Punjab

ਪਾਕਿਸਾਨ ਦੇ ਇਸ ਫੈਸਲੇ ਨੇ ਪੰਜਾਬ ਦੇ ਦੱਖਣੀ ਮਾਲਵੇ ਨੂੰ ਪਾਣੀ ਦੇ ਕਹਿਰ ਤੋਂ ਬਚਾਇਆ…

Pakistan, Punjab flood news, Punjab, Suleman head works

ਚੰਡੀਗੜ੍ਹ : ਪੰਜਾਬ ਵਿਚ ਹੜ੍ਹ ਦੇ ਮਾਰ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ਦੇ ਇੱਕ ਫ਼ੈਸਲਾ ਸੋਸ਼ਲ ਮੀਡੀਆ ਉੱਤੇ ਸਰਾਣਾ ਹੋ ਰਹੀ ਹੈ। ਦਰਅਸਲ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ ਹਨ ਜਿਸ ਕਾਰਨ ਪੰਜਾਬ ਦੇ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ।

ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਫਲੱਡ ਗੇਟ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਦਾ ਵਹਾਅ ਤੇਜ਼ ਹੋਇਆ ਹੈ। ਇਸ ਦੇ ਨਾਲ ਹੀ ਮੁੱਖ ਇੰਜੀਨੀਅਰ (ਡਰੇਨਜ਼) ਐੱਚ ਐੱਸ ਮਹਿੰਦੀਰੱਤਾ ਨੇ ਵੀ ਕਿਹਾ ਕਿ ਪਾਕਿਸਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ। ਇਸ ਦਾ ਮਤਲਬ ਹੈ ਜਿਸ ਪਾਣੀ ਨੇ ਸੂਬੇ ਦੇ ਦੱਖਣੀ ਮਾਲਵਾ ਵਿੱਚ ਕਹਿਰ ਵਰਸਾਉਣਾ ਸੀ, ਉਹ ਹੁਣ ਪਾਕਿਸਤਾਨ ਵਿੱਚ ਜਾਣ ਲੱਗਾ ਹੈ।

ਸੋਸ਼ਲ ਮੀਡੀਆ ਉੱਤੇ ਪਾਕਿਸਤਾਨ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਜਦੋਂ ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ।

ਹੜ੍ਹ ਦੌਰਾਨ ਪਾਕਿਸਤਾਨ ਨੇ ਪਹਿਲੀ ਵਾਰ’ਚੜਦੇ ਪੰਜਾਬ’ ਦਾ ਦਿੱਤਾ ਦਿਲ ਖੋਲ ਕੇ ਸਾਥ !

ਗੁਆਂਢੀ ਸੂਬਿਆਂ ਵੱਲੋਂ ਪਾਣੀ ਲੈਣ ਤੋਂ ਤੌਬਾ

ਜਿੱਥੇ ਇੱਕ ਪਾਸੇ ਪਾਕਿਸਾਨ ਨੇ ਭਾਰਤ ਵਾਲੇ ਪਾਸੇ ਪੰਜਾਬ ਵਿੱਚ ਹੜ੍ਹ ਦੀ ਹਾਲਤ ਦੇ ਮੱਦੇਨਜ਼ਰ ਵੱਡਾ ਦਿਲ ਦਿਖਾਇਆ ਹੈ, ਉੱਥੇ ਪੰਜਾਬ ਦੇ ਗੁਆਂਢੀ ਸੂਬਿਆਂ ਨੇ ਪਾਣੀ ਲੈਣ ਤੋਂ ਤੌਬਾ ਕੀਤੀ ਹੈ। ਪੰਜਾਬ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਨੂੰ ਮੀਂਹ ਦਾ ਖੁੱਲ੍ਹਾ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਪਰ ਦੋਹਾਂ ਸੂਬਿਆਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿਚ ਹਰਿਆਣਾ ਨੇ ਮੰਗ ਉਠਾਈ ਕਿ ਨਰਵਾਣਾ ਬਰਾਂਚ ਵਿਚ ਪਾਣੀ ਬੰਦ ਕਰ ਦਿੱਤਾ ਜਾਵੇ। ਇਸ ਤਰ੍ਹਾਂ ਰਾਜਸਥਾਨ ਨੇ ਤਿੰਨ-ਚਾਰ ਦਿਨਾਂ ਮਗਰੋਂ 14,500 ਕਿਊਸਿਕ ਪਾਣੀ ਦੀ ਮੰਗ ਉਠਾਈ ਹੈ, ਇਸ ਦੇ ਜਵਾਬ ਵੱਜੋਂ ਪੰਜਾਬ ਸਰਕਾਰ ਨੇ ਪਾਣੀ ਵੱਧ ਮਾਤਰਾ ਵਿਚ ਦੇਣ ਦੀ ਗੱਲ ਆਖੀ ਹੈ।