Punjab

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ‘ਤੇ ਘਿਰੀ ਮਾਨ ਸਰਕਾਰ !

ਬਿਉਰੋ ਰਿਪੋਰਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥਯਾਤਰਾ ਸਕੀਮ ‘ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ । ਹੁਸ਼ਿਆਰਪੁਰ ਦੇ ਇੱਕ ਸਮਾਜਿਕ ਕਾਰਕੁਨ ਪਰਮਿੰਦਰ ਸਿੰਘ ਨੇ ਵਕੀਲ ਐੱਸਐੱਚ ਅਰੋੜਾ ਦੇ ਜ਼ਰੀਏ ਹਾਈਕੋਰਟ ਵਿੱਚ ਜਨਹਿੱਟ ਪਟੀਸ਼ਨ ਪਾਈ ਸੀ । ਜਿਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਪਟੀਸ਼ਨਕਰਤਾ ਦਾ ਇਲਜ਼ਾਮ ਹੈ ਕਿ ਸਰਕਾਰ ਆਮ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ। ਇਸ ਯਾਤਰਾ ਨਾਲ ਸੂਬੇ ਦਾ ਕਿਸੇ ਤਰ੍ਹਾਂ ਦਾ ਭਲਾ ਨਹੀਂ ਹੋ ਰਿਹਾ ਹੈ । ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 12 ਦਸੰਬਰ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਇੰਨਾਂ ਥਾਵਾਂ ਦੇ ਦਰਸ਼ਨ ਕਰਾਏਗੀ ਸਰਕਾਰ

ਮਿਲੀ ਜਾਣਕਾਰੀ ਦੇ ਮੁਤਾਬਿਕ ਬੱਸਾਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ,ਆਨੰਦਪੁਰ ਸਾਹਿਬ,ਤਖਤ ਸ਼੍ਰੀ ਦਮਦਮਾ ਸਾਹਿਬ,ਸ਼੍ਰੀ ਵੈਸ਼ਣੋ ਦੇਵੀ,ਮਾਤਾ ਚਿੰਤਪੂਰਣੀ,ਮਾਤਾ ਨੈਨਾ ਦੇਵੀ,ਮਾਤਾ ਜਵਾਲਾ ਜੀ,ਸਾਲਾਸਰ ਧਾਮ,ਖਾਟੂ ਸ਼ਾਮ ਅਤੇ ਹੋਰ ਥਾਵਾਂ ਦੇ ਦਰਸ਼ਨ ਕਰਵਾਏਗੀ । ਜਦਕਿ ਤਖਤ ਪਟਨਾ ਸਾਹਿਬ,ਤਖਤ ਹਜ਼ੂਰ ਸਾਹਿਬ ਅਤੇ ਹੋਰ ਜਿਹੜੇ ਧਾਰਮਿਕ ਥਾਵਾਂ ਦੂਰ ਹਨ ਉਨ੍ਹਾਂ ਦੇ ਦਰਸ਼ਨ ਟ੍ਰੇਨ ਦੇ ਜ਼ਰੀਏ ਕਰਵਾਏ ਜਾਣਗੇ । ਇਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਪੰਜਾਬ ਧਰਮ ਨਿਰਪੱਖ ਹੈ ਜਿੱਥੇ ਨਫ਼ਤਰ ਦੇ ਬੀਜੇ ਨਹੀਂ ਫੱਲ ਸਕਦੇ ਹਨ ।