‘ਦ ਖ਼ਾਲਸ ਬਿਊਰੋ : ਦੇਸ਼ ਵਿੱਚ ਕ ਰੋਨਾ ਦਾ ਪ੍ਰਭਾਵ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਵੱਧਦੇ ਪ੍ਰਭਾਵ ਨਾਲ ਦਿੱਲੀ ਪੁਲਿਸ ਦੇ ਇੱਕ ਹਜਾਰ ਪੁਲਿਸ ਕਰਮਚਾਰੀਆਂ ਦੀ ਰਿਪੋਰਟ ਕ ਰੋਨਾ ਪਾਜ਼ੇਟਿਵ ਆਈ ਹੈ। ਕਰੋਨਾ ਪਾਜ਼ੇਟਿਵ ਵਿੱਚੋਂ 18 ਆਈਪੀਐਸ ਅਧਿਕਾਰੀ ਸ਼ਾਮਲ ਹਨ ਅਤੇ ਇੱਕ ਜੁਆਇੰਟ ਸੀਪੀ,ਚਾਰ ਅਡੀਸ਼ਨਲ ਸੀਪੀ ਅਤੇ 13 ਡੀਐਸਪੀ ਸ਼ਾਮਲ ਹਨ ਅਤੇ ਸਾਰੇ ਪੁਲਿਸ ਵਾਲੇ ਹੋਮ ਕੁਆਰੰਟੀਨ ਹਨ। ਇਸੇ ਦੌਰਾਨ ਦਿੱਲੀ ਦੀਆਂ ਤਿੰਨ ਜੇਲ੍ਹਾਂ ਵਿੱਚ 46 ਕੈਦੀ ਅਤੇ 43 ਅਧਿਕਾਰੀ ਕ ਰੋਨਾ ਪਾਜ਼ੇਟਿਵ ਆਏ ਹਨ।
