Punjab

ਕੋਰੋਨਾ ਨੂੰ ਲੈ ਕੇ ਪੰਜਾਬ ‘ਚ ਕੀ ਲੱਗਣਗੀਆਂ ਨਵੀਆਂ ਪਾਬੰਦੀਆਂ, ਸਿਹਤ ਮੰਤਰੀ ਦਾ ਵੱਡਾ ਬਿਆਨ

ਮੁਹਾਲੀ : ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਇਸ ਦੀ ਜਾਣਕਾਰੀ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦਿੱਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਰੋਨਾ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਰੋਨਾ ਦਾ ਨਵਾਂ ਵੇਰੀਅੰਟ ਹਾਲੇ ਤੱਕ ਪੰਜਾਬ ਵਿੱਚ ਨਹੀਂ ਹੈ। ਇਸ ਲਈ ਹਾਲੇ ਹਾਲਾਤ ਸਥਿਰ ਹਨ ਤੇ ਅਜਿਹੇ ‘ਚ ਨਵੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਕੋਰੋਨਾ ਵਾਇਰਸ ਨੂੰ ਧਿਆਨ ‘ਚ ਰੱਖਦੇ ਹੋਏ ਅੱਜ ਦੇਸ਼ ਭਰ ‘ਚ ਮੌਕ ਡ੍ਰਿਲ ਕੀਤੀ ਗਈ। ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਾਰ ਮੁਹਾਲੀ ਦੇ ਹਸਪਤਾਲ ‘ਚ ਚੈਕਿੰਗ ਲਈ ਪਹੁੰਚੇ ਸਨ। ਜਿਸ ਦੌਰਾਨ ਉਹਨਾਂ ਨੇ ਇਹ ਦਾਅਵਾ ਕੀਤਾ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਕੁੱਲ 38 ਮਰੀਜ਼ ਹਨ। ਸੂਬੇ ‘ਚ ਕੋਵਿਡ ਦੀ ਟੈਸਟਿੰਗ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਅੰਕੜਿਆਂ ਮੁ਼ਤਾਬਕ ਦੇਖਿਆ ਜਾਵੇ ਤਾਂ ਪੰਜਾਬ ਦੇ 8 ਜਿਲ੍ਹਿਆਂ ਵਿੱਚ ਸਿਰਫ਼ 6 ਟੈਸਟ ਹੋ ਕੀਤੇ ਗਏ ਹਨ। ਫਿਰੋਜ਼ਪੁਰ ‘ਚ 5 ਟੈਸਟ ਕੀਤੇ ਗਏ, ਪਠਾਨਕੋਟ ਚ 6, ਮੋਗਾ ਤੇ ਮਾਲੇਰਕੋਟਲਾ ‘ਚ 4 ਟੈਸਟ ਕੀਤੇ ਗਏ ਹਨ। ਜਦਕਿ ਮਾਨਸਾ ਅਤੇ ਫਾਜ਼ਿਲਕਾ ‘ਚ ਇੱਕ ਵੀ ਕੋਰੋਨਾ ਟੈਸਟ ਨਹੀਂ ਕੀਤਾ ਗਿਆ ਹੈ।