Punjab

ਸਕੂਲ ‘ਚ ਛੁੱਟੀ ਕਰਵਾਉਣ ਲਈ ਵਿਦਿਆਰਥੀਆਂ ਨੇ ਕੀਤਾ ਅਜਿਹਾ ਕਾਰਾ, ਚਾਰੇ ਪਾਸੇ ਮਚੀ ਹਾਹਾਕਾਰ

ਛੱਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗ ਪਈਆਂ।ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਸਾਈਬਰ ਸੈਲ ਨੂੰ ਸ਼ਿਕਾਇਤ ਭੇਜੀ ਗਈ ਤੇ ਆਪਸੀ ਤਾਲਮੇਲ ਨਾਲ ਧਮਕੀ ਮਿਲਣ ਦਾ ਮਾਮਲਾ ਪੁਲਿਸ ਨੇ 2 ਘੰਟਿਆਂ ਵਿੱਚ ਸੁਲਝਾ ਲਿਆ ਗਿਆ।

ਧਮਕੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਕੂਲ ਬਾਹਰ ਸੁਰੱਖਿਆ ਵਧਾ ਦਿੱਤੀ ਸੀ ਅਤੇ ਵਾਇਰਲ ਮੈਸੇਜ ਦੀ  ਜਾਂਚ ਅਰੰਭ ਕਰ  ਦਿੱਤੀ ਗਈ ਸੀ। ਪੁਲਿਸ ਨੇ ਪੋਸਟਾਂ ਦੀ ਜਾਂਚ ਕੀਤੀ ਤੇ ਜਲਦੀ ਹੀ ਦੋਸ਼ੀਆਂ ਤੱਕ ਪੁਲਿਸ ਦੇ ਹੱਥ ਪਹੁੰਚ ਗਏ ਪਰ ਜੋ ਵੀ ਸਾਹਮਣੇ ਆਇਆ,ਉਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਪੋਸਟ ਸਥਾਨਕ ਡੀਏਵੀ ਸਕੂਲ ਦੇ 3 ਵਿਦਿਆਰਥੀਆਂ ਨੇ ਫੈਲਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਵੱਲੋਂ ਇਹ ਅਫਵਾਹ ਸਿਰਫ਼ ਛੁੱਟੀ ਲਈ ਫੈਲਾਈ ਗਈ ਸੀ।

DAV ਸਕੂਲ,ਅੰਮ੍ਰਿਤਸਰ

ਪੁਲਿਸ ਨੇ ਬੱਚਿਆਂ ਨੂੰ ਨਾਬਾਲਿਗ ਹੋਣ ਕਾਰਨ ਹੋਣ ਕਾਰਨ ਗ੍ਰਿਫ਼ਤਾਰ ਤਾਂ ਨਹੀਂ ਕੀਤਾ ਹੈ, ਪਰੰਤੂ ਪੁਲਿਸ ਵੱਲੋਂ ਕਾਰਵਾਈ ਕਰਨ ਬਾਰੇ ਕਿਹਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਤਿੰਨੇ ਵਿਦਿਆਰਥੀ ਸਕੂਲ ਦੇ ਹੀ 9ਵੀਂ ਜਮਾਤ ਵਿੱਚ ਪੜ੍ਹਦੇ ਹਨ।

ਪਹਿਲਾਂ ਇੰਸਟਾਗ੍ਰਾਮ ‘ਤੇ ਇੱਕ ਮੈਸੇਜ ਵਾਇਰਲ ਹੋਇਆ ਸੀ, ਜਿਸ ਵਿੱਚ 8 ਸਤੰਬਰ ਨੂੰ ਸਕੂਲ ਦੇ ਬਾਹਰ ਗੋਲੀਆਂ ਚਲਾਉਣ ਦੀ ਧਮਕੀ ਸੀ। ਉਪਰੰਤ ਇੱਕ ਵਟਸਐਪ ਮੈਸੇਜ ਵਿੱਚ ਇਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।ਇੱਥੇ ਹੀ ਬੱਸ ਨਹੀਂ, ਇਸ ਪੋਸਟ ਵਿੱਚ ਅੰਗਰੇਜ਼ੀ ਦੇ ਨਾਲ ਉਰਦੂ ਭਾਸ਼ਾ ਦੀ ਵੀ ਵਰਤੋਂ ਹੋਈ ਸੀ ਤੇ ਪਾਕਿਸਤਾਨ ਦਾ ਝੰਡਾ ਵੀ ਦਿਖਾਇਆ ਗਿਆ ਅਤੇ, ਜਿਸ ਸਕੂਲ ਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਸ ਹਮਲੇ ਦੀ ਧਮਕੀ ਮਿਲਣ ਪਿੱਛੋਂ ਪੁਲਿਸ ਤੁਰੰਤ ਹਰਕਤ ਵਿੱਚ ਆਈ ਤੇ ਸਾਈਬਰ ਸੈਲ ਦੀ ਜਾਂਚ ਰਾਹੀਂ ਪਤਾ ਲੱਗਾ ਕਿ ਇਸ ਪੋਸਟ ਦਾ ਆਈਪੀ ਐਡਰੈਸ ਛੇਹਰਟਾ ਦਾ ਪਾਇਆ ਗਿਆ, ਜੋ ਕਿ ਸਕੂਲ ਦੇ ਹੀ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਦਾ ਸੀ। ਇਨ੍ਹਾਂ ਨੇ ਇਹ ਸਭ ਕੁੱਝ ਸ਼ਰਾਰਤ ਅਤੇ ਸਕੂਲ ਵਿੱਚ ਛੁੱਟੀ ਕਰਵਾਉਣ ਲਈ ਕੀਤਾ ਸੀ। ਤਿੰਨਾਂ ਵਿਦਿਆਰਥੀਆਂ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਹੈ ਪਰ ਹਾਲ ਦੀ ਘੜੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।

ਇਸ ਸਬੰਧ ਵਿੱਚ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਫੇਸ ਬੁਕ ਪੋਸਟ ਵਿੱਚ ਸਭ ਕੁੱਝ ਸਹੀ ਹੋਣ ਦੀ ਗੱਲ ਕਹੀ ਹੈ।ਉਹਨਾਂ ਸਾਫ਼ ਕੀਤਾ ਹੈ “ਡੀਏਵੀ ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਵਿੱਚ ਸਭ ਕੁਝ ਆਮ ਵਾਂਗ ਹੈ। ਇਹ ਸਿਰਫ ਇੱਕ ਅਫਵਾਹ ਸੀ। ਮੈਂ ਸਕੂਲ ਦਾ ਦੌਰਾ ਕੀਤਾ, ਸਕੂਲ ਪ੍ਰਬੰਧਕਾਂ ਅਤੇ ਪੁਲਿਸ ਨਾਲ ਵੀ ਗੱਲ ਕੀਤੀ। ਸੂਚਨਾ ‘ਤੇ ਸਥਾਨਕ ਪੁਲਿਸ ਨੇ ਰੁਟੀਨ ਅਭਿਆਸ ਕੀਤਾ ਹੈ।”ਘਬਰਾਉਣ ਦੀ ਲੋੜ ਨਹੀਂ। ਸਕੂਲ ਰੋਜ਼ਾਨਾ ਦੀ ਤਰ੍ਹਾਂ ਕੰਮ ਕਰੇਗਾ। ਸਾਵਧਾਨੀ ਦੇ ਤੌਰ ‘ਤੇ ਚੌਕਸੀ ਰੱਖਣ ਲਈ ਵਿਸ਼ੇਸ਼ ਕਮਾਂਡੋ ਗਾਰਡ ਤਾਇਨਾਤ ਕੀਤੇ ਗਏ ਹਨ। ਮੈਂ ਮਾਪਿਆਂ ਦੀ ਸਹੂਲਤ ਲਈ ਇਸ ਸਬੰਧ ਵਿੱਚ ਕਿਸੇ ਵੀ ਸਪਸ਼ਟੀਕਰਨ ਲਈ ਆਪਣੇ ਫ਼ੋਨ ‘ਤੇ ਉਪਲਬਧ ਹਾਂ”

ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਵਿਧਾਇਕ ਗੁਰਜੀਤ ਸਿੰਘ ਔਂਜਲਾ ਨੇ ਵੀ ਇਹਨਾਂ ਧਮਕੀ ਭਰੀਆਂ ਪੋਸਟਾਂ ਨੂੰ ਦੇਖ ਕੇ ਇੱਕ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਸਰਕਾਰ ਤੇ ਨਿਸ਼ਾਨਾ ਲਾਇਆ ਸੀ।

ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਡੀਏਵੀ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਾਲ ਨੂੰ ਦੋ ਅਲੱਗ ਅਲੱਗ ਪੋਸਟਾਂ ਰਾਹੀਂ ਧਮਕੀ ਮਿਲੀ ਸੀ ਕਿ ਸਕੂਲ ਦੇ ਬਾਹਰ ਫਾਇਰਿੰਗ ਹੋਵੇਗੀ ਤੇ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।ਜਿਸ ਨੂੰ ਲੈ ਕੇ ਸਕੂਲੀ ਵਿਦਿਆਰਥੀਆਂ ਦੇ ਘਰਦਿਆਂ ਤੇ ਸ਼ਹਿਰ ਵਾਸੀਆਂ ਵਿੱਚ ਕਾਫੀ ਦਹਿਸ਼ਤ ਫੈਲ ਗਈ ਸੀ ਪਰ ਪੁਲਿਸ ਨੇ ਤਕਨੀਕੀ ਟੀਮ ਦੀ ਮਦਦ ਦੇ ਨਾਲ ਇਸ ਸਾਰੇ ਮਸਲੇ ਨੂੰ ਕੁੱਝ ਸਮੇਂ ਵਿੱਚ ਹੀ ਸੁਲਝਾ ਲਿਆ ।ਇਸ ਵਿੱਚ ਸਕੂਲ ਦੇ ਵਿਦਿਆਰਥੀ ਹੀ ਦੋਸ਼ੀ ਪਾਏ ਗਏ ਹਨ ਪਰ ਉਹਨਾਂ ਦੀ ਛੋਟੀ ਉਮਰ ਨੂੰ ਦੇਖਦੇ ਹੋਏ ਸਾਰੀ ਕਾਰਵਾਈ ਸਕੂਲ ਦੇ ਪ੍ਰਿੰਸਿਪਾਲ ‘ਤੇ ਛੱਡ ਦਿੱਤੀ ਗਈ ਹੈ ।ਹੁਣ ਜੇਕਰ ਸਕੂਲ ਦੇ ਪ੍ਰਿੰਸੀਪਾਲ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਇਹਨਾਂ ‘ਤੇ ਕਾਰਵਾਈ ਹੋ ਸਕਦੀ ਹੈ।ਬੱਚਿਆਂ ਦੇ ਮਾਂ-ਬਾਪ ਨੂੰ ਵੀ ਸਕੂਲ ਬੁਲਾ ਕੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਸੋਚ ਸਮਝ ਕੇ ਕਰਨ। ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰ ਕੇ ਸੁਰੱਖਿਆ ਪ੍ਰਬੰਧ ਮਜਬੂਤ ਕੀਤੇ ਸੀ ਪਰ ਮਾਮਲਾ ਬੱਚਿਆਂ ਨਾਲ ਜੁੜਿਆ ਹੋਇਆ ਨਿਕਲਿਆ।

ਅਰੁਣਪਾਲ ਸਿੰਘ,ਪੁਲਿਸ ਕਮਿਸ਼ਨਰ ਅੰਮ੍ਰਿਤਸਰ