India

74ਵੇਂ ਗਣਤੰਤਰ ਦਿਵਸ ਮੌਕੇ ਇਨ੍ਹਾਂ ਸ਼ਖਸੀਅਤਾਂ ਨੂੰ ਭਾਰਤ ਸਰਕਾਰ ਦੇਵੇਗੀ ਪਦਮ ਪੁਰਸਕਾਰ

On the occasion of the 74th Republic Day the Government of India will give the Padma Award to these personalities

ਨਵੀਂ ਦਿੱਲੀ : ਅੱਜ ਦੇਸ਼ 74ਵਾਂ ਗਣਤੰਤਰ ਦਿਵਸ ( 74th Republic Day ) ਮਨਾ ਰਿਹਾ ਹੈ। ਦਿੱਲੀ ਦੇ ਡਿਊਟੀ ਮਾਰਗ ‘ਤੇ ਪਰੇਡ ਸਮਾਰੋਹ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਮੁਤਾਬਕ ਗਣਤੰਤਰ ਦਿਵਸ ਦੀ ਪਰੇਡ ‘ਚ ਘੱਟੋ-ਘੱਟ 65,000 ਲੋਕ ਹਿੱਸਾ ਲੈਣਗੇ। ਸਿਰਫ਼ ਪਾਸ ਧਾਰਕਾਂ ਅਤੇ ਟਿਕਟ ਖਰੀਦਦਾਰਾਂ ਨੂੰ ਹੀ ਦਾਖਲੇ ਦੀ ਇਜਾਜ਼ਤ ਹੋਵੇਗੀ। ਦਿੱਲੀ ਪੁਲਿਸ ਨੇ ਦੱਸਿਆ ਕਿ ਪਰੇਡ ਦੇਖਣ ਲਈ ਕਰੀਬ 30,000 ਲੋਕ ਮੈਟਰੋ ਰਾਹੀਂ ਸਫਰ ਕਰ ਸਕਦੇ ਹਨ।

6 ਹਜ਼ਾਰ ਜਵਾਨ ਤਾਇਨਾਤ

ਗਣਤੰਤਰ ਦਿਵਸ ਦੀ ਪਰੇਡ ਦੌਰਾਨ ਸੁਰੱਖਿਆ ਲਈ ਲਗਭਗ 6,000 ਜਵਾਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦਿੱਲੀ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲ ਅਤੇ ਐਨਐਸਜੀ ਸ਼ਾਮਲ ਹਨ। ਇਸ ਦੇ ਨਾਲ ਹੀ 150 ਸੀਸੀਟੀਵੀ ਕੈਮਰਿਆਂ ਨਾਲ ਡਿਊਟੀ ਮਾਰਗ ਦੀ ਨਿਗਰਾਨੀ ਕੀਤੀ ਜਾਵੇਗੀ। ਪਰੇਡ ਰੂਟ ਦੇ ਆਲੇ-ਦੁਆਲੇ ਦੀਆਂ ਸਾਰੀਆਂ ਉੱਚੀਆਂ ਇਮਾਰਤਾਂ 25 ਜਨਵਰੀ ਦੀ ਸ਼ਾਮ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।

ਭਾਰਤ ਸਰਕਾਰ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪਦਮ ਪੁਰਸਕਾਰ 2023 ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 106 ਮਸ਼ਹੂਰ ਹਸਤੀਆਂ ਲਈ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ।ਇਸ ਵਾਰ 6 ਲੋਕਾਂ ਨੂੰ ਪਦਮ ਵਿਭੂਸ਼ਣ, 9 ਹਸਤੀਆਂ ਨੂੰ ਪਦਮ ਭੂਸ਼ਣ ਅਤੇ 91 ਹਸਤੀਆਂ ਨੂੰ ਪਦਮ ਸ਼੍ਰੀ ਸਨਮਾਨ ਦਿੱਤਾ ਜਾਵੇਗਾ। ਇਸ ਵਾਰ 19 ਔਰਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ  ਹੈ।

ਦਿਲੀਪ ਮਹਾਲਨਬੀਸ ਨੂੰ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮਹਾਲਨਬਿਸ ਦੀ ਪਿਛਲੇ ਸਾਲ ਅਕਤੂਬਰ ‘ਚ ਕੋਲਕਾਤਾ ‘ਚ ਮੌਤ ਹੋ ਗਈ ਸੀ।

ਦਲੀਪ ਮਹਿਲਨਬੀਸ ਤੋਂ ਇਲਾਵਾ ਮੁਲਾਇਮ ਸਿੰਘ ਯਾਦਵ ਅਤੇ ਬਾਲਕ੍ਰਿਸ਼ਨ ਦੋਸ਼ੀ ਨੂੰ ਵੀ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤਬਲਾ ਵਾਦਕ ਜ਼ਾਕਿਰ ਹੁਸੈਨ, ਐਸਐਮ ਕ੍ਰਿਸ਼ਨਾ ਅਤੇ ਸ੍ਰੀਨਿਵਾਸ ਵਰਧਨ ਨੂੰ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਸ ਐਲ ਭੈਰੱਪਾ, ਕੁਮਾਰ ਮੰਗਲਮ ਬਿਰਲਾ, ਦੀਪਕ ਧਰ, ਵਾਣੀ ਜੈਰਾਮ, ਸਵਾਮੀ ਚਿਨਾ ਜਿਆਰ, ਸੁਮਨ ਕਲਿਆਣਪੁਰ, ਕਪਿਲ ਕਪੂਰ, ਸੁਧਾ ਮੂਰਤੀ ਅਤੇ ਕਮਲੇਸ਼ ਡੀ ਪਟੇਲ ਨੂੰ ਪਦਮ ਭੂਸ਼ਣ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।ਮਇਸ ਤੋਂ ਇਲਾਵਾ ਡਾ: ਸੁਕਮਾ ਅਚਾਰੀਆ, ਜੋਧਿਆਬਾਈ ਬੇਗਾ, ਪ੍ਰੇਮਜੀਤ ਬੈਰੀਆ, ਊਸ਼ਾ ਬਰਲੇ, ਮੁਨੀਸ਼ਵਰ ਚੰਦ ਡਾਵਰ, ਹੇਮੰਤ ਚੌਹਾਨ, ਭਾਨੂਭਾਈ ਚਿਤਾਰਾ, ਹੇਮੋਪੋਵਾ ਚੁਟੀਆ, ਨਰਿੰਦਰ ਚੰਦਰ ਦੇਬਬਰਮਾ (ਮਰਨ ਤੋਂ ਬਾਅਦ), ਸੁਭਦਰਾ ਦੇਵੀ, ਖੱਦਰ ਵਲੀ ਡੁਡੇਕੁਲਾ, ਹੇਮ ਚੰਦਰ ਗੋਸਵਾਮੀ, ਚਰਵਾਤੀ ਗੋਸਵਾਮੀ, ਡਾ. ਗੁਪਤਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।