Amritsar's Golden Temple, 2 Nihang Sikhs kill man

ਅੰਮ੍ਰਿਤਸਰ : ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਦਰਬਾਰ ਸਾਹਿਬ(Golden Temple) ਨੇੜੇ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕ ਤਲ ਕਰ ਦਿੱਤਾ ਗਿਆ ਹੈ। ਨਿਹੰਗ ਸਿੰਘਾਂ ਨੇ ਤਲਵਾਰ ਨਾਲ ਨੌਜਵਾਨ ‘ਤੇ ਹਮਲਾ ਕਰਕੇ ਉਸਨੂੰ ਮੌ ਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਨੌਜਵਾਨ ਹਰਮਨਜੀਤ ਸਿੰਘ ਅੰਮ੍ਰਿਤਸਰ ਦੇ ਚਾਟੀ ਵਿੰਡ ਦਾ ਰਹਿਣ ਵਾਲਾ ਸੀ। ਉਸਦੀ ਉਮਰ 35 ਸਾਲ ਸੀ। ਕ ਤਲ ਪਿੱਛੇ ਨੌਜਵਾਨ ਦੇ ਸਿਗਰਟ ਪੀਣ ਦੀ ਵਜ੍ਹਾ ਦੱਸੀ ਜਾ ਰਹੀ ਹੈ, ਜਿਸ ਕਾਰਨ ਨਿਹੰਗਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨਿਹੰਗਾਂ ਦੀ ਪਹਿਲਾਂ ਹਰਮਨਜੀਤ ਸਿੰਘ ਨਾਲ ਸਿਗਰਟ ਪੀਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਝਗੜਾ ਹੋਇਆ, ਜਿਸ ਪਿੱਛੋਂ ਇਹ ਖੂਨੀ ਹੋ ਨਿਬੜਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬੀਤੀ ਰਾਤ ਹੋਟਲ ਵਿੱਚ ਰੁਕਿਆ ਸੀ। ਜਦੋਂ ਹਰਮਨਜੀਤ ਹੋਟਲ ਵਿਚੋਂ ਮੋਟਰਸਾਈਕਲ ‘ਤੇ ਨਿਕਲਿਆ ਸੀ, ਉਸ ਦੌਰਾਨ ਇਸ ਦੀ ਉਥੋਂ ਮੋਟਰਸਾਈਕਲ ‘ਤੇ ਲੰਘ ਰਹੇ ਨਿਹੰਗਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਨਿਹੰਗਾਂ ਨੇ ਇਸ ਦਾ ਤਲਵਾਰ ਨਾਲ ਕ ਤਲ ਕਰ ਦਿੱਤਾ।

ਕ ਤਲ ਕਰਨ ਤੋਂ ਬਾਅਦ ਕਥਿਤ ਮੁਲ ਜ਼ਮ ਫ਼ਰਾਰ ਹੋ ਗਏ। ਹਾਲਾਂਕਿ, ਸੀਸੀਟੀਵੀ ਰਾਹੀਂ ਦੋ ਨਿਹੰਗਾਂ ਦੀ ਪਛਾਣ ਪੁਲਿਸ ਨੂੰ ਹੋ ਗਈ ਹੈ, ਜਦਕਿ ਤੀਜੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਘਟਨਾ ਨੂੰ ਲੈ ਕੇ ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਸੀਸੀਟੀਵੀ ਰਾਹੀਂ ਮੁਲ ਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।