Punjab

ਹੜ੍ਹ ਦੌਰਾਨ ਪਾਕਿਸਤਾਨ ਨੇ ਪਹਿਲੀ ਵਾਰ’ਚੜਦੇ ਪੰਜਾਬ’ ਦਾ ਦਿੱਤਾ ਦਿਲ ਖੋਲ ਕੇ ਸਾਥ !

ਬਿਊਰੋ ਰਿਪੋਰਟ : ਭਾਰਤ ਤੇ ਪਾਕਿਸਤਾਨ ਵਿੱਚ ਸਿਆਸੀ ਹਾਲਾਤ ਚੰਗੇ ਨਹੀਂ ਹਨ। ਪਰ ਹੜ੍ਹ ਦੌਰਾਨ ਚੜ ਦੇ ਪੰਜਾਬ ਦੀ ਮਦਦ ਲਈ ਪਾਕਿਸਤਾਨ ਅੱਗੇ ਆਇਆ ਹੈ। ਹਰ ਵਾਰ ਪੰਜਾਬ ਵਿੱਚ ਹੜ੍ਹ ਦੇ ਹਾਲਤਾਂ ਦੌਰਾਨ ਪਾਕਿਸਤਾਨ ਹੈਡਵਕਸ ਦੇ ਬੰਨ੍ਹ ਗੇਟ ਬੰਦ ਕਰ ਦਿੰਦਾ ਸੀ । ਪਰ ਇਸ ਸਾਲ ਸੁਲੇਮਾਨਕੀ ਹੈਡਵਰਕਸ ਗੇਟ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਕਾਫ਼ੀ ਰਾਹਤ ਮਿਲ ਰਹੀ ਹੈ । ਬੀਤੇ ਦਿਨੀਂ ਹੁਸੈਨੀਵਾਲਾ ਵਿੱਚ 1.92 ਲੱਖ ਕਿਊਸਿਕ ਪਾਣੀ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਪਹੁੰਚ ਗਿਆ ।

6 ਦਿਨਾਂ ਤੋਂ ਪੰਜਾਬ ਵਿੱਚ ਹੜ੍ਹ ਦੌਰਾਨ ਕਾਫ਼ੀ ਤਬਾਹੀ ਮਚੀ ਹੈ । ਪੂਰਵੀ ਮਾਲਵੇ ਦੇ ਹਾਲਾਤ ਕਾਫ਼ੀ ਖ਼ਰਾਬ ਹਨ,ਉੱਧਰ ਹਰੀਕੇ ਹੈਡਵਕਸ ਦੇ ਵੱਲੋਂ ਛੱਡੇ ਗਏ ਪਾਣੀ ਦੇ ਕਾਰਨ ਪੱਛਮੀ ਮਾਲਵਾ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ੁਰੂ ਵਿੱਚ ਪਾਕਿਸਤਾਨ ਨੇ ਫ਼ਾਜ਼ਿਲਕਾ ਦੇ ਕੋਲ ਬਣੇ ਸੁਲੇਮਾਨਕੀ ਹੈਡਵਰਕਸ ਦੇ ਆਪਣੇ ਗੇਟ ਬੰਦ ਕਰ ਦਿੱਤੇ ਸਨ । ਪਰ ਹੁਣ ਪਾਣੀ ਪਾਕਿਸਤਾਨ ਖੇਤਰ ਵਿੱਚ ਜਾ ਰਿਹਾ ਹੈ ।

2.14 ਲੱਖ ਕਿਊਸਿਕ ਦੇ ਪਾਰ ਹੋਇਆ ਹਰੀਕੇ ਵਿੱਚ ਪਾਣੀ ਦਾ ਪੱਧਰ

ਪਾਕਿਸਤਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਫ਼ਾਜ਼ਿਲਕਾ ਵਿੱਚ ਹੜ੍ਹ ਦਾ ਖ਼ਤਰਾ ਫ਼ਿਲਹਾਲ ਟੱਲ ਗਿਆ ਹੈ । ਬੀਤੇ ਦਿਨਾਂ ਦੌਰਾਨ ਸਤਲੁਜ ਦੇ ਹਰੀਕੇ ਤੋਂ 2.14 ਲੱਖ ਕਿਊਸਿਕ ਪਾਣੀ ਵੇਖਿਆ ਗਿਆ ਸੀ । ਜਦਕਿ ਹੁਸੈਨੀਵਾਲਾ ਦੇ ਕੋਲ ਇਹ 1.92 ਲੱਖ ਕਿਊਸਿਕ ਦਰਜ ਕੀਤਾ ਗਿਆ ਸੀ । ਜੋ ਕਿ ਪਾਕਿਸਤਾਨ ਵੱਲ ਜਾ ਰਿਹਾ ਸੀ ।

ਰਾਵੀ ਤੋਂ ਆ ਰਹੇ ਪਾਣੀ ਨੂੰ ਵੀ ਪਾਕਿਸਤਾਨ ਨੇ ਨਹੀਂ ਰੋਕਿਆ

ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਨੇ ਰਾਵੀ ਦੇ ਪਾਣੀ ਨੂੰ ਵੀ ਨਹੀਂ ਰੋਕਿਆ ਹੈ । ਜਿਸ ਦੇ ਚੱਲ ਦੇ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਖ਼ਤਰਾ ਫ਼ਿਲਹਾਲ ਟਲਿਆ ਨਹੀਂ ਹੈ । ਰਾਵੀ ਦੇ ਓਵਰ ਫਲੋਅ ਹੋਣ ਕਾਰਨ ਕੁਝ ਹੇਠਲੇ ਇਲਾਕਿਆਂ ਵਿੱਚ ਪਾਣੀ ਜਮਾ ਹੋ ਗਿਆ ਹੈ । ਜੇਕਰ ਪਾਕਿਸਤਾਨ ਇਸ ਪਾਣੀ ਨੂੰ ਰੋਕ ਦਾ ਤਾਂ ਪੰਜਾਬ ਦੇ ਮਾਝੇ ਖੇਤਰ ਦਾ ਵੱਡਾ ਹਿੱਸਾ ਪਾਣੀ ਨਾਲ ਡੁੱਬ ਜਾਂਦਾ ।