‘ਦ ਖ਼ਾਲਸ ਬਿਊਰੋ:- ਅੱਜ ਦਿੱਲੀ ‘ਚ ਭਾਰੀ ਮੀਂਹ ਪੈਣ ਕਾਰਨ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਪਾਣੀ ਵੜ ਗਿਆ। ਲੰਗਰ ਹਾਲ ਵਿੱਚ ਆਟੇ ਦੀਆਂ ਬੋਰੀਆਂ ਸਮੇਤ ਰਾਜਮਾਂ ਅਤੇ ਚਾਵਲ ਵੀ ਗਿੱਲੇ ਹੋ ਗਏ ਹਨ।
ਭਾਰੀ ਮੀਂਹ ਕਾਰਨ ਦਿੱਲੀ ‘ਚ ਮਕਾਨ ਢੱਹੇ ਜਾਣ ਅਤੇ ਪਾਣੀ ਦੀਆਂ ਤਸਵੀਰਾਂ ਨੂੰ ਦੇਖ ਕੇ ਹਰ ਵਿਅਕਤੀ ਦੀ ਰੂਹ ਹੀ ਕੰਬ ਜਾਵੇਗੀ। ਕਿਉਕਿ ਉਥੋਂ ਦੇ ਰਾਜਧੰਨਾ ਨਗਰ ਵਿੱਚ ਪਾਣੀ ਦੇ ਵਹਾਅ ਕਾਰਨ ਲੋਕਾਂ ਦੇ ਮਕਾਨ ਤੱਕ ਢਹਿ ਗਏ। NCR ਇਲਾਕੇ ‘ਚ ਮਿੰਟੋ ਪੁਲ ਹੇਠਾ ਸਵਾਰੀਆਂ ਨਾਲ ਭਰੀ ਬੱਸ ਫੱਸ ਗਈ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਵੱਲ਼ੋਂ ਸਵਾਰੀਆਂ ਨੂੰ ਪੋੜੀ ਲਗਾ ਕੇ ਬਾਹਰ ਕੱਢਿਆ ਗਿਆ, ਇੰਨਾਂ ਹੀ ਨਹੀਂ ਇੱਕ ਛੋਟਾ ਟੈਂਪੂ ਵੀ ਪਾਣੀ ‘ਚ ਡੁੱਬ ਗਿਆ। ਜਿਸ ਤੋਂ ਕਾਫੀ ਸਮੇਂ ਬਾਅਦ ਪਾਣੀ ਵਿੱਚ ਇੱਕ ਤੈਰਦੀ ਹੋਈ ਲਾਸ਼ ਵੀ ਦਿਖਾਈ ਦਿੱਤੀ।
ਦਿੱਲੀ ਪੁਲਿਸ ਮੁਤਾਬਿਕ, ਮਰਨ ਵਾਲੇ ਵਿਅਕਤੀ ਦੀ ਪਛਾਣ 60 ਸਾਲਾਂ ਕੁੰਦਨ ਵਜੋ ਹੋਈ ਹੈ ਜਿਸ ਮੌਤ ਪਾਣੀ ‘ਚ ਡੁੱਬਣ ਕਾਰਨ ਹੋਈ ਹੈ।