International

ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਚ ਮਚਾਈ ਤਬਾ ਹੀ

‘ਦ ਖ਼ਾਲਸ ਬਿਊਰੋ :ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਵਿੱਚ ਦਾਖਲ ਹੋ ਚੁਕੀਆਂ ਨੇ ਤੇ ਰਾਜਧਾਨੀ ਕੀਵ ਦੀਆਂ ਸੜਕਾਂ ‘ਤੇ ਛਿੜੀ ਹੋਈ ਜੰ ਗ ਦੋਰਾਨ 50 ਤੋਂ ਵੱਧ ਧਮਾ ਕੇ ਹੋਣ ਖ਼ਬਰ ਹੈ ਤੇ ਯੂਕਰੇਨ ‘ਚ ਕਈ ਥਾਵਾਂ ‘ਤੇ ਭਿਆ ਨਕ ਲੜਾ ਈ ਚੱਲ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹਰ ਪਾਸੇ ਤਬਾ ਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।ਰਾਜਧਾਨੀ ਵਿੱਚ ਹਥਿਆਰਾਂ ਦੀਆਂ ਦੁਕਾਨਾਂ ਤੋਂ ਬੰਦੂ ਕਾਂ ਅਤੇ ਹੋਰ ਹਥਿ ਆਰ ਲਗਭਗ ਖਤਮ ਹੋ ਚੁੱਕੇ ਹਨ ਪਰ ਲੋਕ ਆਪਣੇ ਘਰ ਬਚਾਉਣ ਲਈ ਜਾਨਾਂ ਵਾਰਨ ਲਈ ਤਿਆਰ ਬਰ ਤਿਆਰ ਹਨ।

ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਸੈਨਿਕਾਂ ਨੂੰ ਆਪਣੇ ਨੇਤਾਵਾਂ ਦਾ ਤਖਤਾ ਪਲਟ ਦੇਣ ਲਈ ਕਿਹਾ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਸੈਨਿਕਾਂ ਨੂੰ ਰੂਸੀ ਸੈਨਿਕਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਯੂਕ੍ਰੇਨ ‘ਤੇ ਰੂਸ ਦੇ ਹਮ ਲੇ ਦੀ ਨਿੰਦਾ ਕਰਨ ਵਾਲਾ ਮਤਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਅੱਗੇ ਨਹੀਂ ਵਧ ਸਕਿਆ ਕਿਉਂਕਿ ਰੂਸ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਕੇ ਇਸ ਨੂੰ ਰੋਕ ਦਿੱਤਾ ਹੈ।

ਇਸ ਤੋਂ ਥੋੜ੍ਹੀ ਦੇਰ ਬਾਅਦ, ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਯੂਕਰੇਨ ‘ਤੇ ਹਮਲਾ ਕਰ ਰਹੇ ਰੂਸੀ ਸੈਨਿਕਾਂ ਨੂੰ ਆਪਣੀਆਂ ਬੈਰਕਾਂ ਵਿਚ ਵਾਪਸ ਜਾਣ ਦੀ ਅਪੀਲ ਕੀਤੀ ਹੈ।
ਗੁਟੇਰੇਸ ਦਾ ਕਹਿਣਾ ਹੈ ਕਿ “ਸ਼ਾਂਤੀ ਲਈ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ”।

ਅਮਰੀਕੀ ਅਖਬਾਰ ਸ਼ਿੰਗਟਨ ਪੋਸਟ ਨੇ ਅਮਰੀਕੀ ਅਤੇ ਅਖਬਾਰ ਦੇ ਪ੍ਰਸ਼ਾਸਨਿਕ ਹਵਾਲੇ ਨੇ ਲਿਖਿਆ ਹੈ ਕਿ ਅਮਰੀਕੀ ਸਰਕਾਰ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਮਦਦ ਲਈ ਤਿਆਰ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਰੀਕਾ ਇਹ ਪ੍ਰਸਤਾਵ ਠੁਕਰਾ ਦਿਤਾ ਹੈ।

ਆਤਮ ਸਮਰਪਣ ‘ਤੇ ਦੇਸ਼ ਛੱਡਣ ਦੀਆਂ ਅਫਵਾਹਾਂ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਇੱਕ ਵੀਡੀਓ ਜਾਰੀ ਕਰ ਕੇ ਇਸ ਤਰਾਂ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ। ਵੀਡੀਓ ਵਿੱਚ ਉਹ ਰਾਜਧਾਨੀ ਕੀਵ ਦੀਆਂ ਸੜਕਾਂ ‘ਤੇ ਗੋਰੋਡੇਟਸਕੀ ਹਾਊਸ ਦੇ ਸਾਹਮਣੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਇੰਟਰਨੈੱਟ ‘ਤੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਡੀ ਸੈਨਾ ਨੂੰ ਹਥਿ ਆਰ ਸੁੱਟਣ ਦਾ ਹੁਕਮ ਦਿੱਤਾ ਗਿਆ ਹੈ, ਅਤੇ ਲੋਕ ਬਾਹਰ ਨਿਕਲ ਰਹੇ ਹਨ।”
“ਮੈਂ ਇਥੇ ਹੀ ਹਾਂ। ਅਸੀਂ ਹਥਿਆ ਰ ਨਹੀਂ ਸੁਟਾਂਗੇ। ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ।”

ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰੂਸੀ ਮਿਜ਼ਾ ਈਲ ਹਮਲੇ ਜਾਰੀ ਹਨ। ਕੀਵ ਸ਼ਹਿਰ ਦੇ ਕੇਂਦਰ ਦੇ ਦੱਖਣ-ਪੱਛਮ ਵੱਲ ਦੋ ਮਿਜ਼ਾ ਈਲਾਂ ਦਾਗੀ ਆਂ ਗਈਆਂ। ਇਨ੍ਹਾਂ ‘ਚੋਂ ਇਕ ਗੋਲੀਬਾ ਰੀ ਜ਼ੁਲਿਆਨੀ ਹਵਾਈ ਅੱਡੇ ਨੇੜੇ ਅਤੇ ਦੂਜੀ ਸੇਵਾਸਤੋਪੋਲ ਚੌਕ ‘ਤੇ ਕੀਤੀ ਗਈ।

ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਸਾਡਾ ਸ਼ਾਨਦਾਰ, ਸ਼ਾਂਤਮਈ ਸ਼ਹਿਰ ਕੀਵ ਇੱਕ ਹੋਰ ਰਾਤ ਰੂਸੀ ਜ਼ਮੀਨੀ ਬਲਾਂ, ਅਤੇ ਮਿਜ਼ਾਈਲਾਂ ਦੇ ਹਮਲੇ ਵਿੱਚ ਬਚ ਗਿਆ। ਹਾਲਾਂਕਿ, ਇੱਕ ਮਿਜ਼ਾਈਲ ਨੇ ਕੀਵ ਵਿੱਚ ਇੱਕ ਰਿਹਾਇਸ਼ੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ ਹੈ। “ਮੈਂ ਦੁਨੀਆ ਨੂੰ ਰੂਸ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਦਾ ਸੱਦਾ ਦਿੰਦਾ ਹਾਂ। ਆਪਣੇ ਦੇਸ਼ ਵਿੱਚੋਂ ਰੂਸੀ ਰਾਜਦੂਤਾਂ ਨੂੰ ਕੱਢ ਦਿਓ, ਤੇਲ ਦੀਆਂ ਪਾਬੰ ਦੀਆਂ ਲਗਾਓ ਅਤੇ ਇਸਦੀ ਆਰਥਿਕਤਾ ਨੂੰ ਤਬਾ ਹ ਕਰ ਦਿਓ। ਰੂਸੀ ਯੁੱਧ ਅਪਰਾ ਧੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ!”
ਇਸ ਤੋਂ ਪਹਿਲਾਂ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਸੀ ਕਿ ਯੂਕਰੇਨੀ ਫੌਜਾਂ ਨੇ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਕੀਤੇ ਗਏ ਰੂਸੀ ਹਮ ਲੇ ਨੂੰ ਨਾਕਾਮ ਕਰ ਦਿੱਤਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਟਵੀਟ ਕਰ ਕੇ ਦਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲ ਕੀਤੀ  ਤੇ ਇਸ ਦੌਰਾਨ ਫਰਾਂਸ ਵੱਲੋਂ  ਯੂਕਰੇਨ ਨੂੰ ਹਥਿ ਆਰ ਭੇਜਣ ਦੀ ਗੱਲ ਕੀਤੀ ਗਈ। ਉਨ੍ਹਾਂ ਹੋਰ ਲਿਖਿਆ, ''ਕੂਟਨੀਤਕ ਪੱਧਰ 'ਤੇ ਨਵੇਂ ਦਿਨ ਦੀ ਸ਼ੁਰੂਆਤ। ਜੰ ਗ ਵਿਰੋਧੀ ਗੱਠਜੋੜ ਕੰਮ ਕਰ ਰਿਹਾ ਹੈ। ”

ਯੂਕਰੇਨ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਹਮ ਲੇ ਵਿੱਚ 198 ਲੋਕ ਮਾ ਰੇ ਗਏ ਹਨ ਅਤੇ 1,000 ਤੋਂ ਵੱਧ ਲੋਕ ਜ਼ਖ ਮੀ ਹੋਏ ਹਨ। ਸਿਹਤ ਮੰਤਰੀ ਵਿਕਟਰ ਲਾਇਸ਼ਕੋ ਨੇ ਦੱਸਿਆ ਕਿ ਮ ਰਨ ਵਾਲਿਆਂ ‘ਚ ਤਿੰਨ ਬੱਚੇ ਸਨ। ਉਨ੍ਹਾਂ ਕਿਹਾ ਕਿ ਵੀਰਵਾਰ ਤੋਂ ਸ਼ੁਰੂ ਹੋਏ ਰੂਸੀ ਹਮ ਲੇ ਵਿੱਚ 33 ਬੱਚਿਆਂ ਸਮੇਤ ਹੋਰ 1,115 ਲੋਕ ਜ਼ਖ ਮੀ ਹੋਏ ਹਨ। ਉਸ ਦਾ ਬਿਆਨ ਉਦੋਂ ਆਇਆ ਜਦੋਂ ਸ਼ਨੀਵਾਰ ਨੂੰ ਕੀਵ ਦੀਆਂ ਗਲੀਆਂ ਵਿੱਚ ਲ ੜਾਈ ਜਾਰੀ ਸੀ। ਸ਼ਹਿਰ ਵਿੱਚ ਰਾਤ ਭਰ ਗੋਲੀਬਾ ਰੀ ਅਤੇ ਲੜਾਈ ਵਿੱਚ ਦੋ ਬੱਚਿਆਂ ਸਮੇਤ ਘੱਟੋ ਘੱਟ 35 ਲੋਕ ਜ਼ਖਮੀ ਹੋ ਗਏ।

ਰੂਸੀ ਫੌਜਾਂ ਦੇ ਅੱਗੇ ਵਧਣ ਨਾਲ ਯੂਕਰੇਨ ਵਿੱਚ ਇੰਟਰਨੈਟ ਵਿਘਨ ਪਿਆ ਹੈ ।ਯੂਕਰੇਨ ਵਿੱਚ ਇੰਟਰਨੈਟ ਕਨੈਕਟੀਵਿਟੀ ਰੂਸੀ ਹਮ ਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਖਾਸ ਤੌਰ ‘ਤੇ ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਜਿੱਥੇ ਲੜਾਈ ਸਭ ਤੋਂ ਭਾਰੀ ਰਹੀ ਹੈ।