ਮੋਹਾਲੀ ਸ਼ਹਿਰ ਨੇੜੇ ਮੁੱਲਾਂਪੁਰ ਵਿਖੇ ਬੀਤੀ ਦੇਰ ਰਾਤ ਇੱਕ ਟੈਕਸੀ ਡਰਾਈਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਸੈਕਟਰ 43 ਤੋਂ ਨਿਊ ਚੰਡੀਗੜ੍ਹ ਲਈ ਪ੍ਰਾਈਵੇਟ ਕੰਪਨੀ ਦੀ ਟੈਕਸੀ ਬੁੱਕ ਕੀਤੀ ਗਈ ਸੀ। ਮਨੋਹਰ ਲਾਲ ਹਾਊਸਿੰਗ ਸੋਸਾਇਟੀ ਨੇੜੇ ਕਿਸੇ ਗੱਲ ਨੂੰ ਲੈ ਕੇ ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਝਗੜਾ ਹੋ ਗਿਆ।
ਇਸ ਦੌਰਾਨ ਮਨੋਹਰ ਲਾਲ ਹਾਊਸਿੰਗ ਸੋਸਾਇਟੀ ਨੇੜੇ ਕਿਸੇ ਗੱਲ ਨੂੰ ਲੈ ਕੇ ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਝਗੜਾ ਹੋ ਗਿਆ। ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਬਹਿਸ ਕਾਫ਼ੀ ਵੱਧ ਗਈ ਸੀ। ਜਿਸ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਡਰਾਈਵਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਫਿਰ ਚਾਕੂਆਂ ਨਾਲ ਕਤਲ ਕਰ ਦਿੱਤਾ। ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ ਹੈ।
ਹਮਲੇ ਦੌਰਾਨ ਨੌਜਵਾਨ ਡਰਾਈਵਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਜਿਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਸੀ। ਡਰਾਈਵਰ ਨੂੰ ਪੀਜੀਆਈ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਡਰਾਈਵਰ ਦਾ ਮੋਬਾਈਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਟੈਕਸੀ ਡਰਾਈਵਰ ਦੀ ਪਛਾਣ ਧਰਮਪਾਲ ਵਜੋਂ ਹੋਈ ਹੈ। ਜਿਸ ਦੀ ਉਮਰ ਤਕਰੀਬਨ 36 ਸਾਲ ਹੈ। ਮ੍ਰਿਤਕ ਰਾਜਸਥਾਨ ਦਾ ਵਸਨੀਕ ਹੈ। ਉਹ ਜ਼ੀਰਕਪੁਰ ਵਿੱਚ ਆਪਣੀ ਭੈਣ ਕੋਲ ਰਹਿੰਦਾ ਸੀ। ਧਰਮਪਾਲ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਕੰਮ ਕਰ ਰਿਹਾ ਸੀ ਅਤੇ ਆਪਣੇ ਭਰਾ ਨਾਲ ਮਿਲ ਕੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਟੈਕਸੀ ਚਲਾਉਂਦਾ ਸੀ।
ਆਲ਼ੇ-ਦੁਆਲੇ ਦੇ ਲੋਕਾਂ ਅਨੁਸਾਰ ਨੌਜਵਾਨ ਦੇ ਗਲੇ ਵਿੱਚੋਂ ਖ਼ੂਨ ਵਹਿ ਰਿਹਾ ਸੀ ਅਤੇ ਉਹ ਆਪਣੀ ਟੈਕਸੀ ਤੋਂ ਕਰੀਬ ਅੱਧਾ ਕਿੱਲੋਮੀਟਰ ਦੂਰ ਹੇਠਾਂ ਡਿੱਗਿਆ ਹੋਇਆ ਸੀ। ਘਟਨਾ ਦੇ ਮੌਜੂਦ ਲੋਕਾਂ ਨੂੰ ਉਹ ਹਸਪਤਾਲ ਲਿਜਾਣ ਲਈ ਕਹਿ ਰਿਹਾ ਸੀ। ਰਾਹਗੀਰਾਂ ਨੇ ਆਪਣੇ ਫ਼ੋਨ ਤੋਂ ਉਸ ਦੇ ਭਰਾ ਨੂੰ ਫ਼ੋਨ ਕੀਤਾ ਜੋ ਮੌਕੇ ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਪੁਲਿਸ ਨੌਜਵਾਨ ਨੂੰ ਪੀਜੀਆਈ ਲੈ ਗਈ ਸੀ, ਜਿੱਥੇ ਉਸ ਦੀ ਮੌਤ ਹੋ ਗਈ।