Punjab

ਪਰਾਲੀ ਮਸਲੇ ‘ਤੇ MP Simranjeet Singh Mann ਨੇ ਦਿੱਤੀ ਕੇਂਦਰ ਨੂੰ ਸਲਾਹ,ਪਰਾਲੀ ਇੱਕਠੀ ਕਰ ਕੇ ਭੇਜੋ ਲੇਹ-ਲਦਾਖ ,ਉਥੇ ਜਿਆਦਾ ਲੋੜ ਹੈ।

ਚੰਡੀਗੜ੍ਹ : ਐਮਪੀ ਸਿਮਰਨਜੀਤ ਸਿੰਘ ਮਾਨ ਨੇ ਪਰਾਲੀ ਮਾਮਲੇ ‘ਚ ਕੇਂਦਰ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਵਿੱਚ ਪੈਦਾ ਹੋਈ ਪਰਾਲੀ ਨੂੰ ਲੇਹ-ਲਦਾਖ ਭੇਜਿਆ ਜਾਣਾ ਚਾਹੀਦਾ ਹੈ। ਉਥੇ ਇਸ ਦੀ ਜ਼ਿਆਦਾ ਲੋੜ ਹੈ ।

ਮਾਨ ਨੇ ਕਿਹਾ ਹੈ ਕਿ ਗੱਤੇ ਬਣਾਉਣ ਤੇ ਹੋਰ ਕਈ ਤਰੀਕਿਆਂ ਨਾਲ ਪਰਾਲੀ ਨੂੰ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਪਰਾਲੀ ਨੂੰ ਇਕੱਠਾ ਕਰ ਲੇਹ-ਲੱਦਾਖ ਵੱਲ ਭੇਜਣਾ ਚਾਹੀਦਾ ਹੈ। ਜਿਸ ਨਾਲ ਉਥੋਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਉਹ ਇਸ ਦੇ ਵਰਤੋਂ ਆਪਣੇ ਪਸ਼ੂਆਂ ਦੇ ਚਾਰੇ ਲਈ ਵਰਤ ਸਕਦੇ ਹਨ ।

ਸਿਮਰਨਜੀਤ ਸਿੰਘ ਮਾਨ,ਲੋਕ ਸਭਾ ਮੈਂਬਰ

ਇਸ ਤੋਂ ਇਲਾਵਾ ਉਥੇ ਤਾਇਨਾਤ ਜਵਾਨ ਪਰਾਲੀ ਆਪਣੇ ਹੇਠਾਂ ਵਿਛਾਉਂਦੇ ਨੇ, ਉਨ੍ਹਾਂ ਦੀ ਲੋੜ ਪੂਰੀ ਹੋ ਜਾਵੇਗੀ। ਐਮ ਪੀ ਮਾਨ ਨੇ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ ਹੈ ਤੇ ਇਹ ਵੀ ਕਿਹਾ ਕਿ ਦਿੱਲੀ ਦੇ ਧੂੰਏਂ ਕਾਰਨ ਹਰ ਕੋਈ ਪਰੇਸ਼ਾਨ ਹੈ,ਜਿਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਬੇਇੱਜ਼ਤੀ ਹੋ ਰਹੀ ਹੈ।

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀ ਆਪਣੇ ਬਿਆਨ ਵਿੱਚ ਕੇਂਦਰ ਸਰਕਾਰ ਨੂੰ ਘੇਰਿਆ ਹੈ ਤੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪ੍ਰਦੂਸ਼ਣ ਲਈ ਕੇਂਦਰ ਜਿੰਮੇਵਾਰ ਹੈ। ਉਹਨਾਂ ਕੇਂਦਰ ਸਰਕਾਰ ‘ਤੇ ਪੰਜਾਬ ਦੀ ਮਦਦ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ ਤੇ ਕਿਹਾ ਹੈ ਕਿ ਕੇਂਦਰ ਨੇ ਕਿਸਾਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ, ਤਾਂ ਹੀ ਪਰਾਲੀ ਸਾੜੀ ਜਾ ਰਹੀ ਹੈ।

ਗੋਪਾਲ ਰਾਏ, ਵਾਤਾਵਰਣ ਮੰਤਰੀ ਦਿੱਲੀ

ਦਿੱਲੀ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਪਰ ਕੇਂਦਰ ਇਹਨਾਂ ਨੂੰ ਕੋਈ ਵੀ ਰਿਆਇਤ ਨਹੀਂ ਮੰਜ਼ੂਰ ਕੀਤੀ ਹੈ । ਉਹਨਾਂ ਇਹ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਕਿਸਾਨਾਂ ਨੇ ਸਬਸਿਡੀ ਦੀ ਬਜਾਇ ਮੁਆਵਜੇ ਦੀ ਮੰਗ ਕੀਤੀ ਸੀ,ਜਿਸ ਲਈ ਕੇਂਦਰ ਸਰਕਾਰ ਮੁਕਰ ਗਈ ਹੈ।
ਉਹਨਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਨੇ ਸੂਬਾ ਸਰਕਾਰ ਨੀਲ ਰੱਲ ਕੇ ਕਦਮ ਚੁੱਕਿਆ ਹੁੰਦਾ ਤਾਂ ਇਹ ਨੌਬਤ ਹੀ ਨਹੀਂ ਸੀ ਆਉਣੀ ਪਰ ਉਹ ਪੰਜਾਬ ਦੇ ਕਿਸਾਨਾਂ ਨਾਲ ਆਪਣੀ ਦੁਸ਼ਮਣੀ ਕੱਢਣ ਤੇ ਲੱਗੀ ਹੋਈ ਹੈ ।