Punjab

ਪੰਜਾਬ ‘ਚ ਦਿਲ ਕੰਬਾਊ ਵਾਰਦਾਤ! ਹੱਥ ਵੱਢੇ ਤੇ ਸਿਰ ਖੋਖਲਾ ਕੀਤਾ, ਜਾਂਦੇ-ਜਾਂਦੇ ਇਹ ਹੈਵਾਨੀਅਤ ਵੀ ਕਰ ਗਏ

ਬਿਉਰੋ ਰਿਪੋਰਟ – ਪਠਾਨਕੋਟ ਤੋਂ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਦਿਲ ਬੈਠ ਗਿਆ, ਆਖ਼ਰ ਇਨਸਾਨ ਜਾਨਵਰ ਕਿਵੇਂ ਹੋ ਸਕਦਾ ਹੈ। ਖਾਨਪੁਰ-ਮਨਵਾਲ ਸਥਿਤ ਝੁੰਬਰ ਥਾਂ ’ਤੇ ਇੱਕ ਖ਼ਾਲੀ ਪਲਾਟ ਵਿੱਚ ਇੱਕ ਸੈਲੂਨ ਮਾਲਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਮ੍ਰਿਤਕ ਦੇ ਸਿਰ ’ਤੇ ਇੰਨੇ ਜ਼ਿਆਦਾ ਵਾਰ ਕੀਤੇ ਸਨ ਕਿ ਸਿਰ ਦਾ ਅੰਦਰਲਾ ਹਿੱਸਾ ਖੋਖਲਾ ਹੋ ਚੁੱਕਾ ਸੀ ਤੇ ਦੋਵੇਂ 2 ਹੱਥ ਵੀ ਵੱਢ ਦਿੱਤੇ, ਜੋ ਲਟਕ ਰਹੇ ਸੀ।

ਕਰੀਬ ਬਾਅਦ ਦੁਪਹਿਰ ਸ਼ਰ੍ਹੇਆਮ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਪੰਕਜ ਉਰਫ਼ ਪੰਕੂ ਵਾਸੀ ਕੋਠੇ ਮਨਵਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੰਕਜ ਦੇ ਨਾਲ ਹੋਰ ਨੌਜਵਾਨ ਵਿੱਕੀ ਵੀ ਸੀ, ਜੋ ਵਾਲ-ਵਾਲ ਬਚ ਗਿਆ। ਹਮਲੇ ਬਾਅਦ ਪੰਕਜ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਹਿਲਾਂ ਡਾਕਟਰਾਂ ਨੇ ਉਸ ਨੂੰ ਮੁੱਢਲਾ ਇਲਾਜ ਦਿੱਤਾ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪੰਕਜ ਨੇ ਆਪਣੀ ਜਾਨ ਬਚਾਉਣ ਲਈ ਹੱਥ-ਪੈਰ ਮਾਰੇ ਸੀ, ਪਰ ਹਮਲਾਵਰ ਜ਼ਿਆਦਾ ਹੋਣ ਕਰਕੇ ਉਹ ਭੱਜ ਨਹੀਂ ਸਕਿਆ। ਕਿਹਾ ਜਾ ਰਿਹਾ ਹੈ ਕਿ ਜ਼ਿਆਦਾ ਖ਼ੂਨ ਵਹਿ ਜਾਣ ਕਰਕੇ ਉਸ ਦੀ ਮੌਤ ਹੋਈ ਹੈ।

ਮਾਮਲਾ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। DSP ਦਿਹਾਤੀ ਲਖਵਿੰਦਰ ਸਿੰਘ ਰੰਧਾਵਾ, SHO ਦਵਿੰਦਰ ਪ੍ਰਕਾਸ਼ ਨੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਮ੍ਰਿਤਕ ਦੇ ਸਹਿਯੋਗੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ।