Punjab

MG ਦੀ ਸਸਤੀ ਇਲੈਕਟ੍ਰਿਕ ਕਾਰ ਲਾਂਚ ! 500 ਰੁਪਏ ‘ਚ 1000 ਕਿਲੋਮੀਟਰ ਚੱਲੇਗੀ !

ਬਿਊਰੋ ਰਿਪੋਰਟ : TATA ਟਿਯਾਗੋ ਦੇ ਮੁਕਾਬਲੇ ਲਈ ਨਵੀਂ ਕਾਰ ਬਾਜ਼ਾਰ ਵਿੱਚ ਲਾਂਚ ਹੋ ਗਈ ਹੈ । ਮਾਰਿਸ ਗੈਰੇਜ ਮੋਟਰ ਇੰਡੀਆ ਯਾਨੀ MG ਨੇ ਬੁੱਧਵਾਰ ਨੂੰ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰ ਦਿੱਤੀ ਹੈ । MG ਦੀ ਇਹ ਸਭ ਤੋਂ ਸਸਤੀ ਕਾਰ ਹੈ,ਛੋਟੀ ਅਤੇ ਐਂਟਰੀ ਲੈਵਲ ਕਾਰ ਹੈ । ਇਹ ਟਾਟਾ ਦੀ ਟਿਯਾਗੋ EV ਤੋਂ ਤਕਰੀਬਨ 50 ਹਜਾਰ ਰੁਪਏ ਸਸਤੀ ਹੈ। ਇਸ ਦਾ ਪ੍ਰੋਡਕਸ਼ਨ ਗੁਜਰਾਤ ਦੇ ਹਲੋਰਾ ਪਲਾਂਟ ਵਿੱਚ ਸ਼ੁਰੂ ਹੋਇਆ ਹੈ । MG ZS EV ਦੇ ਬਾਅਦ MG ਦੀ ਦੂਜੀ ਕਾਰ EV ਹੈ।

15 ਮਈ ਤੋਂ ਬੁਕਿੰਗ ਸ਼ੁਰੂ

MG ਦੀ ਨਵੀਂ ਇਲੈਕਟ੍ਰਿਕ ਕਾਰ ਦੀ ਬੁਕਿੰਗ 15 ਮਈ ਤੋਂ ਸ਼ੁਰੂ ਹੋ ਗਈ ਹੈ,ਮਈ ਤੋਂ ਹੀ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ, EV ਨੂੰ ਜੇਕਰ ਫੁੱਲ ਚਾਰਜ ਕੀਤਾ ਜਾਵੇਂ ਤਾਂ 230 ਕਿਲੋਮੀਟਰ ਦੀ ਰੇਂਜ ਮਿਲੇਗੀ । ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 500 ਰੁਪਏ ਵਿੱਚ 1 ਹਜ਼ਾਰ ਕਿਲੋਮੀਟਰ ਤੱਕ ਚੱਲੇਗੀ,ਇਸ ਵਿੱਚ ਨੈਕਸ ਲੈਵਲ ਟਕਨੀਕ ਹੈ ਤੁਸੀਂ ਕਾਰ ‘ਤੇ ਕੰਪਨੀ ਮੇਡ ਪੰਕੀ ਬਾਡੀ ਰੈਪਸ,ਕੂਲ ਸਟਿੱਕਰ ਲੱਗਾ ਸਕਦੇ ਹੋ।

ਸੀਟ ਨੂੰ ਫੋਲਡ ਕਰਕੇ ਤੁਸੀਂ ਬੂਟ ਸਪੇਸ ਵਧਾ ਸਕਦੇ ਹੋ

ਕਾਰ ਵਿੱਚ ਫੋਲਡੇਬਲ ਸਪਲਿਟ ਸੀਟ ਕਾਨਫਿਗੇਸ਼ਨ ਦਿੱਤਾ ਗਿਆ ਹੈ ਯਾਨੀ ਤੁਸੀਂ ਬੂਟ ਸਪੇਸ ਵਧਾ ਸਕਦੇ ਹੋ, ਉਧਰ ਕੰਪਨੀ ਨੇ ਇਸ ਨੂੰ 5 ਕਲਰ ਆਪਸ਼ਨ ਬਲੈਕ ਰੂਫ ਦੇ ਨਾਲ,ਐਪਲ ਗ੍ਰੀਨ,ਆਰੋਰਾ ਸਿਲਵਰ,ਸਟਾਰੀ ਬਲੈਕ,ਕੈਂਡੀ ਵਾਇਟ ਅਤੇ ਬਲੈਕ ਰੂਫ ਦੇ ਨਾਲ ਕੈਂਡੀ ਵਾਇਟ ਵਿੱਚ ਉਤਾਰਿਆ ਹੈ । EV ਵਿੱਚ 2 ਦਰਵਾਜ਼ੇ ਹਨ ਇਸ ਵਿੱਚ 4 ਲੋਕ ਬੈਠ ਸਕਦੇ ਹਨ ।

ਕਾਰ ਦੇ ਅੰਦਰ ਦਾ ਡਿਜ਼ਾਇਨ

MG ਨੇ ਟਾਲਬਾਏ ਡਿਜ਼ਾਇਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਫਰੰਟ ਵਿੱਚ LED ਹੈਡਲੈਂਪ, MG ਲੋਗੋ,ਡੇਟਾਇਮ ਰਨਿੰਗ ਲੈਂਪ,ਰੀਅਰ ਵਿੱਚ LED ਟੇਲ ਲਾਈਟ ,ਕ੍ਰੋਮ ਡੋਰ ਹੈਂਡਲ , ਫਰੰਟ ਅਤੇ ਰੀਅਲ ਪਾਰਕਿੰਗ ਕੈਮਰਾ ਵੀ ਮਿਲੇਗਾ । MG ਮੋਟਰ ਇੰਟੈਲੀਜੈਂਟ ਟੇਕ ਡੈਸ਼ ਬੋਰਡ ਦੇ ਰਹੀ ਹੈ, ਕਾਰ ਵਿੱਚ ਇੰਟੀਗ੍ਰੇਟੇਡ ਫਲੋਟਿੰਗ ਵਾਇਸ ਸਕ੍ਰੀਨ ਮਿਲ ਦੀ ਹੈ। ਜਿਸ ਵਿੱਚ 10.25 ਇੰਚ ਦੀ ਹੈਡ ਯੂਨਿਟ ਅਤੇ 10.25 ਇੰਚ ਦਾ ਡਿਜੀਟਲ ਕਲਸਟਰ ਸ਼ਾਮਲ ਹੈ । ਡੈਸ਼ਬੋਰਡ ਦੇ ਨਾਲ ਇੱਕ ਫਲੋਟਿੰਗ ਯੂਨਿਟ ਮਿਲੇਗੀ ।

ਟਾਟਾ ਦੀ ਟਿਯਾਗੋ EV ਨਾਲ ਮੁਕਾਬਲਾ

MG ਮੋਟਰ ਨੇ ਆਪਣੀ ਇਸ ਕਾਰ ਨੂੰ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਡਰਾਇਵਿੰਗ ਦੇ ਲਈ ਤਿਆਰ ਕੀਤਾ ਹੈ । ਇਹ ਕਾਰ ਟਾਟਾ ਦੀ ਟਿਯਾਗੋ EV ਨੂੰ ਟਕੱਰ ਦੇਵੇਗੀ ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਟਾਟਾ ਨੇ ਟਿਯਾਗੋ ਨੂੰ 8.49 ਲੱਖ ਰੁਪਏ ਵਿੱਚ ਲਾਂਚ ਕੀਤਾ ਹੈ ਜਦਕਿ MG ਕਾਮੇਟ ਕੀਮਤ 7.98 ਲੱਖ ਰੁਪਏ ਹੈ । ਯਾਨੀ ਟਿਯਾਗੋ ਤੋਂ ਤਕਰੀਬਨ 50 ਹਜ਼ਾਰ ਸਸਤੀ।

ਕਾਰ ਦੀ ਰੇਂਜ

ਕਾਮੇਟ ਈਵੀ ਵਿੱਚ 17.3 kwh ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ । ਇਹ ਫਰੰਟ ਵਹੀਲ ਕਾਰ ਹੈ ਅਤੇ ਇੱਕ ਵਾਰ ਫੁੱਲ ਚਾਰਜ ਕਰਨ ਨਾਲ 230 ਕਿਲੋਮੀਟਰ ਦੀ ਰੇਂਜ ਦੇਵੇਗੀ ਜਦਕਿ ਟਾਟਾ ਟਿਯਾਗੋ ਇੱਕ ਵਾਰ ਚਾਰਜ ਵਿੱਚ ਵੀ ਵੱਖ-ਵੱਖ ਬੈਟਰੀ ਪੈਕ ਦੇ ਨਾਲ 250 ਅਤੇ 315 Km ਚਲਦੀ ਹੈ ।