India Punjab

ਪਰਗਟ ਨੇ ਦਿੱਲੀ ਸਿੱਖਿਆ ਮਾਡਲ ਦੀ ਖੋਲ੍ਹੀ ਪੋਲ ! ਸਕੀਮ ਦੇ ਇਸ਼ਤਿਆਰ ‘ਤੇ 19 ਕਰੋੜ ਖਰਚ, ਲਾਭ ਸਿਰਫ 2 ਨੂੰ

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਦਿੱਲੀ ਸਰਕਾਰ ਦੇ ਵਿਦਿਆਰਥੀ ਲੋਨ ‘ਤੇ ਚੁੱਕੇ ਸਵਾਲ

ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਨੇ ਪਰਗਟ ਸਿੰਘ ਨੂੰ ਦਿੱਲੀ ਮਾਡਲ ਵਿਖਾ-ਵਿਖਾ ਕੇ ਜਮ ਕੇ ਘੇਰਿਆ ਸੀ ਹੁਣ ਵਾਰੀ ਪਰਗਟ ਸਿੰਘ ਦੀ ਹੈ ਉਹ ਵੀ ਸਰਕਾਰੀ ਦਸਤਾਵੇਜ਼ਾਂ ਦੇ ਜ਼ਰੀਏ ਹੁਣ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਦੀ ਪੋਲ ਖੋਲ੍ਹਣ ਦਾ ਦਾਅਵਾ ਕਰ ਰਹੇ ਹਨ। ਇਸ ਵਾਰ ਕਾਂਗਰਸੀ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਸਰਕਾਰ ਦੀ ਸਟੂਡੈਂਟ ਐਜੂਕੇਸ਼ਨ ਲੋਨ ਨੂੰ ਲੈ ਕੇ ਸਵਾਲ ਕੀਤਾ।

ਉਨ੍ਹਾਂ ਨੇ ਸਰਕਾਰੀ ਕਾਗਜ਼ਾਦ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ 2015 ਵਿੱਚ ਸਟੂਡੈਂਟ ਲੋਨ ਲਈ ਜਿਹੜੀ ਸਕੀਮ ਸ਼ੁਰੂ ਕੀਤੀ ਸੀ ਉਹ ਬਿਲਕੁਲ ਫੇਲ੍ਹ ਸਾਬਿਤ ਹੋਈ ਹੈ। 2021-22 ਵਿੱਚ ਸਿਰਫ਼ 2 ਵਿਦਿਆਰਥੀਆਂ ਨੂੰ ਸਕੀਮ ਦਾ ਲਾਭ ਮਿਲਿਆ ਜਦਕਿ ਇਸ ਸਕੀਮ ਦੇ ਇਸ਼ਤਿਆਰ ‘ਤੇ ਸਰਕਾਰ ਨੇ 19 ਕਰੋੜ ਖਰਚ ਕਰ ਦਿੱਤੇ।

ਪਰਗਟ ਸਿੰਘ ਨੇ ਪੂਰਾ ਡੇਟਾ ਜਾਰੀ ਕੀਤਾ

ਪਰਗਟ ਸਿੰਘ ਨੇ ਟਵੀਟ ਕਰਦੇ ਹੋਏ ਦੱਸਿਆ ਕਿ 2021-22 ਦੇ ਲਈ 89 ਵਿਦਿਆਰਥੀਆਂ ਨੇ ਦਿੱਲੀ ਸਰਕਾਰ ਦੀ 10 ਲੱਖ ਤੱਕ ਐਜੂਕੇਸ਼ਨ ਲੋਨ ਸਕੀਮ ਦੇ ਲਈ ਅਪਲਾਈ ਕੀਤਾ ਸਿਰਫ਼ 2 ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਹੋਇਆ ਜਦਕਿ ਇਸ ਦੇ ਇਸ਼ਤਿਆਰਾਂ ‘ਤੇ 19 ਕਰੋੜ ਖਰਚ ਕੀਤੇ ਗਏ। ਕੀ ਇਹ ਹੀ ਹੈ ਦਿੱਲੀ ਮਾਡਲ, ਕੁਝ ਨਾ ਕਰੋ ਬਸ ਪ੍ਰਚਾਰ ਦੇ ਨਾਲ ਲੋਕਾਂ ਦੇ ਮਨਾ ਦੇ ਕਬਜ਼ਾ ਕਰ ਲਓ’ ਪ੍ਰਗਟ ਸਿੰਘ ਨੇ ਦਿੱਲੀ ਸਰਕਾਰ ਦੀ ਐਜੂਕੇਸ਼ ਸਕੀਮ ਸ਼ੁਰੂ ਹੋਣ ਤੋਂ ਹੁਣ ਤੱਕ ਦਾ ਸਾਰਾ ਡੇਟਾ ਵੀ ਪੇਸ਼ ਕੀਤਾ ਹੈ। 2015-16 ਵਿੱਚ ਜਦੋਂ ਸਕੀਮ ਸ਼ੁਰੂ ਹੋਈ ਸੀ ਤਾਂ 58 ਵਿਦਿਆਰਥੀਆਂ ਨੇ ਐਜੂਕੇਸ਼ਨ ਲੋਨ ਲਈ ਅਪਲਾਈ ਕੀਤਾ ਸੀ 100 ਫੀਸਦੀ ਵਿਦਿਆਰਥੀਆਂ ਨੂੰ ਲੋਨ ਮਿਲਿਆ।

ਪਹਿਲੇ ਸਾਲ ਦੇ ਨਤੀਜਿਆਂ ਤੋਂ ਉਤਾਸ਼ਹਿਤ ਹੋ ਕੇ ਦੂਜੇ ਸਾਲ 427 ਵਿਦਿਆਰਥੀਆਂ ਨੇ ਪੜਨ ਦੇ ਲਈ ਲੋਨ ਮੰਗਿਆ ਤਾਂ ਸਿਰਫ਼ 176 ਬੱਚਿਆਂ ਦਾ ਲੋਨ ਹੀ ਮਨਜ਼ੂਰ ਹੋਇਆ। 2017-18 ਵਿੱਚ 177 ਨੇ ਅਪਲਾਈ ਕੀਤਾ ਸਿਰਫ਼ 50 ਦਾ ਹੀ ਐਜੂਕੇਸ਼ਨ ਲੋਨ ਮਨਜ਼ੂਰ ਹੋਇਆ। 2018-19 ਨੂੰ 139 ਨੇ ਅਪਲਾਈ ਕੀਤਾ ਸਿਰਫ਼ 44 ਦਾ ਲੋਨ ਮਨਜ਼ੂਰ ਹੋਇਆ,2019-20 ਵਿੱਚ 146 ਨੇ ਲੋਨ ਲਈ ਅਪਲਾਈ ਕੀਤਾ ਸਿਰਫ਼ 19 ਨੂੰ ਹੀ ਮਿਲਿਆ,2020-21 ਨੂੰ 106 ਵਿਦਿਆਰਥੀਆਂ ਨੇ ਐਜੂਕੇਸ਼ਨ ਲੋਨ ਦੀ ਇੱਛਾ ਜਤਾਈ ਸਿਰਫ਼ 14 ਦਾ ਲੋਨ ਹੀ ਮਨਜੂਰ ਹੋਇਆ। ਇਸੇ ਤਰ੍ਹਾਂ 2021-22 ਦੇ ਲਈ 89 ਬੱਚਿਆਂ ਨੇ ਐਜੂਕੇਸ਼ਨ ਲੋਨ ਮੰਗਿਆ ਮਿਲਿਆ ਸਿਰਫ਼ 2 ਨੂੰ ਹੀ ਐਜੂਕੇਸ਼ਨ ਲੋਨ ਮਿਲਿਆ, ਪਰਗਟ ਸਿੰਘ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇੰਨਾਂ ਦਸਤਾਵੇਜ਼ਾਂ ਦੇ ਜ਼ਰੀਏ ਆਪ ਦੇ ਦਿੱਲੀ ਮਾਡਲ ‘ਤੇ ਤੰਜ ਕੱਸਿਆ।

ਰਾਜਾ ਵੜਿੰਗ ਦਾ ਆਪ ਨੂੰ ਸਵਾਲ

ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ‘ਇਸ਼ਤਿਹਾਰਾਂ ਲਈ 19 ਕਰੋੜ, ਵਿਦਿਆਰਥੀਆਂ ਲਈ 20 ਲੱਖ!ਦਿੱਲੀ ਵਿੱਚ @AamAadmiParty ਦੇ ‘ਸਿੱਖਿਆ ਮਾਡਲ’ ਦੀ “ਸ਼ਾਨਦਾਰ” ਉਦਾਹਰਣ, ਦਿੱਲੀ ਐਜੂਕੇਸ਼ਨ ਵਿਭਾਗ ਨੇ 21-22 ਵਿੱਚ ਇਸ਼ਤਿਹਾਰਾਂ ‘ਤੇ 19 ਕਰੋੜ ਰੁਪਏ ਖਰਚ ਕੀਤੇ ਪਰ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਨਹੀਂ ਦਿੱਤਾ।

ਐਜੂਕੇਸ਼ਨ ਲੋਨ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 5 ਸਾਲ ਪਹਿਲਾਂ 117 ਤੋਂ ਘੱਟ ਕੇ 2 ਰਹਿ ਗਈ ਹੈ।