Poetry

ਨਜ਼ਰੀਆ (ਖੁਸ਼ੀਆਂ ਲੱਭਣ ਦਾ)

‘ਦ ਖ਼ਾਲਸ ਬਿਊਰੋ (8-08-2020):-

 

ਨਜ਼ਰੀਆ (ਖੁਸ਼ੀਆਂ ਲੱਭਣ ਦਾ)

 

ਬਹੁਤ ਖੁਸ਼ੀਆਂ ਨੇ ਇਸ ਦੁਨੀਆ ਵਿੱਚ,

ਕੋਈ ਲੱਭਦਾ ਨਾਰਾਂ ਵਿੱਚ

ਕੋਈ ਹੋਰ ਵਿਕਾਰਾਂ ਵਿੱਚ।

ਕੋਈ ਸਕੂਨ ਪਾਵੇ ਚੁੱਪੀ ਦਾ,

ਕੋਈ ਦਿਲ ਬਹਿਲਾਵੇ ਗੀਤਕਾਰਾਂ ਵਿੱਚ।

ਕੋਈ ਵੰਡੇ ਸੁਨੇਹੇ ਸ਼ਾਂਤੀ ਦੇ,

ਕੋਈ ਲੱਭਦਾ ਏ ਹੱਲ ਹਥਿਆਰਾਂ ਵਿੱਚ।

ਬੇਚੈਨ ਰਹੇ ਕੋਈ ਕੋਠੀਆਂ ਕਾਰਾਂ ਵਿੱਚ,

ਬਾਗੋਬਾਗ ਕੋਈ ਖੇਤ ਬਹਾਰਾਂ ਵਿੱਚ।

 

ਕੋਈ ਕੱਟੜ ਵਿਰੋਧੀ ਉਸ ਖ਼ਸਮ ਖ਼ੁਦਾ ਦਾ,

ਕੋਈ ਵੱਲ ਲੱਭੇ ਜ਼ਿੰਦਗੀ ਦਾ ਗੁਰ ਇਤਿਹਾਸ ਵਾਰਾਂ ਵਿੱਚ।

ਕੋਈ ਸ਼ਾਂਤ ਨਹੀਂ ਖੁੱਲੇ ਬਾਗ਼ ਬਹਾਰਾਂ ਵਿੱਚ,

ਕੋਈ ਲੀਨ ਰਹੇ ਹਜ਼ਾਰਾਂ ਵਿੱਚ।

ਮੈਂ ਝੱਲਾ ਸਮਝ ਨਾ ਪਾਇਆ ਖੁਦ ਨੂੰ,

ਕੋਈ ਰਾਜ ਕਰੇ ਦਿਲ ਹਜ਼ਾਰਾਂ ਵਿੱਚ।

– ਅਮਰਿੰਦਰ ਸਿੰਘ ਢਿੱਲੋਂ

Instagram ID @amrinder_singh013

Contact no. 8146276380

1 Comment

  • Nasib kaur August 8, 2020

    ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਦੀਆਂ ਸਤਰਾਂ

Comments are closed.