Punjab

ਰਾਹੁਲ-ਪ੍ਰਿਅੰਕਾ ਨੂੰ ਮਿਲੇ ਸਿੱਧੂ ! ਖੇਡਿਆਂ ਇਮੋਸ਼ਨਲ ਕਾਰਡ !

ਬਿਊਰੋ ਰਿਪੋਰਟ : ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਭਾਵੇ ਦਾਅਵਾ ਕਰ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦੇਵੇਗੀ ਪਰ ਸਿੱਧੂ ਆਪਣੇ ਵਿਰੋਧੀਆਂ ਨੂੰ ਗਲਤ ਸਾਬਿਤ ਕਰਨ ਵਿੱਚ ਲੱਗੇ ਹੋਏ ਹਨ । ਉਨ੍ਹਾਂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਫੋਟੋ ਸਾਂਝੀ ਕਰਦੇ ਹੋਏ 3 ਵੱਡੀਆਂ ਗੱਲਾਂ ਕਹੀਆਂ ।

ਸਿੱਧੂ ਰਾਹੁਲ ਪ੍ਰਿਅੰਕਾ ਦੀ ਕੀਤੀ ਤਾਰੀਫ

ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਸਕਦੇ ਹੋ,ਮੈਨੂੰ ਡਰਾ ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਇੱਕ ਇੰਚ ਵੀ ਪਿੱਛੇ ਹਟੀ ਹੈ ਅਤੇ ਨਾ ਹੀ ਹਟੇਗੀ । ਸਾਫ ਹੈ ਸਿੱਧੂ ਪੰਜਾਬ ਕਾਂਗਰਸ ਵਿੱਚ ਇੱਕ ਮੁੜ ਤੋਂ ਆਪਣੇ ਆਪ ਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ ਇਸ ਦੇ ਲਈ ਉਨ੍ਹਾਂ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਸਾਥ ਦੀ ਜ਼ਰੂਰਤ ਹੈ । ਸਿੱਧੂ ਵਾਰ-ਵਾਰ ਆਪਣੀ ਜੇਲ੍ਹ ਨੂੰ ਸਾਜਿਸ਼ ਕਰਾਰ ਦੇ ਰਹੇ ਹਨ ਅਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਤਰੀਫ ਕਰ ਰਹੇ ਹਨ । ਹਾਲਾਂਕਿ ਪਾਰਟੀ ਵਿੱਚ ਰਵਨੀਤ ਬਿੱਟੂ ਵਰਗੇ ਉਨ੍ਹਾਂ ਦੇ ਵਿਰੋਧੀ ਸਿੱਧੂ ਦੀ ਜੇਲ੍ਹ ਨੂੰ ਕੈਸ਼ ਕਰਨ ਦੀ ਰਣਨੀਤੀ ਦੀ ਹਵਾ ਕੱਢਣ ਵਿੱਚ ਲੱਗੇ ਹਨ । ਬਿੱਟੂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਸਿੱਧੂ ਦੀ ਇੱਕ ਸਾਲ ਦੀ ਸਜ਼ਾ ਉਨ੍ਹਾਂ ਦਾ ਨਿੱਜੀ ਮਾਮਲਾ,ਪਾਰਟੀ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਜੇਲ੍ਹ ਨਹੀਂ ਕਟੀ ਹੈ ।

ਸਿਰਫ਼ ਬਿੱਟੂ ਹੀ ਨਹੀਂ ਰਾਜਾ ਵੜਿੰਗ,ਪ੍ਰਤਾਪ ਬਾਜਵਾ,ਸੁਖਜਿੰਦਰ ਸਿੰਘ ਰੰਧਾਵਾ ਵਰਗੇ ਲੀਡਰ ਵੀ ਸਿੱਧੂ ਨੂੰ ਕਦੇ ਵੀ ਮੁੜ ਤੋਂ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨਹੀਂ ਬਣਨ ਦੇਣਗੇ । ਰਾਹੁਲ ਅਤੇ ਪ੍ਰਿਅੰਕਾ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਹਾਈਕਮਾਨ ਸਿੱਧੂ ਨੂੰ ਕਰਨਾਟਕਾ ਅਤੇ ਜਲੰਧਰ ਜ਼ਿਮਨੀ ਚੋਣ ਦੀ ਜ਼ਿੰਮੇਵਾਰੀ ਸੌਂਪ ਸਕਦਾ ਹੈ । ਜੇਕਰ ਕਰਨਾਟਕਾ ਵਿੱਚ ਕਾਂਗਰਸ ਨੂੰ ਚੰਗੇ ਨਤੀਜੇ ਮਿਲ ਦੇ ਹਨ ਤਾਂ ਸਿੱਧੂ ਦਾ ਕੱਦ ਵੱਧ ਸਕਦਾ ਹੈ । ਫਿਲਹਾਲ ਇਹ ਸਾਰੇ ਕਿਆਸ ਹਨ। ਸਿੱਧੂ ਨੂੰ ਕਾਂਗਰਸ ਨਾ ਨਜ਼ਰ ਅੰਦਾਜ਼ ਕਰ ਸਕ ਸਕਦੀ ਹੈ ਨਾ ਹੀ ਸੂਬੇ ਦੇ ਦੂਜੇ ਆਗੂਆਂ ਨੂੰ ਨਰਾਜ਼ ਕਰਕੇ ਸਿੱਧੂ ਨੂੰ ਸੂਬੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ।