‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਇਸ ਸਾਲ ਦੇਸ਼ ਦੀ ਆਰਥਿਕ ਦਰ 10 ਫੀਸਦ ਦੇ ਨੇੜੇ-ਤੇੜੇ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜੀ ਨਾਲ ਵਧ ਰਿਹਾ ਅਰਥਚਾਰੇ ਵਿਚੋਂ ਇਕ ਬਣਨ ਵਾਲਾ ਹੈ। ਨਿਰਮਲਾ ਸੀਤਾਰਮਨ ਅਮਰੀਕਾ ਦੇ ਦੌਰੇ ਉੱਤੇ ਹਨ ਤੇ ਇਹ ਗੱਲ ਉਨ੍ਹਾਂ ਹਾਵਰਡ ਕੈਨੇਡੀ ਸਕੂਲ ਵਿਚ ਕਈ ਹੈ। ਵਿਤ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਆਰਥਿਕ ਵਿਕਾਸ ਦਰ 7.5-8.5 ਫੀਸਦ ਦਰਮਿਆਨ ਰਹੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਭਾਰਤ ਦੇ ਆਰਥਿਕ ਵਾਧੇ ਦਾ ਸਵਾਲ ਹੈ, ਅਸੀਂ ਇਸ ਸਾਲ ਡਬਲ ਡਿਜਟ ਦੇ ਨੇੜੇ ਦੇਖ ਰਹੇ ਹਾਂ ਤੇ ਇਹ ਸਾਰੀ ਦੁਨੀਆਂ ਵਿਚ ਸਭ ਤੋਂ ਜਿਆਦਾ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਇਹ ਵਿਕਾਸ ਦਰ ਯਕੀਨੀ ਤੌਰ ਉੱਤੇ ਅੱਠ ਫੀਸਦ ਦੇ ਨੇੜੇ ਹੋਵੇਗੀ।
