ਬਿਉਰੋ ਰਿਪੋਰਟ : ਮੋਹਾਲੀ ਦੀ ਜ਼ਿਲ੍ਹਾਂ ਮੈਜਿਸਟਰੇਟ ਅਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਧਾਰਾ 144 ਦੇ ਤਹਿਤ 31 ਮਾਰਚ 2023 ਤੱਕ ਪਬਲਿਕ ਮੀਟਿੰਗ,ਗੈਰ ਕਾਨੂੰਨੀ ਰੂਪ ਵਿੱਚ ਇਕੱਠੇ ਹੋਣ ਅਤੇ ਲਾਉਡ ਸਪੀਕਰਾਂ ਦੀ ਵਰਤੋਂ ਨੂੰ ਲੈਕੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗਾ ਦਿੱਤੀ ਹੈ। ਆਸ਼ਿਕਾ ਜੈਨ ਨੇ ਕਿਹਾ ਹੈ ਕੀ ਲਾਉਡ ਸਪੀਕਰਸ ਦੀ ਉੱਚੀ ਆਵਾਜ਼ ਸ਼ਾਂਤੀ ਭੰਗ ਕਰਦੀ ਹੈ,ਬਜ਼ੁਰਗਾਂ ਦੀ ਸਿਹਤ ‘ਤੇ ਅਸਰ ਪੈਂਦਾ ਹੈ, ਬਿਮਾਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ,ਇਸ ਤੋਂ ਇਲਾਵਾ ਬੱਚਿਆਂ ਦੀ ਪ੍ਰੀਖਿਆ ਨੂੰ ਵੇਖ ਦੇ ਹੋਏ ਵੀ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਮੋਹਾਲੀ ਦੀ ਜ਼ਿਲ੍ਹਾ ਮੈਜਿਸਟਰੇਟ ਨੇ ਲੋਕਾਂ ਨੂੰ ਅਤੇ ਧਾਰਮਿਕ ਥਾਵਾਂ ਨੂੰ ਕਿਹਾ ਹੈ ਕੀ ਉਹ ਬਲਡਿੰਗ ਦੀ ਹੱਦ ਵਿੱਚ ਹੀ ਲਾਉਡ ਸਪੀਕਰ ਦੀ ਆਵਾਜ਼ ਰੱਖਣ । ਸਿਰਫ਼ ਖਾਸ ਮੌਕੇ ‘ਤੇ ਮਨਜ਼ੂਰੀ ਲੈਣ ਤੋਂ ਬਾਅਦ ਹੀ ਸਪੀਕਰ ਦੀ ਆਵਾਜ਼ ਤੇਜ਼ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਹਥਿਆਰਾਂ ਦੀ ਨੁਮਾਇਸ਼ ਨੂੰ ਲੈਕੇ ਵੀ ਸਖਤੀ ਕੀਤੀ ਹੈ ।
ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਰੋਕ
ਮੋਹਾਲੀ ਪ੍ਰਸ਼ਾਸਨ ਨੇ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਵੀ ਪੂਰੀ ਤਰ੍ਹਾਂ ਨਾਲ ਸਖਤੀ ਕਰ ਦਿੱਤੀ ਹੈ । 26 ਮਾਰਚ ਤੱਕ ਜਨਤਕ ਤੌਰ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ । ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਇਸ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੇ ਹਾਲਾਤਾਂ ਨੂੰ ਕਾਇਮ ਰੱਖਣ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ । ਉਧਰ ਜ਼ਿਲ੍ਹੇ ਵਿੱਚ ਹਥਿਆਰਾਂ ਵਾਲੇ ਗਾਣੇ ਅਤੇ ਹਿੰਸਾ ਨੂੰ ਵਧਾਵਾਂ ਦੇਣ ਤੇ ਪਾਬੰਦੀ ਲਗਾਈ ਗਈ ਹੈ ।
ਵਿਆਹ ਦੇ ਸਮਾਗਮਾਂ ਵਿੱਚ ਹਥਿਆਰਾਂ ਦੇ ਪਾਬੰਦੀ
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਜਨਤਕ ਥਾਵਾਂ,ਧਾਰਮਿਕ ਥਾਵਾਂ,ਵਿਆਹ ਦੇ ਸਮਾਗਮਾਂ ਅਤੇ ਹੋਰ ਥਾਵਾਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਗਈ ਹੈ । ਉਧਰ ਭਾਈਚਾਰੇ ਦੇ ਖਿਲਾਫ਼ ਨਫਰਤ ਭਰੇ ਭਾਸ਼ਣ ‘ਤੇ ਪਾਬੰਦੀ ਲਗਾਈ ਗਈ ਹੈ ।