Punjab

ਮੋਰਚੇ ‘ਚ ਕੁੰਵਰ ਵਿਜੇ ਪ੍ਰਤਾਪ ! CM ਮਾਨ ਨੂੰ ਨਸੀਹਤ ! ਇਕੱਲੇ-ਇਕੱਲੇ ਖੁਲਾਸੇ ਨਾਲ ਉਦੇੜਿਆ ਸੱਚ !

 

ਬਿਉਰੋ ਰਿਪੋਰਟ : ਬਹਿਬਲ ਕਲਾਂ ‘ਬੇਅਦਬੀ ਇਨਸਾਫ਼ ਮੋਰਚੇ’ ‘ਚ ਕੁੰਵਰ ਵਿਜੇ ਪ੍ਰਤਾਪ ਪਹੁੰਚੇ ਅਤੇ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ 14 ਅਕਤੂਬਰ ਨੂੰ ਹੀ ਦੱਸ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸਿੱਟ ਇਨਸਾਫ਼ ਨਹੀਂ ਦੇ ਸਕਦੀ। ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਭਗਵੰਤ ਮਾਨ ਸਰਕਾਰ ਨੂੰ ਵੀ ਨਹੀਂ ਬਖਸਿਆ,ਇਕੱਲੀ-ਇਕੱਲੀ ਗੱਲ ਦੱਸੀ ਕੀ ਸਰਕਾਰ ਕਿਸ ਦਿਸ਼ਾਂ ਵਿੱਚ ਕੰਮ ਕਰ ਰਹੀ ਹੈ। ਪੁਲਿਸ ਕੀ ਖੇਡਾਂ-ਖੇਡ ਰਹੀ ਹੈ। ਪਰ ਉਨ੍ਹਾਂ ਕਿਹਾ ਮੈਂ ਮੁੱਦੇ ਦੇ ਨਾਲ ਜੁੜਿਆ ਹੋਇਆ ਹਾਂ । ਬੇਅਦਬੀ ਦਾ ਇਨਸਾਫ਼ ਮਿਲਨਾ ਚਾਹੀਦਾ ਹੈ ਇਹ ਇਨਸਾਨੀਅਤ ਦਾ ਮੁੱਦਾ ਹੈ। ਉਨ੍ਹਾਂ ਪੁੱਛਿਆ ਰਿਪੋਰਟ ਕੋਟਕਪੂਰਾ ਵਾਲੀ ਖਾਰਜ ਹੋਈ ਸੀ,ਬਹਿਬਲ ਕਲਾਂ ਵਾਲੀ ਰਿਪੋਰਟ ਸਾਡੀ ਸੀ । ਤਿੰਨ ਸਾਲ ਚਲਾਨ ਦਿੱਤੇ ਹੋਏ ਨੂੰ ਹੋ ਗਏ ਹਨ ਪਰ ਹਾਲੇ ਤੱਕ ਸੁਣਵਾਈ ਕਿਉਂ ਨਹੀਂ ਹੋਈ। ਸਾਲ 2021-22 ਬੀਤ ਗਿਆ ਪਰ ਹਾਲੇ ਤੱਕ ਸੁਣਵਾਈ ਨਹੀਂ ਹੋ ਰਹੀ ਹੈ। ਤਾਂ ਫਿਰ ਇਸਦਾ ਮਤਲਬ ਤਾਂ ਇਹੀ ਹੋਇਆ ਕਿ ਵੱਡੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਮੈਂ ਇਕੱਲੇ ਇਕੱਲੇ ਸਬੂਤ ਨਾਲ ਰਿਪੋਰਟ ਪੇਸ਼ ਕੀਤੀ ਸੀ, ਸਾਨੂੰ ਥੋੜਾ ਬਹੁਤਾ ਕਾਨੂੰਨ ਉੱਤੇ ਵਿਸ਼ਵਾਸ ਸੀ ਕਿ ਇਨਸਾਫ਼ ਹੋ ਜਾਵੇਗਾ। ਉਧਰ ਕੁੰਵਰ ਵਿਜੇ ਪ੍ਰਤਾਪ ਦੇ ਸ਼ਾਮਲ ਹੋਣ ਤੋਂ ਬਾਅਦ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਵੀ ਵੱਡਾ ਐਲਾਨ ਕਰਦੇ ਹੋਏ ਕਿਹਾ 5 ਫਰਵਰੀ ਤੋਂ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ।

ਮਾਨ ਸਰਕਾਰ ਨੂੰ ਨਹੀਂ ਬਖਸ਼ਿਆ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਆਈਪੀਐੱਸ ਅਫ਼ਸਰ ਇੱਕ ਇੱਕ ਦਿਨ ਦੀ ਸਿਨੀਓਰਿਟੀ ਵਾਸਤੇ ਹਾਈਕੋਰਟ ਵਿੱਚ ਲੜਦੇ ਸਨ, ਮੇਰੀ ਤਾਂ 9 ਸਾਲ ਦੀ ਸਰਵਿਸ ਰਹਿੰਦੀ ਸੀ ਪਰ ਮੈਂ ਛੱਡ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਪੱਧਰ ਉੱਤੇ ਵੀ ਇਸ ਮੁੱਦੇ ਉੱਤੇ ਕੋਈ ਕਸਰ ਨਹੀਂ ਛੱਡਦਾ ਹਾਂ। ਵੱਖਰੀ ਗੱਲ ਹੈ ਕਿ ਮੈਂ ਸਰਕਾਰ ਵਿੱਚ Decision Maker ਨਹੀਂ ਹਾਂ। ਉਨ੍ਹਾਂ ਨੇ ਦੱਸਿਆ ਕਿ 3 ਜੁਲਾਈ 2022 ਨੂੰ ਇੱਕ ਪ੍ਰਾਈਵੇਟ ਵਿਅਕਤੀ ਨੂੰ ਰਿਪੋਰਟ ਸੌਂਪ ਦਿੱਤੀ ਗਈ। ਇੱਕ ਦੋਸ਼ੀ ਪਰਿਵਾਰ ਨੇ ਇਸ ਉੱਤੇ ਖੁਸ਼ੀ ਮਨਾਈ ਕਿ ਸਾਨੂੰ ਇਨਸਾਫ਼ ਮਿਲ ਗਿਆ ਕਿਉਂਕਿ ਰਿਪੋਰਟ ਵਿੱਚ ਸਾਡਾ ਤਾਂ ਨਾਂ ਹੀ ਨਹੀਂ ਆਇਆ। ਮੈਂ ਪੁੱਛਣਾ ਚਾਹੁੰਦਾ ਸੀ ਕਿ ਉਹ ਰਿਪੋਰਟ ਕਿਸਦੀ ਸੀ, ਸਿੱਟ ਕਿਸਨੇ ਬਣਵਾਈ ਸੀ, ਇਸੇ ਕਰਕੇ ਮੈਂ ਗ੍ਰਹਿ ਸਕੱਤਰ ਨੂੰ ਤਲਬ ਕੀਤਾ ਸੀ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਪੰਜਾਬ ਨੂੰ ਇੱਕ ਹੀ ਡੀਜੀਪੀ ਦੀ ਲੋੜ ਹੁੰਦੀ ਹੈ ਪਰ ਇਨ੍ਹਾਂ ਨੇ ਡੀਜੀਪੀ ਦੇ ਉੱਤੇ ਸੱਤ ਡੀਜੀਪੀ, ਡੀਜੀਪੀ ਦੇ ਥੱਲੇ ਸੱਤ ਡੀਜੀਪੀ ਲਾ ਦਿੱਤੇ ਹਨ। ਸਰਕਾਰ ਤਾਂ ਡੀਜੀਪੀ ਵਿੱਚ ਉਲਝ ਕੇ ਰਹਿ ਜਾਵੇਗੀ, ਇਨਸਾਫ਼ ਕਿੱਥੋਂ ਮਿਲੇਗਾ। ਜਿਸ ਇਨਸਾਫ਼ ਦੀ ਸਾਨੂੰ ਉਮੀਦ ਹੈ,ਉਹ ਸਰਹਿੰਦ ਦੀ ਦੀਵਾਰ ਨੇ ਦੇਣਾ ਹੈ,ਹੁਕਮਰਾਨਾਂ ਨੇ ਇਨਸਾਫ਼ ਨਹੀਂ ਦੇਣਾ ਹੈ ।