India

ਹੱਥ ‘ਚ ਦਰਦ ਸੀ Youtube ‘ਤੇ ਵੇਖ ਇਸ ਸਬਜੀ ਦਾ ਜੂਸ ਪੀਤਾ, ਮਿੰਟਾਂ ‘ਚ ਸਬ ਖ਼ਤਮ

youtube treatment drink wild gourd juice

ਬਿਊਰੋ ਰਿਪੋਰਟ : ਕੁਝ ਲੋਕ ਦੇਸੀ ਇਲਾਜ ਦੇ ਚੱਕਰ ਵਿੱਚ ਅਜਿਹੀ ਨਾ ਸਮਝੀ ਕਰ ਬੈਠ ਦੇ ਹਨ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਆ ਜਾਂਦਾ ਹੈ। ਸੋਸ਼ਲ਼ ਮੀਡੀਆ ਦੀ ਜਾਣਕਾਰੀ ਜਿੱਥੇ ਲੋਕਾਂ ਲਈ ਵਰਦਾਨ ਬਣ ਕੇ ਆਈ ਹੈ। ਉਧਰ ਕੁਝ ਲੋਕਾਂ ਵੱਲੋਂ ਸ਼ੇਅਰ ਕੀਤੀ ਗਈ ਗਲਤ ਜਾਣਕਾਰੀ ਵੱਡੀ ਮੁਸੀਬਤ ਵੀ ਬਣ ਕੇ ਆਉਂਦੀ ਹੈ। ਇੱਕ ਸ਼ਖ਼ਸ ਨੇ ਇਸੇ ਜਾਣਕਾਰੀ ‘ਤੇ ਭਰੋਸਾ ਕੀਤਾ ਅਤੇ ਹੁਣ ਉਹ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਹੈ । ਇੰਦੌਰ ਦੇ ਰਹਿਣ ਵਾਲੇ ਧਰਮਿੰਦਰ ਪੇਸ਼ ਤੋਂ ਡਰਾਈਵਰ ਸੀ ਉਸ ਦੇ ਹੱਥ ਵਿੱਚ ਦਰਦ ਸੀ ਦਰਦ ਦੇ ਇਲਾਜ ਲਈ ਉਸ ਨੇ Youtube ਦਾ ਸਹਾਰਾ ਲੈਕੇ ਦੇਸੀ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ

ਘੀਏ ਦਾ ਜੂਸ ਪੀਣ ਨਾਲ ਮੌਤ

35 ਸਾਲ ਦੇ ਧਰਮਿੰਦਰ ਦੇ ਹੱਥ ਵਿੱਚ ਸੱਟ ਲੱਗੀ ਸੀ ਜਿਸ ਦੀ ਵਜ੍ਹਾ ਕਰਕੇ ਦਰਦ ਹੋ ਰਿਹਾ ਸੀ । ਉਸ ਨੇ ਆਪਣੇ ਇਲਾਕੇ ਦੇ ਡਾਕਟਰ ਕੋਲ ਇਲਾਜ ਕਰਵਾਇਆ ਪਰ ਅਰਾਮ ਨਹੀਂ ਆਇਆ। ਇਸ ਦੇ ਬਾਅਦ ਧਰਮਿੰਦਰ ਨੇ Youtube ‘ਤੇ ਇਸ ਦਾ ਇਲਾਜ ਸਰਚ ਕੀਤਾ । ਇੱਥੇ ਉਸ ਨੂੰ ਇੱਕ ਵੀਡੀਓ ਮਿਲਿਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਜੰਗਲੀ ਘੀਏ ਦਾ ਜੂਸ ਪੀਣ ਨਾਲ ਸਰੀਰ ਦਾ ਦਰਦ ਖ਼ਤਮ ਹੋ ਜਾਂਦਾ ਹੈ । ਧਰਮਿੰਦਰ ਨੇ ਘੀਏ ਦਾ ਜੂਸ ਕੱਢਿਆ ਇਸ ਦੇ ਬਾਅਦ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਪੇਟ ਵੀ ਖ਼ਰਾਬ ਹੋ ਗਿਆ। ਘਰ ਵਾਲਿਆਂ ਨੇ ਧਰਮਿੰਦਰ ਨੂੰ ਫੌਰਨ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਹਾਲਤ ਜ਼ਿਆਦਾ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਧਰਮਿੰਦਰ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ।

ਪੁਲਿਸ ਦਾ ਬਿਆਨ

ਉਧਰ ਪੁਲਿਸ ਧਰਮਿੰਦਰ ਦੀ ਮੌਤ ਦੀ ਵਜ੍ਹਾ ਤਲਾਸ਼ਨ ਵਿੱਚ ਜੁੱਟੀ ਹੈ । ਕੀ ਵਾਕਿਏ ਹੀ ਉਸ ਦੀ ਮੌਤ ਘੀਏ ਦੇ ਜੂਸ ਪੀਣ ਦੀ ਵਜ੍ਹਾ ਕਰਕੇ ਹੋਈ ਹੈ ? ਪੁਲਿਸ ਮੁਤਾਬਿਕ ਸ਼ਾਰਟ ਪੀਐੱਮ ਰਿਪੋਰਟ ਦੇ ਬਾਅਦ ਹੀ ਮੌਤ ਦੀ ਅਸਲੀ ਵਜ੍ਹਾ ਦਾ ਖੁਲਾਸਾ ਹੋਵੇਗਾ । ਫਿਲਹਾਲ ਪਰਿਵਾਰ ਜੰਗਲੀ ਘੀਂਏ ਦੇ ਜੂਸ ਨੂੰ ਮੌਤ ਦੀ ਵਜ੍ਹਾ ਦੱਸ ਰਿਹਾ ਹੈ।