India Punjab

ਪੰਜਾਬ ਵਿੱਚ ਤੇਜੀ ਨਾਲ ਪੈਰ ਪਸਾਰ ਰਿਹਾ ਹੈ ਕ ਰੋਨਾ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕ ਰੋਨਾ ਦਾ ਕਹਿਰ ਬੜੀ ਤੇਜੀ ਦੇ ਨਾਲ ਫੈਲ  ਰਿਹਾ ਹੈ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕ ਰੋਨਾ ਵਾਇਰਸ ਦੇ ਕਾਰਨ ਸੱਤ ਮੌ ਤਾਂ ਹੋ ਗਈਆਂ ਹਨ ਅਤੇ 3969 ਨਵੇਂ ਕੇਸਾਂ ਦੀ ਜਾਣਕਾਰੀ ਮਿਲੀ ਹੈ।ਇਸੇ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ 2-2 ਮੌ ਤਾਂ ਬਠਿੰਡਾ ਅਤੇ ਲੁਧਿਆਣਾ ਵਿਚ ਹੋਈਆਂ ਹਨ ਜਦੋਂ ਕਿ ਗੁਰਦਾਸਪੁਰ, ਜਲੰਧਰ ਤੇ ਪਟਿਆਲਾ ਵਿਚ ਇਕ ਇਕ ਮੌ ਤ ਹੋਈ ਹੈ। ਇਸੇ ਦੌਰਾਨ ਦਿੱਲੀ ਸਰਕਾਰ ਨੇ ਸਾਰੇ ਨਿੱਜੀ ਦਫਤਰਾਂ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿਤੇ ਹਨ। ਇਹ ਤੁਰੰਤ ਲਾਗੂ ਮੰਨੇ ਜਾਣਗੇ।