India Punjab

ਵੀਰ ਬਾਲ ਦਿਵਸ ਮਾਮਲਾ : ਮੁੱਦਾ ਬਣਾਉਣ ਦੀ ਬਜਾਏ ਸਰਕਾਰ ਨੂੰ ਸੋਧ ਕਰਨ ਦੀ ਅਪੀਲ ਕਰੋ – ਜੀਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਭਾਜਪਾ ਸਰਕਾਰ ਦੇ 26 ਦਸੰਬਰ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ-ਬਾਲ ਦਿਵਸ ਵਜੋਂ ਮਨਾਉਣ ਦੇ ਫੈਸਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਇੱਕ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਸ ਨਾਲ ਪੂਰੀ ਦੁਨੀਆ ਵਿੱਚ ਸਿੱਖ ਇਤਿਹਾਸ ਦਾ ਪ੍ਰਚਾਰ ਜਾਏਗਾ। ਇਸ ਸੰਬੰਧੀ ਹੋ ਰਹੇ ਵਿਵਾਦ ‘ਤੇ ਉਹਨਾਂ ਕਿਹਾ ਕਿ ਸਰਕਾਰ ਨੂੰ ਸਿੱਖ ਮਰਿਆਦਾ ਬਾਰੇ ਦੱਸਣਾ ਬੀਜੇਪੀ ਨਾਲ ਜੁੜੇ ਸਿੱਖਾਂ ਦੀ ਜ਼ਿੰਮੇਵਾਰੀ ਹੈ ਤਾਂ ਜੋ ਇਸ ਵਿੱਚ ਲੋੜੀਂਦੀ ਸੋਧ ਕੀਤੀ ਜਾ ਸਕੇ ਤੇ ਇਸ ‘ਤੇ ਮੁੱਦਾ ਖੜਾ ਕਰਨ ਦੀ ਬਜਾਏ ਸਰਕਾਰ ਨੂੰ ਸੋਧਾਂ ਲਈ ਬੇਨਤੀ ਕੀਤੀ ਜਾ ਸਕਦੀ ਹੈ। ਇਸ ਗੋਰਵਮਈ ਇਤਿਹਾਸ ਨੂੰ ਸਕੂਲਾਂ ਵਿੱਚ, ਕਿਤਾਬਾਂ ਵਿੱਚ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹਿਦਾ ਤਾਂ ਜੋ ਪੂਰੀ ਦੁਨੀਆ ਸਾਡੇ ਇਤਿਹਾਸ ‘ਤੇ ਇਨਸਾਨੀਅਤ ਲਈ ਕੀਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣ ਸਕੇ।