Punjab

ਪੰਜਾਬ ਦੀ ਮਾਂ ਦਾ ਇਕਲੌਤਾ ਪੁੱਤ ਸ਼ਹੀਦ ਹੋ ਗਿਆ ! ਮਾਪਿਆਂ ਨੂੰ ਮਾਣ ਹੈ ਸ਼ਹਾਦਤ ‘ਤੇ,ਪਰ ਇੱਕ ਸੁਪਨਾ ਅਧੂਰੇ ਰਹਿਣ ਦਾ ਮਲਾਲ ਵੀ !

pathankot onkar singh martyrs in sikkim

ਬਿਊਰੋ ਰਿਪੋਰਟ : ਸਰਹੱਦਾਂ ਦੀ ਰਾਖੀ ਦੇ ਲਈ ਪੰਜਾਬ ਦੇ ਨੌਜਵਾਨ ਦੇਸ਼ ਦੇ ਹਰ ਉਸ ਹਿੱਸੇ ਵਿੱਚ ਪੈਰਾ ਦਿੰਦੇ ਹਨ ਜਿੱਥੇ ਪਰਿੰਦਾ ਵੀ ਜਾਣ ਤੋਂ ਕਤਰਾਉਂਦਾ ਹੈ। ਪਠਾਨਕੋਟ ਦੀ ਉਹ ਮਾਂ ਵੀ ਉਸੇ ਸਨਮਾਨ ਦੇ ਕਾਬਿਲ ਹੈ ਕਿ ਜਿਸ ਨੇ ਦਿਲ ਨੂੰ ਮਜਬੂਤ ਕਰਕੇ ਆਪਣੇ ਇਕਲੌਤੇ ਪੁੱਤ ਨੂੰ ਸਰਹੱਦ ਦੀ ਰਾਖੀ ਲਈ ਭੇਜ ਦਿੱਤਾ । ਹੁਣ ਉਸੇ ਮਾਂ ਨੂੰ ਪੁੱਤ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਹੈ ਤਾਂ ਉਸ ਦੇ ਦੁੱਖਾਂ ਦਾ ਅੰਦਾਜ਼ਾ ਲਗਾਉਣਾ ਅਸਾਨ ਨਹੀਂ ਹੋਵੇਗਾ । ਨਾਇਬ ਔਂਕਾਰ ਸਿੰਘ,35 ਸਾਲ ਦਾ ਇਹ ਹੀ ਉਹ ਜਵਾਨ ਹੈ ਜੋ ਸਿੱਕਮ ਵਿੱਚ ਉਨ੍ਹਾਂ 16 ਜਵਾਨਾਂ ਨਾਲ ਸ਼ਹੀਦ ਹੋ ਗਿਆ ਜਿੰਨਾਂ ਦਾ ਟਰੱਕ ਖੱਡ ਵਿੱਚ ਡਿੱਗ ਗਿਆ ਸੀ । ਹੁਣ ਐਤਵਾਰ ਨੂੰ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਜ਼ਦੀਕ ਕਾਨਵਾਂ ਵਿੱਚ ਔਂਕਾਰ ਸਿੰਘ ਦਾ ਫੌਜੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ । ਪਰਿਵਾਰ ਮੁਤਾਬਿਕ ਔਂਕਾਰ ਦਾ ਫੌਜ ਨੂੰ ਲੈਕੇ ਇੱਕ ਸੁਪਣਾ ਸੀ ਜੋ ਅਧੂਰਾ ਰਹਿ ਗਿਆ ਹੈ।

ਨਾਇਬ ਸੂਬੇਦਾਰ ਔਂਕਾਰ ਸਿੰਘ ਦੇ ਪਿਤਾ ਰਘੁਬੀਰ ਸਿੰਘ ਛੋਟੇ ਕਿਸਾਨ ਹਨ। ਬੜੀ ਮਿਹਨਤ ਨਾਲ ਉਨ੍ਹਾਂ ਨੇ ਇਕਲੌਤੇ ਪੁੱਤ ਔਂਕਾਰ ਸਿੰਘ ਨੂੰ ਪਾਲਿਆ ਸੀ । ਔਂਕਾਰ ਨੇ ਵੀ ਆਪਣਾ ਫਰਜ਼ ਭੁਲਿਆ ਨਹੀਂ ਉਸ ਨੇ ਪਰਿਵਾਰ ਦੀ ਆਰਥਿਕ ਮਦਦ ਅਤੇ ਦੇਸ਼ ਦੀ ਸੇਵਾ ਦੇ ਲਈ 12ਵੀਂ ਤੋਂ ਬਾਅਦ ਹੀ 2005 ਵਿੱਚ ਫੌਜ ਜੁਆਇਨ ਕਰ ਲਈ। ਪਿਤਾ ਮੁਤਾਬਿਕ ਔਂਕਾਰ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ । ਉਸ ਨੇ ਨੌਕਰੀ ਦੇ ਨਾਲ ਹੀ MA,BED ਦੀ ਪੜ੍ਹਾਈ ਵੀ ਕੀਤੀ ਸੀ ।

ਔਂਕਾਰ ਦਾ ਸੁਪਣਾ ਅਧੂਰ ਰਹਿ ਗਿਆ

ਨਾਇਬ ਸੂਬੇਦਾਰਾ ਔਂਕਾਰ ਸਿੰਘ ਦਾ ਦਾਦਾ,ਚਾਚਾ,ਤਾਇਆ ਵੀ ਫੌਜ ਵਿੱਚ ਸੇਵਾਵਾਂ ਦੇ ਚੁੱਕੇ ਸਨ । ਉਨ੍ਹਾਂ ਤੋਂ ਪ੍ਰਭਾਵਿਤ ਹੋਕੇ ਔਂਕਾਰ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ । ਨੌਕਰੀ ਦੇ ਦੌਰਾਨ ਔਂਕਾਰ ਨੇ 2 ਵਾਰ ਲੈਫਟਿਨੈਂਟ ਦਾ ਟੈਸਟ ਪਾਸ ਕੀਤਾ ਪਰ ਦੋਵੇ ਵਾਰ ਉਹ ਇੰਟਰਵਿਊ ਵਿੱਚ ਰਹਿ ਗਿਆ। ਪਰਿਵਾਰ ਮੁਤਾਬਿਕ ਔਂਕਾਰ ਦਾ ਲੈਫਟਿਨੈਂਟ ਬਣਨ ਦਾ ਸੁਪਣਾ ਸੀ ।

ਮਾਂ ਨੇ ਕਿਹਾ ਹੁਣ ਯਾਦਾਂ ਨਾਲ ਕੱਟੇਗੀ ਜ਼ਿੰਦਗੀ

ਪੁੱਤ ਦੇ ਸ਼ਹੀਦ ਹੋਣ ਦੀ ਖਬਰ ਮਿਲਣ ਤੋਂ ਬਾਅਦ ਮਾਂ ਸਰੋਜ ਬਾਲਾ ਦਾ ਰੋ-ਰੋ ਕੇ ਬੁਰਾ ਹਾਲ ਹੈ । ਮਾਂ ਨੇ ਕਿਹਾ ਹੁਣ ਉਸ ਕੋਲ ਪੁੱਤ ਦੀ ਯਾਦਾ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ ਹੈ । ਸ਼ਹੀਦ ਔਂਕਾਰ ਸਿੰਘ ਦੀਆਂ ਤਿੰਨ ਭੈਣਾਂ ਸੀਮਾ,ਵੰਦਨਾ ਅਤੇ ਮਮਤਾ ਨੇ ਕਿਹਾ ਭਰਾ ਦੀ ਸ਼ਹਾਦਤ ‘ਤੇ ਫਕਰ ਹੈ ਪਰ ਉਸ ਦੀ ਯਾਦ ਹਮੇਸ਼ਾ ਆਵੇਗੀ ।