ਬਿਊਰੋ ਰਿਪੋਰਟ : ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਰਿਲਾਇੰਸ ਗਰੁੱਪ ਦੇ ਮਾਲਿਕ ਮੁਕੇਸ਼ ਅੰਬਾਨੀ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਉਨ੍ਹਾਂ ਦੀ ਕੰਪਨੀ ਸਿਰਫ ਤੇਲ ਗੈਸ ਦੇ ਕਾਰੋਬਾਰ ਵਿੱਚ ਹੀ ਨਹੀਂ ਹੈ ਬਲਕਿ ਹਰ ਉਸ ਬਿਜਨੈਸ ਵਿੱਚ ਹੈ ਜੋ ਕਿਸੇ ਵੀ ਸ਼ਖਸ ਨੂੰ ਸਵੇਰ ਤੋਂ ਲੈਕੇ ਰਾਤ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ । ਮੁਕੇਸ਼ ਅੰਬਾਨੀ ਨੇ ਪਿਛਲੇ ਕੁਝ ਸਾਲਾ ਵਿੱਚ ਇੱਕ ਤੋਂ ਬਾਅਦ ਇੱਕ ਡੀਲ ਕੀਤੀ। ਉਨ੍ਹਾਂ ਦੀ ਇਸ ਡੀਲ ਦੇ ਪਿੱਛੇ ਦਿਮਾਗ ਉਨ੍ਹਾਂ ਦੇ ਸੱਜੇ ਹੱਥ ਮੰਨੇ ਜਾਣ ਵਾਲੇ ਮਨੋਜ ਮੋਦੀ ਦਾ ਹੈ ਜਿੰਨਾਂ ਨੂੰ ਕੰਪਨੀ ਵਿੱਚ ‘MM’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । MM ਯਾਨੀ ਮਨੋਜ ਮੋਦੀ ਜੋ ਇਸ ਵਕਤ ਚਰਚਾ ਵਿੱਚ ਹਨ ਕਿਉਂ ਖ਼ਬਰ ਮੁਤਾਬਿਕ ਮੁਕੇਸ਼ ਅੰਬਾਨੀ ਨੇ ਉਨ੍ਹਾਂ ਨੂੰ 1500 ਕਰੋੜ ਦਾ 22 ਮੰਜ਼ਿਲਾਂ ਘਰ ਗਿਫਟ ਕੀਤਾ ਹੈ। ਇਹ ਬਿਲਡਿੰਗ ਨਵੀਂ ਮੁੰਬਈ ਦੇ ਨੇਪੀਯਨ ਸੀ ਰੋਡ ‘ਤੇ ਬਣੀ ਹੈ । ਬਿਲਡਿੰਗ ਦਾ ਨਾਂ ਹੈ ਵਰਦਾਵਨ । ਤੁਹਾਨੂੰ ਅਸੀਂ ਦੱਸ ਦੇ ਹਾਂ ਮਨੋਜ ਮੋਦੀ ਦੀ ਮੁਕੇਸ਼ ਅੰਬਾਲੀ ਦੀ ਜ਼ਿੰਦਗੀ ਵਿੱਚ ਕੀ ਹੈਸੀਅਤ ਹੈ,ਕਿਵੇਂ ਦੋਵੇਂ ਮਿਲੇ ? ਅਤੇ ਅਜਿਹਾ ਉਨ੍ਹਾਂ ਨੇ ਕੀ ਕੀਤਾ ਕਿ ਮੁਕੇਸ਼ ਅੰਬਾਨੀ ਨੇ ਉਨ੍ਹਾਂ ਨੂੰ 1500 ਕਰੋੜ ਦਾ ਘਰ ਗਿਫਟ ਕਰ ਦਿੱਤਾ ।
ਕਾਲਜ ਦੇ ਦੋਸਤ ਹਨ ਮਨੋਜ ਮੋਦੀ
ਮੁਕੇਸ਼ ਅੰਬਾਨੀ ਦੇ ਕਾਲਜ ਦੇ ਦੋਸਤ ਹਨ ਮਨੋਜ ਮੋਦੀ,ਅੰਬਾਨੀ ਅਤੇ ਮੋਦੀ ਯੂਨੀਵਰਸਿਟੀ ਆਪ ਕੈਮੀਕਲ ਟੈਕਨਾਲਿਜੀ ਵਿੱਚ ਬੈਚਮੇਟ ਸਨ। ਮਨੋਜ ਮੋਦੀ ਨੇ ਅੰਬਾਨੀ ਗਰੁੱਪ ਵਿੱਚ ਮੁਕੇਸ਼ ਤੋਂ ਇੱਕ ਸਾਲ ਪਹਿਲਾਂ 1980 ਵਿੱਚ ਐਂਟਰੀ ਕੀਤੀ । ਜਦਕਿ ਮੁਕੇਸ਼ ਨੇ ਕੰਪਨੀ 1981 ਵਿੱਚ ਜੁਆਇਨ ਕੀਤੀ ਸੀ। ਮਨੋਜ ਮੋਦੀ ਨੇ ਅੰਬਾਨੀ ਦੀ ਤੀਜੀ ਪੀੜੀ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਨੇ ਧੀਰੂ ਭਾਈ ਅੰਬਾਨੀ ਨਾਲ ਵੀ ਕੰਮ ਕੀਤਾ, ਮੁਕੇਸ਼ ਨਾਲ ਅਤੇ ਹੁਣ ਉਨ੍ਹਾਂ ਦੇ ਪੁੱਤਰਾਂ ਨਾਲ ਕੰਮ ਕਰ ਰਹੇ ਹਨ। ਪਰ ਮਨੋਜ ਲਾਈਮ ਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ । ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟ ਫਾਰਮ ਦੀ ਵਰਤੋਂ ਵੀ ਨਹੀਂ ਕਰਦੇ ਹਨ। 1980 ਵਿੱਚ ਰਿਲਾਇੰਸ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਕੋਈ ਅਹੁਦਾ ਨਹੀਂ ਲਿਆ 2007 ਵਿੱਚ ਉਹ ਕੰਪਨੀ ਦੇ ਡਾਇਰੈਕਟਰ ਬਣੇ । ਅੰਬਾਨੀ ਗਰੁੱਪ ਨਾਲ ਜੁੜਿਆ ਕੋਈ ਵੀ ਵੱਡਾ ਫੈਸਲਾ ਲੈਣਾ ਹੁੰਦਾ ਹੈ ਤਾਂ ਮਨੋਜ ਮੋਦੀ ਦਾ ਨਾਂ ਆਹੁੰਦਾ ਹੈ ।
ਇਸ ਵੱਡੀ ਡੀਲ ਵਿੱਚ ਮੋਦੀ ਦਾ ਨਾਂ
ਅਪ੍ਰੈਲ 2020 ਵਿੱਚ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਦੇ ਨਾਲ ਰਿਲਾਇੰਸ ਜੀਓ ਦੀ ਵੱਡੀ ਡੀਲ ਵੀ ਮਨੋਜ ਮੋਦੀ ਦੀ ਅਗਵਾਈ ਵਿੱਚ ਹੋਈ । 43000 ਕਰੋੜ ਦੀ ਡੀਲ ਨੇ ਰਿਲਾਇੰਸ ਨੂੰ ਕਰਜ਼ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ । ਇਸ ਦੇ ਇਲਾਵਾ ਕਈ ਵੱਡੇ ਪ੍ਰੋਜੈਕਟਾਂ ਦੇ ਪਿੱਛੇ ਵੀ ਮਨੋਜ ਮੋਦੀ ਰਹੇ । ਇਸ ਵਿੱਚ ਹਜੀਰਾ ਪੈਟ੍ਰੋਕੈਮਿਕਲ ਕਾਮਪਲੈਕਸ,ਜਾਮਨਗਰ ਰਿਫਾਇਨਰੀ,ਪਹਿਲਾ ਟੈਲੀਕਾਮ ਬਿਜਲਨੈਸ,ਰਿਲਾਇੰਸ ਰਿਟੇਲ,4 ਜੀ ਰੋਲ ਆਉਟ ਸ਼ਾਮਲ ਹੈ ।