ਬਿਊਰੋ ਰਿਪੋਰਟ : ਮੋਹਾਲੀ ਦੇ ਫੇਸ 10 ਵਿੱਚ ਤੇਜ਼ ਰਫ਼ਤਾਰ ਨੇ ਨੌਜਵਾਨ ਅੰਮ੍ਰਿਤਧਾਰੀ ਸਿੰਘ ਦੀ ਜਾਨ ਲੈ ਲਈ ਹੈ । ਸੜਕੀ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਜਿਸ ਨੇ ਵੀ ਮੌਕੇ ‘ਤੇ ਮ੍ਰਿਤਕ ਦੀ ਹਾਲਤ ਵੇਖੀ ਉਹ ਕੰਭ ਗਿਆ । ਦੱਸਿਆ ਜਾ ਰਿਹਾ ਜਿਹੜੀ ਗੱਡੀ ਨੌਜਵਾਨ ਸਿਮਰਨਜੀਤ ਸਿੰਘ ਚੱਲਾ ਰਿਹਾ ਸੀ ਉਹ ਟੈਕਸੀ ਸੀ ਅਤੇ ਦਿੱਲੀ ਤੋਂ ਚੰਡੀਗੜ੍ਹ ਵੱਲ ਆ ਰਹੀ ਸੀ । ਗੱਡੀ ਦਾ ਨੰਬਰ ਪੰਜਾਬ ਦਾ ਸੀ । ਬੁੱਧਵਾਰ ਸਵੇਰੇ 4 ਵਜੇ ਜਿਵੇਂ ਹੀ ਡਿਜਾਇਰ ਕਾਰ ‘ਤੇ ਸਿਮਰਨਜੀਤ ਸਿੰਘ ਮੋਹਾਲੀ ਦੇ 10 ਫੇਸ ਪਹੁੰਚਿਆ, ਸਿਲਵੀ ਪਾਰਕ ਦੇ ਕੋਲ ਸੜਕ ‘ਤੇ ਲੱਗੇ ਰੁੱਖ ਨਾਲ ਉਸ ਦੀ ਤੇਜ਼ ਰਫਤਾਰ ਕਾਰ ਟਕਰਾਅ ਗਈ ਅਤੇ ਪਾਰਕ ਦੀ ਰੇਲਿੰਗ ਨਾਲ ਜਾਕੇ ਵਜੀ। ਦੱਸਿਆ ਜਾ ਰਿਹਾ ਹੈ ਕਿ ਸਪੀਡ ਜ਼ਿਆਦਾ ਸੀ ਅਤੇ ਡਰਾਈਵਰ ਸਿਮਰਨਜੀਤ ਸਿੰਘ ਨੇ ਸੀਟ ਬੈਲਟ ਨਹੀਂ ਪਾਈ ਸੀ । ਜਿਸ ਦੀ ਵਜ੍ਹਾ ਕਰਕੇ ਅਗਲੇ ਸ਼ੀਸ਼ੇ ਤੋਂ ਬਾਹਰ ਨਿਕਲ ਦੇ ਹੋਏ ਉਸ ਦਾ ਸਿਰ ਪਾਰਕ ਦੀ ਰੇਲਿੰਗ ਨਾਲ ਟਕਰਾਇਆ ਅਤੇ ਮੱਥਾ ਪਾਟ ਗਿਆ । ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਦੀ ਹਾਲਤ ਇੰਨੀ ਬੁਰੀ ਸੀ ਕਿ ਰੇਲਿੰਗ ਦੇ ਨਾਲ ਹੀ ਉਸ ਦੇ ਕੇਸ ਖੂਨ ਦੇ ਨਾਲ ਚਿੱਪਕ ਗਏ । ਸਿਮਰਨਜੀਤ ਸਿੰਘ ਕਰਨਾਲ ਦਾ ਰਹਿਣ ਵਾਲਾ ਸੀ ।
ਜੇਕਰ ਸਿਸਰਨਜੀਤ ਸਿੰਘ ਨੇ ਸੀਟ ਬੈਲਟ ਪਾਈ ਹੁੰਦੀ ਤਾਂ ਸ਼ਾਇਦ ਉਹ ਸਾਡੇ ਵਿੱਚ ਮੌਜੂਦਾ ਹੁੰਦਾ । ਡਰਾਇਵਿੰਗ ਕਰਨ ਵੇਲੇ ਨਿਯਮਾਂ ਦਾ ਪਾਲਨ ਬਹੁਤ ਜ਼ਰੂਰ ਹੈ । ਸ਼ਾਇਦ ਡਿਜ਼ਾਇਰ ਪੁਰਾਣੀ ਹੋਣ ਦੀ ਵਜ੍ਹਾ ਕਰਕੇ ਉਸ ਵਿੱਚ AIR BAG ਨਹੀਂ ਸੀ । ਜੇਕਰ ਹੁੰਦਾ ਤਾਂ ਸ਼ਾਇਦ ਸਿਸਰਨਜੀਤ ਸਿੰਘ ਕਾਰ ਤੋਂ ਉਛਲ ਕੇ ਬਾਹਰ ਨਹੀਂ ਆਉਂਦਾ । 2017 ਤੋਂ ਬਾਅਦ ਸਰਕਾਰ ਨੇ ਸਾਰੀਆਂ ਗੱਡੀਆਂ ਵਿੱਚ AIR BAG ਲਗਾਉਣ ਨੂੰ ਜ਼ਰੂਰੀ ਕਰ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਜਦੋਂ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਦੌਰਾਨ ਪਿਛਲੀ ਸੀਟ ‘ਤੇ ਬੈਠ ਕੇ ਮੌਤ ਹੋ ਗਈ ਸੀ ਤਾਂ ਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸਾਰੀਆਂ ਹੀ ਕਾਰ ਕੰਪਨੀਆਂ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਉਹ ਪਿਛਲੀ ਸੀਟ ‘ਤੇ ਵੀ AIR BAG ਲਗਾਉਣ। ਸਿਰਫ਼ ਇੰਨਾਂ ਹੀ ਨਹੀਂ ਉਸ ਤੋਂ ਬਾਅਦ ਕਾਰ ਦੇ ਪਿੱਛੇ ਬੈਠੇ ਸ਼ਖ਼ਸ ਲਈ ਵੀ ਸੀਟ ਬੈਲਟ ਜ਼ਰੂਰੀ ਕਰ ਦਿੱਤੀ ਗਈ ਸੀ । ਪਰ ਕੁਝ ਲੋਕ ਲਾਪਰਵਾਈ ਦੀ ਵਜ੍ਹਾ ਕਰਕੇ ਸੀਟ ਬੈਲਟ ਨਹੀਂ ਲਗਾਉਂਦੇ ਹਨ ਅਤੇ ਆਪਣੀ ਕੀਮਤੀ ਜਾਨ ਗਵਾ ਬੈਠ ਦੇ ਹਨ ।