ਬਿਊਰੋ ਰਿਪੋਰਟ : ਹੋਲਾ ਮਹੱਲਾ ਦੌਰਾਨ ਸਿੱਖ ਨੌਜਵਾਨ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਦੀ ਮੌਤ ਉਨ੍ਹਾਂ ਹੁੱਲੜਬਾਜ਼ਾ ਦੀ ਕਰਤੂਤ ਦਾ ਨਤੀਜਾ ਸੀ ਜਿੰਨਾਂ ਨੂੰ ਸਿਰਫ਼ ਸਟੰਟ ਵਿਖਾਉਣਗੇ ਹੁੰਦੇ ਹਨ,ਭਾਵੇ ਉਹ ਧਾਰਮਿਕ ਥਾਂ ਹੀ ਕਿਉਂ ਨਾ ਹੋਵੇ । ਜੇਕਰ ਪ੍ਰਦੀਪ ਸਿੰਘ ਵਰਗਾ ਕੋਈ ਨੌਜਵਾਨ ਚੰਗੀ ਗੱਲ ਸਮਝਾਏ ਤਾਂ ਉਨ੍ਹਾਂ ਨੂੰ ਹਜ਼ਮ ਨਹੀਂ ਹੁੰਦੀ ਹੈ ਅਤੇ ਉਹ ਹਿੰਸਕ ਹੋਕੇ ਕਤਲ ਵਰਗਾ ਜੁਰਮ ਵੀ ਕਰ ਦਿੰਦੇ ਹਨ । ਹੋਲੀ ਦੌਰਾਨ ਅਸਰ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲ ਦੀਆਂ ਹਨ । ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ 2 ਕੁੜੀਆਂ ਕਾਰ ਦੇ ਦਰਵਾਜ਼ੇ ‘ਤੇ ਬੈਠ ਕੇ ਹੁੱਲੜਬਾਜ਼ੀ ਕਰ ਰਹੀਆਂ ਹਨ । ਉਨ੍ਹਾਂ ਦੀ ਇਹ ਕਰਤੂਤ ਹਾਦਸੇ ਵਿੱਚ ਕਦੇ ਵੀ ਬਦਲ ਸਕਦੀ ਸੀ । ਇੰਨਾਂ ਕੁੜੀਆਂ ਦੀ ਗੱਡੀ ਪਿੱਛੇ ਆ ਰਹੇ ਇੱਕ ਕਾਰ ਸਵਾਰ ਨੇ ਫੋਟੋਆਂ ਖਿੱਚ ਲਈਆਂ ਅਤੇ ਫਿਰ ਪੁਲਿਸ ਨੂੰ ਟੈਗ ਕਰ ਦਿੱਤੀ । ਹੁਣ ਇੰਨਾਂ ਦੀ ਸ਼ਾਮਤ ਆਈ ਹੈ । ਪੁਲਿਸ ਨੇ ਮੋਟਾ ਚਲਾਨ ਤਾਂ ਕੱਟਿਆ ਹੀ ਹੈ ਨਾਲ ਕਾਰ ਸਵਾਰ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਹੈ।
ਪੁਲਿਸ ਨੇ ਕੱਟਿਆ 23 ਹਜ਼ਾਰ ਦਾ ਚਲਾਨ
ਇਹ ਤਸਵੀਰ ਨੋਇਡਾ ਦੀ ਹੈ । ਜਿੱਥੇ ਗੱਡੀ ਵਿੱਚ 2 ਕੁੜੀਆਂ ਕਾਰ ਦੀ ਖਿੜਕੀ ਤੋਂ ਬਾਹਰ ਸਟੰਟ ਕਰਦੇ ਹੋਏ ਵਿਖਾਈ ਦੇ ਰਹੀਆਂ ਹਨ । ਦਿੱਲੀ ਨੰਬਰ ਦੀ ਇਸ ਗੱਡੀ ਦੀ ਤਸਵੀਰ ਇੱਕ ਸ਼ਖ਼ਸ ਨੇ ਨੋਇਡਾ ਪੁਲਿਸ ਨੂੰ ਸੋਸ਼ਲ ਮੀਡੀਆ ‘ਤੇ ਟੈਗ ਕੀਤੀ ਤਾਂ ਹੁਣ ਪੁਲਿਸ ਨੇ ਗੱਡੀ ਦੇ ਨੰਬਰ ਨਾਲ 23 ਹਜ਼ਾਰ 500 ਰੁਪਏ ਦਾ ਮੋਟਾ ਚਲਾਨ ਤਾਂ ਕੱਟਿਆ ਹੀ ਹੈ ਨਾਲ ਹੀ ਗੱਡੀ ਦੇ ਮਾਲਕ ਅਤੇ ਕੁੜੀਆਂ ਦੀ ਪਛਾਣ ਕੀਤੀ ਜਾ ਰਹੀ ਹੈ । ਪੁਲਿਸ ਨੇ ਏਨਾਂ ਸਾਰੀਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਣ ਦਾ ਮੂਡ ਬਣਾ ਲਿਆ ਹੈ । ਦੱਸਿਆ ਜਾ ਰਿਹਾ ਜਿਸ ਸੜਕ ‘ਤੇ ਇਹ ਕੁੜੀਆਂ ਸਟੰਟ ਕਰ ਰਹੀਆਂ ਸਨ ਉਹ ਨੋਇਡਾ ਦਾ ਸਭ ਤੋਂ ਪਾਸ਼ ਇਲਾਕਾ ਸੈਕਟਰ 15 A ਹੈ। ਜਿੱਥੇ ਪੁਲਿਸ ਹਰ ਵੇਲੇ ਮੌਜੂਦ ਹੁੰਦੀ ਹੈ । ਹੋਲੀ ਦੇ ਦਿਨ ਹੁੱਲੜਬਾਜ਼ੀ ਰੋਕਣ ਦੇ ਲ਼ਈ ਨੋਇਡਾ ਵਿੱਚ 5000 ਤੋਂ ਵੱਧ ਪੁਲਿਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਅਜਿਹੀ ਤਸਵੀਰਾਂ ਦਾ ਆਉਣਾ ਹੈਰਾਨ ਕਰਨ ਵਾਲੀ ਗੱਲ ਹੈ ।
ਮਾਪਿਆਂ ਨੂੰ ਸਮਝਾਉਣਾ ਚਾਹੀਦਾ ਹੈ
ਹੋਲੀ ਜਾਂ ਫਿਰ ਕਿਸੇ ਹੋਰ ਤਿਉਹਾਰ ਦੌਰਾਨ ਅਜਿਹੇ ਸਟੰਟ ਕਰਨ ਵਾਲੇ ਲੋਕ ਨਾ ਸਿਰਫ਼ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਹਨ ਬਲਕਿ ਸੜਕ ‘ਤੇ ਚੱਲਣ ਵਾਲੇ ਹੋਰ ਲੋਕਾਂ ਨੂੰ ਵੀ ਪਰੇਸ਼ਾਨੀ ਕਰਦੇ ਹਨ। ਅਜਿਹੇ ਲੋਕਾਂ ਦੀ ਸ਼ਿਕਾਇਤ ਪੁਲਿਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਨਾਲ ਨੋਇਡਾ ਦੇ ਮਾਮਲੇ ਵਿੱਚ ਹੋਇਆ ਹੈ । ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਬੱਚਿਆਂ ਨੂੰ ਸਮਝਾਉਣ ਕਿ ਹੋਲੀ ਵਰਗਾ ਤਿਉਹਾਰ ਹੁੱਲੜਬਾਜ਼ੀ ਅਤੇ ਫੇਕ ਸਟੰਟ ਕਰਨ ਲਈ ਨਹੀਂ ਹੈ ਬਲਕਿ ਇੱਕ ਦੂਜੇ ਨੂੰ ਗਲੇ ਲਗਾਉਣ ਦਾ ਹੈ ।