Punjab

ਫੜੇ ਗਏ ਪੰਜਾਬ ਦੇ 12ਵੀਂ ਕਲਾਸ ਦੇ ਬੱਚਿਆਂ ਦੇ ਗੁਨਾਹਗਾਰ ! ਪੂਰੇ ਸਾਲ ਦੀ ਮਿਹਨਤ ਨੂੰ ਮਿੰਟਾਂ ‘ਚ ਮਿੱਟੀ ਕੀਤਾ ਸੀ

12th class english paper leak arrested

ਬਿਊਰੋ ਰਿਪੋਰਟ : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 12ਵੀਂ ਦਾ ਇੰਗਲਿਸ਼ ਪੇਪਰ ਲੀਕ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਮੁਲਜ਼ਮਾਂ ਦੀ ਪਛਾਣ ਵੀਰ ਸਿੰਘ ਅਤੇ ਗਗਨ ਦੇ ਰੂਪ ਵਿੱਚ ਹੋਈ ਹੈ । ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂਕਿ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਫੜਿਆ ਜਾ ਸਕੇ। ਪੇਪਰ ਲੀਕ ਗੁਰਦਾਸਪੁਰ ਵਿੱਚ ਹੋਇਆ ਸੀ ਇਸੇ ਲਈ ਪੁਲਿਸ ਨੇ ਜ਼ਿਲ੍ਹਾਂ ਗੁਰਦਾਸਪੁਰ ਸਿਖਿਆ ਅਧਿਕਾਰੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ।

24 ਫਰਵਰੀ ਨੂੰ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਸੀ ਪਰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟੇ ਪਹਿਲਾਂ ਹੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ । ਇਸ ਦਾ ਪਤਾ ਲਗਾਉਣ ਦੇ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਨਿਰਦੇਸ਼ ਦਿੱਤੇ ਸਨ । ਹਾਲਾਂਕਿ ਉਸ ਵੇਲੇ PSEB ਨੇ ਤਕਨੀਕੀ ਕਾਰਨ ਦੱਸ ਦੇ ਹੋਏ ਪੇਪਰ ਰੱਦ ਕਰਨ ਦਾ ਫੈਸਲਾ ਲਿਆ ਸੀ। ਇਸ ਤੋਂ ਬਾਅਦ ਪੇਪਰ ਲੀਕ ਨਾ ਹੋਣ ਇਸ ਦੇ ਲਈ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਵੱਲੋਂ ਨਵੀਂ ਗਾਈਡ ਲਾਈਨਾਂ ਜਾਰੀ ਕੀਤੀਆਂ ਗਈਆਂ ਸਨ ।

ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡ ਲਾਈਨਾਂ

ਪੰਜਾਬ ਸਰਕਾਰ ਨੇ ਸਾਰੇ ਕੰਟਰੋਲਸ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੈਂਕ ਦੇ ਲਾਕਰ ਵਿੱਚ ਪ੍ਰਸ਼ਨ ਪੱਤਰ ਦੇ ਸੀਲ ਬੰਦ ਪੈਕੇਟਾਂ ਨੂੰ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸੈਂਟਰਾਂ ਦੇ ਕੰਟਰੋਲਰ ਅਤੇ ਡਿਉਟੀ ‘ਤੇ ਬੈਂਕ ਦੇ ਅਧਿਕਾਰੀ ਵੀ ਮੌਜੂਦ ਹੁੰਦੇ ਹਨ । ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਤੋਂ ਪਹਿਲਾਂ ਲਿਫਾਫੇ ਨਾ ਖੋਲੇ ਜਾਣ । ਜੇਕਰ ਕਿਸੇ ਕੇਂਦਰ ਦੇ ਪਸ਼ਨ ਪੱਤਰ ਖੋਲੇ ਜਾ ਰਹੇ ਹਨ ਤਾਂ ਉਸ ਦੇ ਬਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੰਟਰੋਲਰ ਨੂੰ ਦੱਸਿਆ ਜਾਵੇ । ਇਹ ਵੀ ਹਦਾਇਤਾਂ ਸਨ ਕਿ ਅਧਿਕਾਰੀ ਨੇ ਪੇਪਰ ਕਦੋਂ ਖੋਲਿਆ,ਉਸ ਦੀ ਪੂਰੀ ਡਿਟੇਲ ਦੇਣੀ ਹੋਵੇਗੀ ।