India Punjab

Republic Day 2023 : ਪੰਜਾਬ ਦੀਆਂ ਦੋ ਧੀਆਂ ਨੂੰ ਐਵਾਰਡ, ਸਟੋਰੀ ਸੁਣ ਕੇ ਤੁਸੀਂ ਵੀ ਕਰੋਗੇ ਪ੍ਰਸ਼ੰਸਾ..

Republic Day 2023: Award to two daughters of Punjab hearing the story you will also appreciate..

ਚੰਡੀਗੜ੍ਹ : ਅੱਜ ਦੇਸ਼ 74ਵਾਂ ਗਣਤੰਤਰ ਦਿਵਸ ( 74th Republic Day ) ਮਨਾ ਰਿਹਾ ਹੈ। ਇਸ ਸਮੇਂ ਪੰਜਾਬ ਦੀ ਜਲੰਧਰ ਤੋਂ ਬਹਾਦਰ ਧੀ ਕੁਸੁਮ ਦਾ ਸਨਮਾਨ ਕੀਤਾ ਜਾਣਾ ਹੈ। ਉਸਦਾ ਗੁੱਟ ਕੱਟਣ ਤੋਂ ਬਾਅਦ ਵੀ ਉਸ ਦਾ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਨਾਲ ਮੁਕਾਬਲਾ ਕੀਤਾ। ਕੁਸੁਮ ਨੂੰ ਭਾਰਤ ਸਰਕਾਰ ਵੱਲੋਂ ਅੱਜ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਭਾਰਤੀ ਬਾਲ ਵਿਕਾਸ ਕੌਂਸਲ ਵੱਲੋਂ ਨੌਜਵਾਨਾਂ ਨੂੰ “ਵੀਰਬਲ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ 14 ਸਾਲਾ ਅਮਨਦੀਪ ਕੌਰ ਦਾ ਨਾਮ ਵੀ ਸ਼ਾਮਲ ਹੈ।

ਆਓ ਸਭ ਤੋਂ ਪਹਿਲਾਂ ਕੁਸਮ ਦੇ ਕਿੱਸੇ ਬਾਰੇ ਜਾਣ ਲੈਂਦੇ ਹਾਂ

15 ਸਾਲਾ ਕੁਸੁਮ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਮਿਲੇਗਾ। ਕੁਸੁਮ ਨੂੰ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ICCW) ਵੱਲੋਂ ਇਸ ਪੁਰਸਕਾਰ ਲਈ ਚੁਣਿਆ ਗਿਆ ਸੀ।
ਕਿਸ ਬਹਾਦਰੀ ਕਾਰਨ ਕੁਸੁਮ ਨੂੰ ਮਿਲ ਰਿਹਾ ਸਨਮਾਨ

ਨਿੰਬੂ ਵਾਲੀ ਗਲੀ, ਫਤਿਹਪੁਰੀ ਮੁਹੱਲਾ, ਜਲੰਧਰ ਦੀ ਰਹਿਣ ਵਾਲੀ ਕੁਸੁਮ ਜਦੋਂ ਆਪਣੀ ਟਿਊਸ਼ਨ ਕਲਾਸ ਤੋਂ ਵਾਪਸ ਆ ਰਹੀ ਸੀ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਖੋਹ ਲਿਆ। ਕੋਰੋਨਾ ਮਹਾਮਾਰੀ ਦੌਰਾਨ ਇਹ ਮੋਬਾਈਲ ਉਸ ਨੂੰ ਉਸ ਦੇ ਭਰਾ ਨੇ ਆਨਲਾਈਨ ਪੜ੍ਹਾਈ ਲਈ ਦਿੱਤਾ ਸੀ।

ਕੁਸੁਮ ਇੱਕ ਤਾਈਕਵਾਂਡੋ ਖਿਡਾਰਨ ਅਤੇ ਐਨਸੀਸੀ ਕੈਡੇਟ ਵੀ ਹੈ। ਬਿਨਾਂ ਕਿਸੇ ਡਰ ਦੇ ਉਸਨੇ ਲੁਟੇਰਿਆਂ ਦਾ ਸਾਹਮਣਾ ਕੀਤਾ। ਤੇਜ਼ਧਾਰ ਹਥਿਆਰਾਂ ਨਾਲ ਇੱਕ ਲੁਟੇਰੇ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਕੁਸੁਮ ਦਾ ਗੁੱਟ ਕੱਟ ਦਿੱਤਾ ਗਿਆ। ਪਰ ਕੁਸੁਮ ਨੇ ਹਿੰਮਤ ਨਹੀਂ ਹਾਰੀ ਅਤੇ ਉਸਨੇ ਲੁਟੇਰੇ ਨਾਲ ਲੜਾਈ ਕੀਤੀ ਅਤੇ ਉਸਨੂੰ ਕਾਬੂ ਕਰ ਲਿਆ।

ਆਓ ਹੁਣ ਜਾਣਦੇ ਹਾਂ ਸੰਗਰੂਰ ਦੀ ਅਮਨਦੀਪ ਕੌਰ ਬਾਰੇ

ਕੋਰੋਨਾ ਸੰਕ੍ਰਮਣ ਕਾਰਨ ਭਾਰਤੀ ਬਾਲ ਵਿਕਾਸ ਕੌਂਸਲ ਵੱਲੋਂ ਨੌਜਵਾਨਾਂ ਨੂੰ “ਵੀਰਬਲ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ 14 ਸਾਲਾ ਅਮਨਦੀਪ ਕੌਰ ਦਾ ਨਾਮ ਵੀ ਸ਼ਾਮਲ ਹੈ। ਸਕੂਲ ਵੈਨ ਹਾਦਸੇ ਵਿੱਚ ਅਮਨਦੀਪ ਕੌਰ ਆਪਣੇ ਆਪ ਨੂੰ ਅਤੇ ਚਾਰ ਬੱਚਿਆਂ ਨੂੰ ਬਚਾਉਣ ਵਿੱਚ ਕਾਮਯਾਬ ਰਹੀ।

ਇਹ ਹਾਦਸਾ 15 ਫਰਵਰੀ, 2020 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ-ਸਿਦਸਮਾਚਾਰ ਰੋਡ ‘ਤੇ 12 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਵਿੱਚ ਵਾਪਰਿਆ ਸੀ। ਇਸ ਪੂਰੇ ਹਾਦਸੇ ‘ਚ ਅੱਠ ਵਿਦਿਆਰਥੀ ਵਾਲ-ਵਾਲ ਬਚ ਗਏ, ਜਦਕਿ ਚਾਰ ਦੀ ਮੌਤ ਹੋ ਗਈ। ਅੱਠਾਂ ਵਿੱਚੋਂ 1 ਅਮਨਦੀਪ ਕੌਰ ਖੁਦ ਸੀ ਅਤੇ 4 ਨੂੰ ਉਸ ਨੇ ਬਚਾ ਲਿਆ ਸੀ। 2020 ‘ਚ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵਿਟਰ ‘ਤੇ ਟਵੀਟ ਕਰਕੇ ਅਮਨਦੀਪ ਦੀ ਤਾਰੀਫ ਕੀਤੀ ਸੀ ਅਤੇ ਅਮਨਦੀਪ ਦੀ ਬਹਾਦਰੀ ਨੂੰ ਸਲਾਮ ਕੀਤਾ ਸੀ।