India

ਹੁਣ ਮੰਗਲੁਰੂ ਦੇ ਇੱਕ ਸਕੂਲ ਨੇ ਚੁੱਕੀ ਅੱਤ

‘ਦ ਖ਼ਾਲਸ ਬਿਊਰੋ : ਬੇਂਗਲੁਰੂ ਦੇ ਇੱਕ ਕਾਲਜ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਪੱਗ ਉਤਾਰਨ ਲਈ ਕਹਿਣ ਤੋਂ ਬਾਅਦ ਕਰਨਾਟਕਾ ਦੇ ਇੱਕ ਸਕੂਲ ਵਿੱਚ ਛੇ ਸਾਲ ਦੇ ਸਿੱਖ ਬੱਚੇ ਨੂੰ ਪੱਗ ਬੰਨਣ ਦੇ ਕਾਰਨ ਸਕੂਲ ਵਿੱਚ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ। ਸਿੱਖ ਬੱਚਾ ਆਪਣੇ ਮਾਤਾ ਪਿਤਾ ਨਾਲ ਕਰਨਾਟਕਾ ਦੇ ਮੰਗਲੁਰੂ ਦੇ ਇੱਕ ਸਕੂਲ ਵਿੱਚ ਦਾਖ਼ਲਾ ਲੈਣ ਗਿਆ ਤਾਂ ਸਕੂਲ ਦੇ ਅਧਿਕਾਰੀਆਂ ਨੇ ਇਹ ਕਹਿ ਕਿ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਕੂਲ ਵਿੱਚ ਕਿਸੇ ਵੀ ਧਾਰਮਿਕ ਚਿੰਨ ਪਹਿਨਣ  ਦੀ ਆਗਿਆ ਨਹੀਂ ਹੈ।  ਇਸ ਮਾਮਲੇ ਦੀ ਸੂਚਨਾ ਬਾਅਦ ਵਿੱਚ ਬਾਲ ਕਲਿਆਣ ਕਮੇਟੀ ਨੂੰ ਦੇ ਦਿੱਤੀ ਗਈ ।

ਦੱਸ ਦਈਏ ਕਿ ਇਸ ਮੁੱਦੇ ‘ਤੇ ਸਪੱਸ਼ਟੀਕਰਨ ਦਿੰਦਿਆਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ.ਨਾਗੇਸ਼ ਨੇ ਕਿਹਾ ਸੀ ਕਿ ਦਸਤਾਰ ਸਜਾਉਣਾ ਸਿੱਖ ਭਾਈਚਾਰੇ ਦੇ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਹਾਈਕੋਰਟ ਦਾ ਅੰਤਰਿਮ ਹੁਕਮ ਸਿਰਫ ਹਿਜਾਬ, ਭਗਵਾ ਪਹਿਨਣ ‘ਤੇ ਲਾਗੂ ਹੁੰਦਾ ਹੈ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਸੰਵਿਧਾਨ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਦਿੱਤਾ ਹੈ ਅਤੇ ਹਿਜਾਬ ਪਹਿਨਣ ਬਾਰੇ ਪਟੀਸ਼ਨਾਂ ਨਾਲ ਸਬੰਧਤ ਹਾਈਕੋਰਟ ਦਾ ਅੰਤਰਿਮ ਹੁਕਮ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ‘ਤੇ ਲਾਗੂ ਨਹੀਂ ਹੁੰਦਾ।