India International

ਨਿੱਝਰ ਤੋਂ ਬਾਅਦ ਕੈਨੇਡਾ ਦੇ ਵੱਡੇ ਸਿੱਖ ਆਗੂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ! ਪਿਛਲੇ ਸਾਲ ਪਿਤਾ ਦਾ ਹੋਇਆ ਸੀ ਕਤਲ

ਬਿਉਰੋ ਰਿਪੋਰਟ – ਕੈਨੇਡਾ ਦੇ ਵੱਡੇ ਸਿੱਖ ਆਗੂ ਰਹੇ ਰਿਪੁਦਮਨ ਸਿੰਘ ਮਲਿਕ (Ripudaman Singh Malik) ਦੇ ਪੁੱਤਰ ਹਰਦੀਪ ਸਿੰਘ ਮਲਿਕ (Hardeep Singh Malik) ਦੀ ਜਾਨ ਨੂੰ ਖ਼ਤਰਾ ਹੈ। ਰਾਇਲ ਕੈਨੇਡੀਅਨ ਮਾਊਂਟ ਪੁਲਿਸ (RCMP) ਨੇ ਹਰਦੀਪ ਸਿੰਘ ਨੂੰ ਅਲਰਟ ਜਾਰੀ ਕੀਤਾ ਹੈ। ਪਿਛਲੇ ਸਾਲ ਹੀ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਦੁਕਾਨ ਤੋਂ ਕਾਰ ਵਿੱਚ ਬੈਠਣ ਜਾ ਰਹੇ ਸਨ।

1985 ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ (Air india Kanishk Bomb Blast) ਵਿੱਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕੀਤੀ ਸੀ। ਇਸ ਤੋਂ ਬਾਅਦ ਉਹ ਭਾਰਤ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਤਾਰੀਫ਼ ਵੀ ਕੀਤੀ ਸੀ। ਜਿਸ ਤੋਂ ਬਾਅਦ ਜਦੋਂ ਉਹ ਵਾਪਸ ਕੈਨੇਡਾ ਗਏ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਸਨ। ਹੁਣ ਉਨ੍ਹਾਂ ਦੇ ਪੁੱਤਰ ਹਰਦੀਪ ਸਿੰਘ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ।

ਹਰਦੀਪ ਸਿੰਘ ਕੈਨੇਡਾ ਦੇ ਸਰੀ ਵਿੱਚ ਕਾਰੋਬਾਰੀ ਹਨ। ਆਪਣੇ ਪਿਤਾ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ 2 ਵਿਅਕਤੀਆਂ ’ਤੇ ਸ਼ੱਕ ਜਤਾਇਆ ਸੀ। ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਵੱਡੇ ਸਿੱਖ ਆਗੂ ਸਨ, ਉਨ੍ਹਾਂ ਨੇ ਕਈ ਖ਼ਾਲਸਾ ਸਕੂਲਾਂ ਦੀ ਸਥਾਪਨਾ ਕੀਤੀ ਸੀ। ਕਨਿਸ਼ਕ ਬੰਬ ਧਮਾਕੇ ਤੋਂ ਬਾਅਦ ਉਨ੍ਹਾਂ ਦਾ ਨਾਂ ਕਾਲੀ ਸੂਚੀ ਵਿੱਚ ਸੀ, ਉਨ੍ਹਾਂ ਦੇ ਭਾਰਤ ਆਉਣ ’ਤੇ ਬੈਨ ਸੀ। ਅਦਾਲਤ ਤੋਂ ਬਰੀ ਹੋਣ ਤੋਂ ਬਾਅਦ ਉਹ ਦਾ ਭਾਰਤ ਸਰਕਾਰ ਦੇ ਖ਼ਿਲਾਫ਼ ਰੁਖ਼ ਨਰਮ ਪੈ ਗਿਆ ਸੀ। ਮੋਦੀ ਸਰਕਾਰ ਨੇ ਵੀ ਉਨ੍ਹਾਂ ਦਾ ਨਾਂ ਕਾਲੀ ਸੂਚੀ ਤੋਂ ਹਟਾ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਦੇ ਕਤਲਕਾਂਡ ਤੋਂ ਬਾਅਦ ਵੱਡੇ ਸਿੱਖ ਆਗੂਆਂ ਦੀ ਜਾਨ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਤੇ ਏਜੰਸੀਆਂ ਅਲਰਟ ’ਤੇ ਹਨ। ਇਸੇ ਲਈ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਸਿੰਘ ਜਾਨ ਦੇ ਖ਼ਤਰੇ ਦੀ ਖ਼ਬਰ ਤੋਂ ਬਾਅਦ ਏਜੰਸੀਆਂ ਅਲਰਟ ’ਤੇ ਹੋ ਗਈਆਂ ਹਨ।

ਇਹ ਵੀ ਪੜ੍ਹੋ – ਪੰਨੂ ਦੇ ਕਤਲ ਦੀ ਸਾਜਿਸ਼ ’ਚ ਅਮਰੀਕਾ ਦੇ ਹੱਥ ਵੱਡੀ ਕਾਮਯਾਬੀ! ਕੀ ਹੋਵੇਗਾ ਹੁਣ ਭਾਰਤ ਅਗਲਾ ਦਾਅ?