Punjab

ਲੋਕਾਂ ਨੇ ਪੁਲਿਸ ਨਾਲ ਕੀਤਾ ਇਹ ਸਲੂਕ ! ਪੁਲਿਸ ਪਲੰਗ ਹੇਠਾਂ ਲੁਕੀ !

ਬਿਊਰੋ ਰਿਪੋਰਟ : ਪੱਛਮੀ ਬੰਗਾਲ ਤੋਂ ਇੱਕ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਿਨਾਜਪੁਰ ਜ਼ਿਲ੍ਹੇ ਦੇ ਕਾਲਿਆ ਗੰਜ ਥਾਣੇ ਵਿੱਚ ਪੁਲਿਸ ਨੂੰ ਲੋਕਾਂ ਨੇ ਬਹੁਤ ਹੀ ਬੇਰਹਮੀ ਦੇ ਨਾਲ ਕੁੱਟਿਆ,ਇਸ ਦਾ ਵੀਡੀਓ ਸਾਹਮਣੇ ਆਇਆ ਹੈ । ਭੜਕੇ ਲੋਕਾਂ ਨੇ ਪੁਲਿਸ ਥਾਣੇ ਨੂੰ ਅੱਗ ਲਾ ਦਿੱਤੀ,ਪੁਲਿਸ ਦੇ ਮੁਲਾਜ਼ਮ ਕਿਸੇ ਘਰ ਵਿੱਚ ਵੜੇ ਅਤੇ ਪਲੰਗ ਹੇਠਾਂ ਲੁਕ ਗਏ,ਉਹ ਆਪਣੀ ਜਾਨ ਬਚਾਉਣ ਦੇ ਲਈ ਰੋ ਰਹੇ ਪਰ ਲੋਕਾਂ ਨੇ ਰਹਿਮ ਨਹੀਂ ਕੀਤਾ,ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ।

ਇਸ ਵਜ੍ਹਾ ਨਾਲ ਪੁਲਿਸ ਨੂੰ ਨਿਸ਼ਾਨਾ ਬਣਾਇਆ

ਦਰਅਸਲ 21 ਅਪ੍ਰੈਲ ਨੂੰ 17 ਸਾਲ ਦੀ ਆਦੀਵਾਸੀ ਨਾਬਾਲਿਗ ਦੀ ਨਹਿਰ ਵਿੱਚੋ ਲਾਸ਼ ਮਿਲੀ । ਰਾਜਬੰਸ਼ੀ ਭਾਈਚਾਰੇ ਦਾ ਇਲਜ਼ਾਮ ਹੈ ਕਿ ਜਬਰ ਜਨਾਹ ਦੇ ਬਾਅਦ ਕਤਲ ਕਰ ਦਿੱਤਾ ਗਿਆ । ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦੇ ਵਿਰੋਧ ਵਿੱਚ ਰਾਜਬੰਸ਼ੀ ਭਾਈਚਾਰੇ ਨੇ ਥਾਣੇ ‘ਤੇ ਹਮਲਾ ਕਰ ਦਿੱਤਾ । ਭੀੜ ਹਿੰਸਕ ਹੋ ਗਈ । ਪੁਲਿਸ ਨੂੰ ਕੁੱਟ ਕੇ ਥਾਣੇ ਵਿੱਚ ਅੱਗ ਲਾ ਦਿੱਤੀ ।

ਮੁੱਖ ਮਤੰਰੀ ਮਮਤਾ ਬੈਨਰਜੀ ਵੱਲੋਂ ਜਾਂਚ ਦੇ ਨਿਰਦੇਸ਼

ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਿਹਾ ਹੈ ਕਿ ਇਹ ਬੰਗਾਲ ਵਿੱਚ ਅਸ਼ਾਂਤੀ ਫੈਲਾਉਣ ਦੇ ਲਈ ਕੀਤਾ ਜਾ ਰਿਹਾ ਹੈ । ਕਾਲਿਆਗੰਜ ਥਾਣੇ ਨੂੰ ਸਾੜਨ ਦੇ ਲਈ ਬਾਹਰ ਤੋਂ ਲੋਕਾਂ ਨੂੰ ਬੁਲਾਇਆ ਗਿਆ ਸੀ। ਥਾਣੇ ਨੂੰ ਜਲਾਉਣ ਵਾਲਿਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ । ਮੁੱਖ ਮੰਤਰੀ ਨੇ ਕੁੜੀ ਦੀ ਮੌਤ ਅਤੇ ਥਾਣੇ ਨੂੰ ਅੱਗ ਲਗਾਉਣ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।

ਮੀਡੀਆ ਰਿਪੋਰਟ ਮੁਤਾਬਿਕ ਪੁਲਿਸ ਮੁਲਾਜ਼ਮ ਭੀੜ ਤੋਂ ਬਚਨ ਦੇ ਲਈ ਇੱਕ ਘਰ ਵਿੱਚ ਲੁਕ ਗਏ । ਭੀੜ ਉੱਥੇ ਵੀ ਆ ਗਈ । ਫਿਰ ਪੁਲਿਸ ਮੁਲਾਜ਼ਮ ਪਲੰਗ ਹੇਠਾਂ ਲੁੱਕ ਗਏ । ਇਸ ਹਿੰਸਕ ਘਟਨਾ ਵਿੱਚ 16 ਲੋਕ ਜ਼ਖਮੀ ਹੋਏ । ਪੁਲਿਸ ਨੇ ਹਿੰਸਾ ਦੇ ਮਾਮਲੇ ਵਿੱਚ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।