International

ਨਿਕਾਰਾਗੁਆ ਸਰਕਾਰ ਨੇ ਤਾਈਵਾਨ ਦੇ ਕੂਟਨੀਤਕ ਦਫ਼ਤਰਾਂ ਨੂੰ ਕਬ ਜ਼ੇ ‘ਚ ਲਿਆ

‘ ਦ ਖ਼ਾਲਸ ਬਿਊਰੋ : ਤਾਈਵਾਨ ਦੇ ਨਾਲ ਕੂਟਨੀਤਕ ਰਿਸ਼ਤੇ ਤੋੜਨ ਤੋਂ ਬਾਅਦ ਨਿਕਾਰਾਗੁਆ ਦੀ ਸਰਕਾਰ ਨੇ ਉਸਦੇ ਦੂਤਾਵਾਸ ਅਤੇ ਕੂਟਨੀਤਕ ਦਫ਼ਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਕਾਰਾਗੁਆ ਦੀ ਡੈਨਿਅਲ ਓਟੇਰਗਾ ਦਾ ਕਹਿਣਾ ਹੈ ਕਿ ਇਹ ਚੀਨ ਦੇ ਹਨ। ਇਸੇ ਮਹੀਨੇ ਨਿਕਾਰਾਗੁਆ ਦੀ ਸਰਕਾਰ ਨੇ ਤਾਈਵਾਨ ਨਾਲ ਸਾਰੇ ਕੂਟਨੀਤਕ ਰਿਸ਼ਤੇ ਤੋੜ ਲਏ ਸਨ।

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਕਾਰਾਗੁਆ ਦੀ ਸਰਕਾਰ ਨੇ ਤਾਈਵਾਨ ਦੇ ਅਧਿਕਾਰੀਆਂ ਨੂੰ ਕ੍ਰਿਸਮਿਸ ਤੋਂ ਪਹਿਲਾਂ ਦੇਸ਼ ਛੱਡਣ ਲਈ ਕਿਹਾ ਸੀ। ਮੰਤਰਾਲੇ ਮੁਤਾਬਕ ਤਾਈਵਾਨ ਨੇ ਆਪਣਾ ਦੂਤਾਵਾਸ ਮਨਾਗੁਆ ਦੇ ਆਰਚਡਾਇਸਸ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ। ਇਹ ਕੰਮ ਲੋਕਾਂ ਦੀ ਸਦਭਾਵਨਾ ਦੇ ਲਈ ਕੀਤਾ ਗਿਆ ਸੀ। ਪਰ ਨਿਕਾਰਾਗੁਆ ਦੀ ਸਰਕਾਰ ਨੇ ਇਸ ਸੰਪਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਿਕਾਰਾਗੁਆ ਦੀ ਸਰਕਾਰ ਇਸ ਸੰਪਤੀ ਨੂੰ ਚੀਨ ਨੂੰ ਸੌਂਪ ਦੇਵੇਗੀ। ਜਾਣਕਾਰੀ ਮੁਤਾਬਕ ਨਿਕਾਰਾਗੁਆ ਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸੰਪਤੀ ਨੂੰ ਦਾਨ ਦੇਣਾ ਗੈਰ-ਕਾਨੂੰਨੀ ਹੈ ਕਿਉਂਕਿ ਇਹ ਇਮਾਰਤ ਚੀਨ ਦੀ ਹੈ।