Punjab

ਦੀਨਾ ਨਗਰ ਦੇ ਪਤੀ ਦੀ ਕਰਤੂਤ ! ਪਤਨੀ ਨਾਲ ਕੀਤੀ ਅਣਮਨੁੱਖੀ ਵਤੀਰਾ !ਪਰ ਦਾਅ ਉਲਟਾ ਪੈ ਗਿਆ

ਬਿਉਰੋ ਰਿਪੋਰਟ : ਪਠਾਨਕੋਟ ਅਧੀਨ ਪੈਂਦੇ ਦੀਨਾ ਨਗਰ ਵਿੱਚ ਇੱਕ ਹੈਵਾਨ ਪਤੀ ਦੀ ਕਰਤੂਤ ਸਾਹਮਣੇ ਆਈ ਹੈ । ਪਤੀ ਨੇ ਆਪਣੀ ਪਤਨੀ ਨੂੰ ਪਹਿਲਾਂ ਜਮਕੇ ਤਸੀਹੇ ਦਿੱਤੇ,ਉਸ ਨਾਲ ਜਮ ਕੇ ਕੁੱਟਮਾਰ ਕੀਤੀ । ਫਿਰ ਪਤਨੀ ਹੇਠਾਂ ਡਿੱਗ ਗਈ । ਪਤੀ ਨੂੰ ਲੱਗਿਆ ਕਿ ਕੁੱਟਮਾਰ ਤੋਂ ਬਾਅਦ ਉਹ ਸਾਇਦ ਬੇਹੋਸ਼ ਹੋ ਗਈ ਹੈ । ਪਰ ਜਦੋਂ ਕਾਫੀ ਦੇਰ ਤੱਕ ਪਤਨੀ ਉੱਠੀ ਨਹੀਂ ਤਾਂ ਪਤੀ ਨੇ ਸਾਹ ਚੈੱਕ ਕੀਤੇ ਤਾਂ ਪਤਨੀ ਮਰ ਚੁੱਕੀ ਸੀ । ਮਾਮਲੇ ਨੂੰ ਲੁਕਾਉਣ ਦੇ ਲਈ ਉਸ ਨੇ ਵੇੜੇ ਵਿੱਚ ਲੱਕੜਾ ਇਕੱਠੀਆਂ ਕੀਤੀਆਂ ਅਤੇ ਅੱਧੀ ਰਾਤ ਨੂੰ ਚਿਤਾ ਨੂੰ ਅੱਗ ਲਾ ਦਿੱਤੀ । ਪਰ ਉਸ ਦੀ ਇਹ ਸਾਜਿਸ਼ ਸਫਲ ਨਹੀਂ ਹੋ ਸਕੀ। ਕੋਈ ਅਜਿਹਾ ਸੀ ਜਿਸ ਨੇ ਪਤੀ ਦੀ ਇਸ ਸਾਜਿਸ਼ ਤੋਂ ਪਰਦਾ ਚੁੱਕ ਦਿੱਤਾ ।

ਗੁਆਂਢੀਆਂ ਨੇ ਖੋਲਿਆ ਭੇਦ

ਪਤੀ ਨੇ ਬਚਣ ਦੇ ਲਈ ਰਾਤ ਨੂੰ ਪਤਨੀ ਦੀ ਲਾਸ਼ ਨੂੰ ਅੱਗ ਲਗਾਈ ਸੀ ਤਾਂਕਿ ਕਿਸੇ ਨੂੰ ਪਤਾ ਨਾ ਚੱਲੇ ਪਰ ਧੂਏਂ ਅਤੇ ਲਾਸ਼ ਸੜਨ ਦੀ ਬਦਬੂ ਦੀ ਵਜ੍ਹਾ ਕਰਕੇ ਗੁਆਂਢੀ ਜਾਗ ਗਏ ਅਤੇ ਉਨ੍ਹਾਂ ਨੇ ਜਾਕੇ ਵੇਖਿਆ ਤਾਂ ਘਰ ਤੋਂ ਧੂਆਂ ਇਕੱਲ ਰਿਹਾ ਸੀ ਤਾਂ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ । ਮੌਕੇ ‘ਤੇ ਪਹੁੰਚੀ ਪੁਲਿਸ ਦੇ ਵੀ ਹੋਸ਼ ਉੱਡ ਗਏ । ਉਨ੍ਹਾਂ ਨੇ ਵੇਖਿਆ ਵੇੜੇ ਵਿੱਚ ਚਿਕਾ ਰੱਖ ਕੇ ਇੱਕ ਮਹਿਲਾ ਦੀ ਲਾਸ਼ ਨੂੰ ਅੱਗ ਲਗਾਈ ਗਈ ਹੈ । ਪੁਲਿਸ ਨੇ ਫੌਰਨ ਅੱਗ ਨੂੰ ਬੁਝਾਇਆ। ਲਾਸ਼ ਅੱਧੀ ਸੜ ਗਈ ਸੀ । ਪੁਲਿਸ ਨੇ ਮੌਕੇ ਤੋਂ ਪਤੀ ਨੂੰ ਹਿਰਾਸਤ ਵਿੱਚ ਲਿਆ ਅਤੇ ਫਿਰ ਜਦੋਂ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਸਾਰਾ ਕੁਝ ਬੋਲ ਦਿੱਤਾ। ਦੱਸਿਆ ਕਿਵੇਂ ਪਤੀ -ਪਤਨੀ ਦੀ ਲੜਾਈ ਦੌਰਾਨ ਉਸ ਦੇ ਹੱਥੋਂ ਪਤਨੀ ਦਾ ਕਤਲ ਹੋ ਗਿਆ। ਗੁਨਾਹ ਨੂੰ ਲੁਕਾਉਣ ਦੇ ਲਈ ਉਸ ਨੇ ਇਹ ਕੰਮ ਕੀਤਾ ।

ਪਰਿਵਾਰ ਨੇ ਸਖਤ ਸਜ਼ਾ ਦੀ ਮੰਗ ਕੀਤੀ

ਵਾਰਦਾਤ ਤੋਂ ਬਾਅਦ ਮਹਿਲਾ ਦਾ ਪਰਿਵਾਰ ਵੀ ਮੌਕੇ ‘ਤੇ ਪਹੁੰਜ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਪਤੀ ਪਤਨੀ ਨਾਲ ਸ਼ਰਾਬ ਦੇ ਨਸ਼ੇ ਵਿੱਚ ਰੋਜ਼ਾਨਾ ਕੁੱਟਮਾਰ ਕਰਦਾ ਸੀ । ਦੋਵਾਂ ਦੇ ਵਿਆਹ ਨੂੰ 25 ਸਾਲ ਹੋ ਗਏ ਸਨ ਪਰ ਸ਼ਾਇਦ ਹੀ ਕੋਈ ਅਜਿਹਾ ਦਿਨ ਜਾਂਦਾ ਹੋਵੇ ਜਦੋਂ ਉਹ ਪਤਨੀ ਨਾਲ ਹਿੰਸਾ ਨਹੀਂ ਕਰਦਾ ਸੀ । ਵੀਰਵਾਰ ਨੂੰ ਵੀ ਉਸੇ ਨੇ ਸ਼ਰਾਬ ਦੇ ਨਸ਼ੇ ਵਿੱਚ ਪਤਨੀ ਨਾਲ ਕੁੱਟਮਾਰ ਕੀਤੀ ਸੀ ਜਿਸ ਨੂੰ ਪਤਨੀ ਨਹੀਂ ਬਰਦਾਸ਼ਤ ਕਰ ਸੀ । ਦੋਵਾਂ ਦਾ ਇੱਕ ਪੁੱਤਰ ਵੀ ਹੈ ਜੋ ਵੱਖ ਰਹਿੰਦਾ ਹੈ । ਮ੍ਰਿਤਕ ਮਹਿਲਾ ਦੀ ਉਮਰ 50 ਸਾਲ ਦੇਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਅਧਾਰ ‘ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ਼ 302 ਦਾ ਮਾਮਲਾ ਦਰਜ ਕੀਤਾ ਗਿਆ ਹੈ।