India

1 ਦਿਨ ਦੇ ਬੱਚੇ ਦਾ ਵੱਡਾ ਆਪਰੇਸ਼ਨ ! 8 ਇੰਚ ਦਾ ਚੀਰਾ ਲਾ ਕੇ ਬੱਚੇ ਦੇ ਸ਼ਰੀਰ ‘ਚ ਇਹ ‘ਅੰਗ’ ਤਿਆਰ ਕੀਤਾ

1 Day child large intestine operation

ਬਿਊਰੋ ਰਿਪੋਰਟ : ਅਕਸਰ ਤੁਸੀਂ ਸੁਣਿਆ ਹੋਵੇਗਾ ਬੱਚਿਆਂ ਦਾ ਰੱਬ ਹੀ ਰਾਖਾ ਹੈ । ਮੌ ਤ ਨੂੰ ਮਾਤ ਦੇਣ ਵਾਲੇ ਜਿਸ ਬੱਚੇ ਬਾਰੇ ਅਸੀਂ ਤੁਹਾਨੂੰ ਦੱਸਣ ਰਹੇ ਹਾਂ ਉਸ ਦੀ ਉਮਰ ਸਿਰਫ਼ 1 ਦਿਨ ਸੀ ਅਤੇ ਉਹ 2 ਗੰਭੀਰ ਬਿਮਾਰੀਆਂ ਤੋਂ ਪੀੜਤ ਸੀ । ਜਦੋਂ ਡਾਕਟਰਾਂ ਨੇ ਉਸ ਦਾ ਚੈੱਕਅੱਪ ਕੀਤਾ ਤਾਂ ਬਚਾਉਣ ਦੇ ਲਈ ਫੌਰਨ ਆਪਰੇਸ਼ਨ ਕਰਨਾ ਜ਼ਰੂਰੀ ਸੀ । ਪਰ 1 ਸਾਲ ਦੇ ਬੱਚੇ ਦਾ ਆਪਰੇਸ਼ਨ ਕਰਨਾ ਕੋਈ ਛੋਟੀ ਚੀਜ਼ ਨਹੀਂ ਸੀ। ਡਾਕਟਰਾਂ ਦੇ ਹੱਥ ਪੈਰ ਫੁਲੇ ਹੋਏ ਸਨ । ਫਿਰ ਬੜੀ ਹਿੰਮਤ ਕਰਕੇ ਡਾਕਟਰਾਂ ਦੀ ਇੱਕ ਟੀਮ ਨੇ 1 ਸਾਲ ਦੇ ਬੱਚੇ ਦਾ ਆਪਰੇਸ਼ਨ ਕੀਤਾ ਅਤੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ।

ਇਸ ਬਿਮਾਰੀ ਦਾ ਸ਼ਿਕਾਰ ਸੀ ਬੱਚਾ

ਪਟਨਾ ਵਿੱਚ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੀ ਵੱਡੀ ਅੰਤੜੀ ਅਧੂਰੀ ਸੀ । ਯਾਨੀ ਬੱਚੇ ਦਾ ਟਾਇਲਟ ਦਾ ਰਸਤਾ ਪੂਰੀ ਤਰ੍ਹਾਂ ਬੰਦ ਸੀ,ਸਿਰਫ ਇੰਨਾਂ ਹੀ ਨਹੀਂ ਬੱਚੇ ਦੇ ਦਿਲ ਵਿੱਚ ਵੀ ਛੇਕ ਸੀ। ਅਜਿਹੇ ਵਿੱਚ ਬੱਚੇ ਦੇ ਜ਼ਿੰਦਾ ਰਹਿਣ ‘ਤੇ ਵੱਡਾ ਸਵਾਲ ਖੜਾ ਹੋ ਗਿਆ। ਜਿਸ ਹਸਪਤਾਲ ਵਿੱਚ ਡਿਲੀਵਰੀ ਹੋਈ ਸੀ ਉੱਥੇ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤਾ । ਮਾਂ ਨੂੰ ਉਸੇ ਹਸਪਤਾਲ ਵਿੱਚ ਛੱਡ ਕੇ ਪਰਿਵਾਰ ਵਾਲੇ ਬੱਚੇ ਨੂੰ ਮੇਡਿਮੈਕਸ ਹਸਪਤਾਲ ਲੈ ਗਏ ਉੱਥੇ ਗੈਸਟਰੋ ਦੇ ਡਾਕਟਰ ਸੰਜੀਵ ਕੁਮਾਰ ਨੇ ਬੱਚੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਬੱਚੇ ਦੇ ਦਿਲ ਵਿੱਚ ਵੀ ਛੇਕ ਹੈ । ਡਾਕਟਰ ਸੰਜੀਵ ਨੇ ਹੋਰ ਡਾਕਟਰਾਂ ਨਾਲ ਵੀ ਸਲਾਹ ਕੀਤੀ ਅਤੇ ਫਿਰ ਓਪਰੇਸ਼ਨ ਸ਼ੁਰੂ ਕੀਤਾ । ਬੱਚੇ ਦੇ ਸਰੀਰ ਵਿੱਚ 8 ਇੰਚ ਦਾ ਚੀਰਾ ਲਾ ਕੇ ਸਿਰਫ ਢਾਈ ਘੰਟੇ ਦੇ ਅੰਦਰ ਨਵੀਂ ਵੱਡੀ ਅੰਤੜੀ ਤਿਆਰ ਕੀਤਾ ।

ਆਪਰੇਸ਼ਨ ਦੌਰਾਨ ਹੋ ਸਕਦੀ ਸੀ ਮੌਤ

ਡਾਕਟਰ ਸੰਜੀਪ ਮੁਤਾਬਿਕ ਜਿਸ ਵੇਲੇ ਮਾਸੂਮ ਨੂੰ ਲਿਆਇਆ ਗਿਆ ਸੀ ਉਸ ਦਾ ਪੇਟ ਕਾਫੀ ਫੁਲਿਆ ਹੋਇਆ ਸੀ,ਬੱਚਾ ਦਰਦ ਨਾਲ ਰੋ ਰਿਹਾ ਸੀ। ਸਰਜਰੀ ਦੀ ਵਜ੍ਹਾ ਕਰਕੇ ਮਾਂ ਦੂਜੇ ਹਸਪਤਾਲ ਵਿੱਚ ਸੀ । ਦਿਲ ਵਿੱਚ ਛੇਕ ਦੇ ਨਾਲ 1 ਦਿਨ ਦੇ ਬੱਚੇ ਦੀ ਸਰਜਰੀ ਕਰਨਾ ਅਸਾਨ ਨਹੀਂ ਸੀ ।

ਮਾਂ ਦੇ ਪੇਟ ਵਿੱਚ ਹੀ ਅੰਤੜੀ ਬਣ ਜਾਂਦੀ ਹੈ

ਡਾਕਟਰ ਮੁਤਾਬਿਕ ਵੱਡੀ ਅੰਤੜੀ ਮਾਂ ਦੇ ਪੇਟ ਵਿੱਚ ਹੀ 8 ਤੋਂ 12 ਹਫਤਿਆਂ ਦੇ ਅੰਦਰ ਬਣ ਜਾਂਦੀ ਹੈ। ਬੱਚੇ ਦੀ ਸਮੇਂ ‘ਤੇ ਹੀ ਡਿਲੀਵਰੀ ਹੋਈ ਸੀ। ਪਰ ਪੇਟ ਵਿੱਚ ਵੱਡੀ ਅੰਤੜੀ ਅੱਧੀ ਤੋਂ ਵੀ ਘੱਟ ਬਣੀ ਸੀ । ਅੰਤੜੀ ਪੂਰੀ ਨਾ ਹੋਣ ਦੀ ਵਜ੍ਹਾ ਕਰਕੇ ਟਾਇਲਟ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ । ਹਾਲਾਂਕਿ ਬੱਚੇ ਵਿੱਚ ਇਹ ਬਿਮਾਰੀ ਘੱਟ ਹੀ ਵੇਖੀ ਜਾਂਦੀ ਹੈ। 20 ਹਜ਼ਾਰ ਬੱਚਿਆਂ ਵਿੱਚੋ ਕਿਸੇ ਇੱਕ ਬੱਚੇ ਨੂੰ ਇਹ ਪਰੇਸ਼ਾਨੀ ਹੁੰਦੀ ਹੈ। ਡਾਕਟਰਾਂ ਮੁਤਾਬਿਕ ਅਜਿਹੇ ਬਲਾਇਡ ਮਾਮਲੇ ਅਲਟਰਾ ਸਾਉਂਡ ਦੇ ਬਾਅਦ ਹੀ ਪਤਾ ਚੱਲ ਦੇ ਹਨ । ਡਿਲੀਵਰੀ ਦੇ 24 ਘੰਟੇ ਦੇ ਅੰਦਰ ਯੂਰੀਨ ਅਤੇ ਟਾਇਲਟ ਹੋਣਾ ਚਾਹੀਦਾ ਹੈ । ਅਜਿਹਾ ਨਾ ਹੋਣ ‘ਤੇ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਹੈ

ਇਸ ਤਰ੍ਹਾਂ ਹੋਇਆ ਪੂਰਾ ਆਪਰੇਸ਼ਨ

ਡਾਕਟਰਾਂ ਨੇ ਕਿਹਾ ਅਸੀਂ ਰਿਸਕ ਲੈਕੇ ਆਪਰੇਸ਼ਨ ਕੀਤਾ, ਚੰਗੀ ਗੱਲ ਇਹ ਰਹੀ ਦਿਲ ਵਿੱਚ ਸੁਰਾਗ ਦੀ ਵਜ੍ਹਾ ਕਰਕੇ ਕੋਈ ਵੱਡੀ ਪਰੇਸ਼ਾਨੀ ਨਹੀਂ ਆਈ। ਖਾਣ ਦੀ ਨਲੀ  ਸਾਹ ਦੀ ਨਲੀ ਨਾਲ ਜੁੜੀ ਨਹੀਂ ਸੀ ਅਤੇ ਨਾ ਹੀ ਟਾਇਲਟ ਅਤੇ ਯੂਰੀਨ ਪਾਈਪ ਚਿਪਕਿਆ ਹੋਇਆ ਸੀ । ਡਾਕਟਰ ਸੰਜੀਵ ਨੇ ਦੱਸਿਆ ਐਨੋਰੇਕਟਲ ਮਾਲ ਫਾਰਮੇਸ਼ਮ ਬਿਮਾਰੀ 20 ਹਜ਼ਾਰ ਵਿੱਚੋ ਕਿਸੇ ਇੱਕ ਬੱਚੇ ਵਿੱਚ ਹੁੰਦੀ ਹੈ। ਇਸ ਦੀ ਸਰਜਰੀ ਮੁਸ਼ਕਿਲ ਹੁੰਦੀ ਹੈ । ਇਸ ਵਿੱਚ ਐਨਲ ਏਟ੍ਰੇਸਿਆ ਨਹੀਂ ਬਣ ਦਾ ਹੈ । ਇਸ ਨੂੰ ਸਰਜਰੀ ਕਰਕੇ ਬਣਾਇਆ ਜਾਂਦਾ ਹੈ। ਦਿਲ ਵਿੱਚ ਛੇਕ ਹੋਣ ਦੀ ਵਜ੍ਹਾ ਕਰਕੇ ਕਾਰਡੀਓ ਮਾਨਿਟਰਿੰਗ ਕੀਤੀ ਗਈ ਜਿੱਥੋਂ ਅੰਤੜੀ ਬਣਨੀ ਬੰਦ ਹੋਈ ਸੀ,ਇੱਥੇ ਪਹੁੰਚਣਾ ਮੁਸ਼ਕਿਲ ਸੀ । 8 ਇੰਚ ਦਾ ਚੀਰਾ ਪਿੱਠ ਤੋਂ ਲਾਇਆ ਗਿਆ ਫਿਰ ਉੱਥੇ ਪਹੁੰਚਿਆ ਗਿਆ ਜਿੱਥੋ ਵੱਡੀ ਅੰਤੜੀ ਨੂੰ ਜੋੜਨਾ ਸੀ । ਅੰਤੜੀ ਨੂੰ ਜੋੜਨ ਵਿੱਚ ਕਾਫੀ ਸਮਾਂ ਲੱਗਿਆ ।ਸਰਜਰੀ ਪੂਰੀ ਹੋਈ ਅਤੇ ਅੰਤੜੀ ਦਾ ਕਨੈਕਸ਼ਨ ਬਣਾਇਆ ਗਿਆ। ਡਾਕਟਰਾਂ ਮੁਤਾਬਿਕ ਬੱਚਾ ਛੋਟਾ ਹੈ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਰਿਕਵਰੀ ਹੋ ਜਾਵੇਗੀ ।