Punjab

ਡੱਲੇਵਾਲ ਨੇ ਲਤੀਫਪੁਰਾ ‘ਚ ਉਜੜੇ ਪਰਿਵਾਰਾਂ ਦੀ ਤੁਲਨਾ ਰੋਮ ਨਾਲ ਕੀਤੀ !CM ਮਾਨ ਨੂੰ ਯਾਦ ਦਿਵਾਇਆ ਇਤਿਹਾਸ

Jagjeet singh dalawal on latifpura

ਬਿਊਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਲਤੀਫ਼ਪੁਰਾ ਦੇ ਪੀੜਤ ਪਰਿਵਾਰਾਂ ਨਾਲ ਖੜ੍ਹਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ । ਕਿ ਇੱਕ ਪਾਸੇ ਤਾਂ ਇੰਪਰੂਵਮੈਂਟ ਟਰੱਸਟ ਲੋਕਾਂ ਦੀ ਵਧੀਆਂ ਅਤੇ ਬਿਹਤਰ ਜ਼ਿੰਦਗੀ ਬਣਾਉਣ ਲਈ ਕੰਮ ਕਰ ਰਹੀ ਹੈ । ਦੂਜੇ ਪਾਸੇ 75 ਸਾਲ ਤੋਂ ਹੱਡ ਤੋੜਵੀਂ ਮਿਹਨਤ ਕਰਕੇ ਆਪਣੇ ਮਕਾਨ ਬਣਾ ਕੇ ਜ਼ਿੰਦਗੀ ਜਿਉਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਜੱਦੋ ਜਹਿਦ ਕਰ ਰਹੇ 1947 ਦੇ ਸਮੇਂ ਤੋ ਪੰਜਾਬ ਆ ਕੇ ਵਸੇ ਪਰਿਵਾਰਾਂ ਦੇ ਘਰ ਤੋੜ ਕੇ ਉਜਾੜ ਰਹੀ ਹੈ! ਉਨ੍ਹਾਂ  ਕਿਹਾ ਮੁੱਖ ਮੰਤਰੀ ਦੀ ਹਾਲਤ ਅਜਿਹੀ ਹੈ ਕਿ ‘ਰੋਮ ਜਲ  ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’

ਡੱਲੇਵਾਲ ਨੇ ਕਿਹਾ ਕਿ ਸਰਕਾਰ ਦਾ ਕੰਮ ਬੇਘਰੇ ਲੋਕਾਂ ਨੂੰ ਮਕਾਨ ਪਾ ਕੇ ਦੇਣਾ ਹੁੰਦਾ ਨਾ ਕਿ ਉਹਨਾਂ ਦੇ ਸਿਰ ਉੱਪਰੋਂ ਛੱਤ ਖੋਹ ਕੇ ਉਜਾੜ ਕੇ ਸੜਕਾਂ ਤੇ ਬੈਠਾ ਦੇਣਾ ਹੁੰਦਾ ਹੈ। ਅਸੀਂ ਸਰਕਾਰ ਦੀ ਇਸ ਹਿਟਲਰਸ਼ਾਹੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਅਤੇ ਨਿੰਦਿਆਂ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਕਿਸਾਨਾਂ,ਮਜ਼ਦੂਰਾਂ ਜਾਂ ਉਹ ਜੋ ਵੀ ਵੀਰ ਨੇ ਜਿਨਾਂ ਨੂੰ ਸਰਕਾਰ ਨੇ ਉਜਾੜਿਆ ਹੈ। ਉਹਨਾਂ ਬੇਘਰ ਹੋਏ ਪੀੜਤ ਪਰਿਵਾਰਾਂ ਦੀ ਸਰਕਾਰ ਤੁਰੰਤ ਬਾਂਹ ਫੜੇ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਪ੍ਰਤੀ ਕਿੰਨੀ ਸੁਹਿਰਦ ਹੈ, ਉਸ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 1947 ਵੇਲੇ ਦੇ ਉਜਾੜੇ ਦੇ ਮਾਰੇ ਓਹ ਲੋਕ,ਜਿਨਾਂ ਨੇ ਜਿਵੇਂ ਕਿਵੇਂ ਕਰਕੇ ਆਪਣੇ ਘਰ ਬਣਾਏ ਸਨ,ਹੁਣ ਉਹਨਾਂ ਨੂੰ ਬਦਲਾਅ ਤੇ ਆਮ ਲੋਕਾਂ ਦੀ ਸਰਕਾਰ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਇੱਕ ਵਾਰ ਫੇਰ ਤੋਂ ਉਜਾੜ ਕੇ 1947 ਦਾ ਮੰਜਰ ਯਾਦ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਵੱਡੇ ਅਹੁਦੇ ਨੌਕਰੀਆਂ ਪੱਕੇ ਮਕਾਨ ਦਿੱਤੇ ਜਾ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਨੇ ਕਿਹਾ ਪੀੜਤ ਪਰਿਵਾਰ ਸਰਕਾਰ ਨੂੰ ਵਾਰ ਵਾਰ ਇਹ ਕਹਿ ਰਹੇ ਸਨ ਕਿ ਅਸੀਂ ਇਸ ਦੀ ਕੀਮਤ ਦੇਣ ਲਈ ਤਿਆਰ ਹਾਂ ਅਤੇ ਇਸ ਦੀ ਅਲਾਟਮੈਂਟ ਸਾਨੂੰ ਦੇ ਦਿਓ ਫੇਰ ਸਰਕਾਰ ਨੇ ਉਹ ਅਲਾਟਮੈਂਟ ਉਹਨਾਂ ਪਰਿਵਾਰਾਂ ਨੂੰ ਕਿਉਂ ਨਹੀ ਦਿੱਤੀ । ਅੱਜ ਉਹ ਲੋਕ ਸਰਕਾਰ ਨੇ ਬੇਘਰ ਕਰਕੇ ਸੜਕਾਂ ਉੱਪਰ ਬੈਠਾ ਦਿੱਤੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਹਨਾਂ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਅਤੇ ਉਹਨਾਂ ਦੇ ਘਰ ਢਾਹੁਣ ਦਾ 4 ਗੁਣਾ ਮੁਆਵਜ਼ਾ ਸਮੇਤ ਮੁੜ ਵਸੇਬਾ ਦੇਵੇ ਅਤੇ ਮਾਵਾਂ ਭੈਣਾਂ ਦੀਆ ਗਾਲਾਂ ਕੱਢਣ, ਭੱਦੀ ਸ਼ਬਦਾਵਲੀ ਵਰਤਣ ਵਾਲੇ ਉਸ ਅਫਸਰ ਜਿਸ ਨੇ ਇਹ ਸਿੱਧ ਕਰ ਦਿੱਤਾ ਕਿ ਉਸ ਦੇ ਮਾਂ ਬਾਪ ਨੇ ਉਸ ਨੂੰ ਚੰਗੇ ਸੰਸਕਾਰ ਹੀ ਨਹੀ ਦਿੱਤੇ ਅਤੇ ਉਹ ਬੰਦਾ ਇਸ ਉੱਚ ਅਹੁਦੇ ‘ਤੇ ਲੱਗਣ ਦੇ ਕਾਬਲ ਹੀ ਨਹੀ ਜੋ ਇਸ ਉੱਚ ਅਹੁਦੇ ‘ਤੇ ਬੈਠਾ ਮਾਂਵਾ ਭੈਣਾਂ ਦੇ ਸਾਹਮਣੇ ਉਹਨਾਂ ਲਈ ਐਨੀ ਘਟੀਆਂ ਸ਼ਬਦਾਵਲੀ ਬੋਲ ਵਰਤ ਰਿਹਾ ਸੀ, ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਸ ਨੂੰ ਸਰਕਾਰ ਬਰਖ਼ਾਸਤ ਕਰੇ ਨਹੀ ਤਾਂ ਫੇਰ ਲੋਕਾਂ ਦੇ ਰੋਸ ਦਾ, ਲੋਕਾਂ ਦੇ ਰੋਹ ਦਾ, ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਵੀ ਸਰਕਾਰ ਤਿਆਰ ਰਹੇ। ਇਹ ਸਾਡੀ ਸਰਕਾਰ ਨੂੰ ਚੇਤਾਵਨੀ ਹੈ।