Punjab

ਲੁਧਿਆਣਾ ਬਲਾ ਸਟ ਮਾਮਲੇ ‘ਚ ਨਵਾਂ ਮੋੜ, ਜਰਮਨੀ ਤੋਂ ਇੱਕ ਗ੍ਰਿਫ ਤਾਰ

‘ ਦ ਖ਼ਾਲਸ ਬਿਊਰੋ : ਲੁਧਿਆਣਾ ਵਿੱਚ 23 ਦਸੰਬਰ ਨੂੰ ਹੋਏ ਬੰ ਬ ਧਮਾ ਕੇ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਰਮਨੀ ਵਿੱਚ ਪੁਲਿਸ ਨੇ ਲੁਧਿਆਣਾ ਬੰ ਬ ਧਮਾ ਕੇ ਦੇ ਸੰਬੰਧ ਵਿੱਚ ਜਸਵਿੰਦਰ ਸਿੰਘ ਮੁਲਤਾਨੀ ਨਾਂ ਦੇ ਵਿਅਕਤੀ ਨੂੰ ਗ੍ਰਿਫ ਤਾਰ ਕੀਤਾ ਹੈ। ਮੁਲਤਾਨੀ ਦਾ ਸਬੰਧ ਜਸਟਿਸ ਫਾਰ ਸਿੱਖਸ ਨਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੁਲਤਾਨੀ ਨੇ ਹੀ ਲੁਧਿਆਣਾ ਬੰ ਬ ਧਮਾ ਕੇ ਦੀ ਸਾਜ਼ਿਸ਼ ਰਚੀ ਅਤੇ ਉਹ ਦਿੱਲੀ ਅਤੇ ਮੁੰਬਈ ਸਮੇਤ ਹੋਰ ਥਾਂਵਾਂ ’ਤੇ ਵੀ ਧਮਾ ਕੇ ਕਰਨ ਦੀ ਯੋਜਨਾ ਘੜ ਰਿਹਾ ਸੀ। ਮੁਲਤਾਨੀ ਨੂੰ ਫੈਡਰਲ ਪੁਲਿਸ ਨੇ ਕੇਂਦਰੀ ਜਰਮਨੀ ਵਿੱਚ ਅਰਫਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸਦੀ ਗ੍ਰਿਫਤਾਰੀ ਭਾਰਤ ਸਰਕਾਰ ਵੱਲੋਂ ਬੇਨਤੀ ਕਰਨ ਤੋਂ ਬਾਅਦ ਕੀਤੀ ਗਈ ਹੈ। ਸੂਤਰਾਂ ਮੁਤਾਬਕ ਮੂਲ ਰੂਪ ਵਿੱਚ ਹੁਸ਼‌ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਮੁਲਤਾਨੀ ਨੂੰ ਐਸਜੇਐਫ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।