਵੱਧਣ ਤੋਂ ਰੋਕਣ ਲਈ ਬਹੁੱਤ ਘੱਟ ਸਮਾਂ ਸੀ। ਪੁੱਲ ਨੂੰ ਉਡਾਉਣ ਦਾ ਹੀ ਇੱਕ ਰਾਹ ਦਿੱਸ ਰਿਹਾ ਸੀ। ਵਿਟਾਲੀ ਸਕਾਕੁਨ ਵੋਲੋਡੀਮਾਈਰੋਵਿਚ ਨੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਖੁੱਦ ਨੂੰ ਬੰਬ ਨਾਲ ਬੰਨ ਕੇ ਪੁੱਲ ਨੂੰ ਉਡਾ ਦਿਤਾ।ਮਿਲਟਰੀ ਕਮਾਂਡਰਾਂ ਨੇ ਕਿਹਾ ਕਿ ਵੋਲੋਡੀਮੀਰ ਨੂੰ ਬਹਾਦਰੀ ਐਵਾਰਡ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।