India

ਭਾਰਤ ਨੇ ਦੋ ਕਰੋਨਾ ਵੈਕਸੀਨ ਤੇ ਇੱਕ ਦਵਾਈ ਨੂੰ ਦਿੱਤੀ ਮਨਜ਼ੂਰੀ

‘ ਦ ਖ਼ਾਲਸ ਬਿਊਰੋ : ਭਾਰਤ ਨੇ ਕਰੋਨਾ ਦੇ ਖਿਲਾਫ਼ ਦੋ ਨਵੀਆਂ ਵੈਕਸੀਨ ਅਤੇ ਇੱਕ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਨਵੀਆਂ ਵੈਕਸੀਨ CORBEVAX ਅਤੇ COVOVAX ਨੂੰ ਮਨਜ਼ੂਰੀ ਦਿੱਤੀ ਗਈ ਹੈ। ਐਂਟੀ ਵਾਇਰਲ ਡਰੱਗ Molnupiravir ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ Molnupiravir ਇੱਕ ਐਂਟੀ ਵਾਇਰਲ ਦਵਾਈ ਹੈ, ਜਿਸ ਨੂੰ ਭਾਰਤ ਵਿੱਚ 13 ਕੰਪਨੀਆਂ ਬਣਾਉਣਗੀਆਂ। ਇਸਦੇ ਸੀਮਤ ਇਸਤੇਮਾਲ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ ਗਈ ਹੈ। ਇਸਨੂੰ ਕਰੋਨਾ ਸੰਕਰਮਿਤ ਉਨ੍ਹਾਂ ਰੋਗੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਜ਼ੋਖਮ ਵਧਣ ਦਾ ਖ਼ਤਰਾ ਜ਼ਿਆਦਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰੋਨਾ ਦੇ ਖਿਲਾਫ਼ ਜੰਗ ਵਿੱਚ ਅੱਗੇ ਵੱਧ ਕੇ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਵੈਕਸੀਨ ਅਤੇ ਇੱਕ ਦਵਾਈ ਨੂੰ ਮਨਜ਼ੂਰੀ ਦੇਣ ਨਾਲ ਕਰੋਨਾ ਦੇ ਖਿਲਾਫ਼ ਜੰਗ ਵਿੱਚ ਮਦਦ ਮਿਲੇਗੀ।