ਬਿਉਰੋ ਰਿਪੋਰਟ : ਸ਼੍ਰੀ ਮੁਕਤਸਰ ਸਾਹਿਬ ਵਿੱਚ ਦਿਲ ਨੂੰ ਹਿੱਲਾ ਦੇਣ ਵਾਲੀ ਖ਼ਬਰ ਆਈ ਹੈ । ਲੰਬੀ ਦੇ ਪਿੰਡ ਧੌਲਾ ਵਿੱਚ ਇੱਕ ਸ਼ਖਸ ਨੇ ਆਪਣੇ ਭਰਾ ਨਾਲ ਮਿਲਕੇ ਪੁੱਤਰ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ । ਵਾਰਦਾਤ ਦੇ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ । ਜਖ਼ਮੀ ਪੁੱਤਰ 19 ਸਾਲ ਦੇ ਮਨਜੋਤ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਪੁੱਤਰ 10 ਦਸੰਬਰ ਨੂੰ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾ ਰਿਹਾ ਸੀ । ਪਰ ਪਿਤਾ ਨੂੰ ਸ਼ੱਕ ਸੀ ਕਿ ਜਿਸ ਪੁੱਤਰ ਨੂੰ ਉਸ ਨੇ ਪਾਲਿਆ ਉਸ ਦੇ ਅੰਦਰ ਉਸ ਦਾ ਖੂਨ ਨਹੀਂ ਹੈ ।
ਇਸ ਮਾਮਲੇ ਵਿੱਚ ਮੁਕਤਸਰ ਪੁਲਿਸ ਨੇ ਪੀੜ੍ਹਤ ਮਾਂ ਪੁਸ਼ਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਪਿਤਾ ਸ਼ਿਵਪਾਲ ਸਿੰਘ ਅਤੇ ਚਾਚਾ ਰੇਸ਼ਮ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਆਰਮਸ ਐਕਟ ਦੇ ਨਾਲ ਹੋਰ ਧਾਰਾਵਾਂ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਫਿਰ ਮਨਜੋਤ ‘ਤੇ ਤਾਬੜ-ਤੋੜ ਗੋਲੀਆਂ ਚਲਾਇਆ। ਪੁਲਿਸ ਜਾਂਚ ਵਿੱਚ ਪਤਾ ਚੱਲਿਆ ਹੈ ਜਿਸ ਰਿਵਾਲਵਰ ਨਾਲ ਗੋਲੀਆਂ ਮਾਰੀਆਂ ਗਈਆਂ ਹਨ ਉਹ ਲਾਈਸੈਂਸੀ ਹੈ ।
ਪਿਤਾ ਤੋਂ ਜਾਨ ਦੀ ਭੀਖ ਮੰਗ ਦਾ ਰਿਹਾ ਪੁੱਤਰ
ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮਨਜੋਤ ਆਪਣੇ ਪਿਤਾ ਤੋਂ ਉਸ ਨੂੰ ਛੱਡਣ ਦੀ ਅਪੀਲ ਕਰਦਾ ਰਿਹਾ ਪਰ ਪਿਤਾ ਨੇ ਨਹੀਂ ਸੁਣਿਆ ਅਤੇ ਕਤਲ ਕਰ ਦਿੱਤਾ । ਮ੍ਰਿਤਕ ਦਾ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਪਰਿਵਾਰ ਨੂੰ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।
ਪੁਲਿਸ ਜਾਂਚ ਵਿੱਚ ਪਤਾ ਚੱਲਿਆ ਹੈ ਮੁਲਜ਼ਮ ਨੂੰ ਸ਼ੱਕ ਸੀ ਕਿ ਮਨਜੋਤ ਸਿੰਘ ਉਸ ਦੀ ਔਲਾਦ ਨਹੀਂ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਮਨਜੋਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ । ਜਿਸ ਨੂੰ 10 ਦਸੰਬਰ ਕੈਨੇਡਾ ਸਟੱਡੀ ਵੀਜ਼ਾ ਦੇ ਲਈ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪਿਤਾ ਨੇ ਉਸ ਦਾ ਕਤਲ ਕਰ ਦਿੱਤਾ । ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਜਲਦ ਪੁਲਿਸ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰੇਗੀ।